ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ

Dated: 04 APR 2025  

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਅਵਸਰ ‘ਤੇ ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ (Senior General Min Aung Hlaing of Myanmar) ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਹਾਲ ਹੀ ਵਿੱਚ ਆਏ ਭੁਚਾਲ ਵਿੱਚ ਹੋਈ ਤਬਾਹੀ ‘ਤੇ ਸੰਵੇਦਨਾ ਵਿਅਕਤ ਕਰਦੇ ਹੋਏ ਇਸ ਕਠਿਨ ਸਮੇਂ ਵਿੱਚ ਮਿਆਂਮਾਰ ਦੇ ਭੈਣਾਂ ਅਤੇ ਭਾਈਆਂ ਨੂੰ ਭਾਰਤ ਦੀ ਤਰਫ਼ੋਂ ਸਹਾਇਤਾ ਦਾ ਭਰੋਸਾ ਦਿੱਤਾ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਿਆਂਮਾਰ ਦੇ ਦਰਮਿਆਨ ਦੁਵੱਲੇ ਸਬੰਧਾਂ, ਵਿਸ਼ੇਸ਼ ਤੌਰ ‘ਕਨੈਕਟਿਵਿਟੀ, ਸਮਰੱਥਾ ਨਿਰਮਾਣ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹੋਰ ਖੇਤਰਾਂ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

“ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ (Senior General Min Aung Hlaing of Myanmar) ਨਾਲ ਮੁਲਾਕਾਤ ਕੀਤੀ। ਹਾਲ ਹੀ ਵਿੱਚ ਆਏ ਭੁਚਾਲ ਦੇ ਕਾਰਨ ਹੋਈ ਜਾਨੀ-ਨੁਕਸਾਨੀ ਦੀ ਹਾਨੀ ‘ਤੇ ਇੱਕ ਵਾਰ ਫਿਰ ਸੰਵੇਦਨਾ ਵਿਅਕਤ ਕੀਤੀ। ਭਾਰਤ ਇਸ ਕਠਿਨ ਸਮੇਂ ਵਿੱਚ ਮਿਆਂਮਾਰ ਦੇ ਆਪਣੇ ਭੈਣਾਂ ਅਤੇ ਭਾਈਆਂ ਦੀ ਸਹਾਇਤਾ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਿਹਾ ਹੈ।

ਅਸੀਂ ਭਾਰਤ ਅਤੇ ਮਿਆਂਮਾਰ ਦੇ ਦਰਮਿਆਨ ਦੁਵੱਲੇ ਸਬੰਧਾਂ, ਵਿਸ਼ੇਸ਼ ਤੌਰ ‘ਤੇ ਕਨੈਕਟਿਵਿਟੀ, ਸਮਰੱਥਾ ਨਿਰਮਾਣ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹੋਰ ਖੇਤਰਾਂ ‘ਤੇ ਭੀ ਚਰਚਾ ਕੀਤੀ।”*** 

ਪ੍ਰਧਾਨ ਮੰਤਰੀ ਨੇ ਦਿੱਗਜ ਅਭਿਨੇਤਾ ਅਤੇ ਫ਼ਿਲਮਕਾਰ ਸ਼੍ਰੀ ਮਨੋਜ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Dated: 04 APR 2025  by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਗਜ ਅਭਿਨੇਤਾ ਅਤੇ ਫ਼ਿਲਮਕਾਰ  ਸ਼੍ਰੀ ਮਨੋਜ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਉਨ੍ਹਾਂ ਨੇ ਅਭਿਨੇਤਾ ਮਨੋਜ ਕੁਮਾਰ ਦੀ ਭਾਰਤੀ ਸਿਨੇਮਾ ਦੇ ਪ੍ਰਤੀਕ ਦੇ ਰੂਪ ਵਿੱਚ ਸ਼ਲਾਘਾ ਕੀਤੀ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀਆਂ ਫ਼ਿਲਮਾਂ  ਵਿੱਚ ਦਿਖਾਈ ਦੇਣ ਵਾਲੇ ਦੇਸ਼ਭਗਤੀ ਦੇ ਜੋਸ਼ ਲਈ ਯਾਦ ਕੀਤਾ ਜਾਂਦਾ ਹੈ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਦਿੱਗਜ ਅਭਿਨੇਤਾ ਅਤੇ ਫ਼ਿਲਮਕਾਰ ਸ਼੍ਰੀ ਮਨੋਜ ਕੁਮਾਰ ਜੀ ਦੇ ਅਕਾਲ ਚਲਾਣੇ ਤੋਂ ਗਹਿਰਾ ਦੁਖ ਹੋਇਆ। ਉਹ ਭਾਰਤੀ ਸਿਨੇਮਾ ਦੇ ਪ੍ਰਤੀਕ ਸਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਦਿਖਾਈ ਦੇਣ ਵਾਲੇ ਦੇਸ਼ਭਗਤੀ ਦੇ ਜੋਸ਼ ਦੇ ਲਈ ਯਾਦ ਕੀਤਾ ਜਾਂਦਾ ਹੈ। ਮਨੋਜ ਜੀ ਦੇ ਕੰਮਾਂ ਨੇ ਰਾਸ਼ਟਰੀ ਗੌਰਵ ਦੀ ਭਾਵਨਾ ਜਗਾਈ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”

ਪ੍ਰਧਾਨ ਮੰਤਰੀ ਨੇ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਨਵੀਂ ਸੁਬ੍ਹਾ ਲੈ ਕੇ ਆਉਣ ਵਾਲੀ ਮਾਂ ਜਗਦੰਬੇ (Maa Jagdambe) ਦੀ ਕਿਰਪਾ ‘ਤੇ ਪ੍ਰਕਾਸ਼ ਪਾਇਆ

Dated: 04 APR 2025  by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਨਵੀਂ ਸੁਬ੍ਹਾ ਲੈ ਕੇ ਆਉਣ ਵਾਲੀ ਮਾਂ ਜਗਦੰਬੇ (Maa Jagdambe) ਦੀ ਕਿਰਪਾ ‘ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਸ਼੍ਰੀਮਤੀ ਲਤਾ ਮੰਗੇਸ਼ਕਰ(Smt. Lata Mangeshkar) ਦੇ ਇੱਕ ਭਜਨ ਦੀ ਵੀਡੀਓ ਭੀ ਸਾਂਝੀ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਮਾਂ ਜਗਦੰਬੇ ਦੀ ਕਿਰਪਾ ਉਨ੍ਹਾਂ ਦੇ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦਾ ਨਵਾਂ ਸਵੇਰਾ ਲੈ ਕੇ ਆਉਂਦੀ ਹੈ। ਨਵਰਾਤਰੀ (ਨਵਰਾਤ੍ਰਿਆਂ) ਵਿੱਚ ਦੇਵੀ ਮਾਂ ਦੇ ਲਈ ਲਤਾ ਦੀਦੀ ਦੀ ਇਹ ਉਸਤਤ ਹਰ ਕਿਸੇ ਦੇ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਕਰਨ ਵਾਲੀ ਹੈ…”