ਸਟਾਰਟਅੱਪਸ – ਭਾਰਤ ਦੀ ਇਨੋਵੇਟਿਵ ਕ੍ਰਾਂਤੀ ਨੂੰ ਜਗਾਉਣਾ
ਪੀਯੂਸ਼ ਗੋਇਲ
(ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)
ਪ੍ਰਯਾਗਰਾਜ ਸੰਗਮ ‘ਤੇ ਮਹਾਕੁੰਭ ਦੀ ਸ਼ਾਨਦਾਰ ਸਫਲਤਾ ਦੇ ਬਾਅਦ, ਹੁਣ ਵਿਕਾਸ ਦੀਆਂ ਤਿੰਨ ਧਾਰਾਵਾਂ – ਇਨੋਵੇਸ਼ਨ,
ਰੋਜ਼ਗਾਰ ਸਿਰਜਣ ਅਤੇ ਉੱਦਮਤਾ ਦੇ ਸੰਗਮ ਦਾ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ
ਵਿਕਾਸ ਅਤੇ ਵਿਰਾਸਤ ਦੀ ਕਲਪਨਾ ਨੂੰ ਜੀਵੰਤ ਅਤੇ ਉਤਸ਼ਾਹਪੂਰਣ ਭਾਰਤ ਦੇ ਲਈ ਅੱਗੇ ਲੈ ਜਾਵੇਗਾ।
ਇਹ ਤਿੰਨੋਂ ਧਾਰਾਵਾਂ 3 ਅਪ੍ਰੈਲ ਨੂੰ ਸਟਾਰਟਅੱਪ ਮਹਾਕੁੰਭ ਵਿੱਚ ਸ਼ਾਮਲ ਹੋਣਗੀਆਂ। ਪ੍ਰਯਾਗਰਾਜ ਵਿੱਚ ਹੋਏ ਸ਼ਾਨਦਾਰ
ਅਧਿਆਤਮਿਕ ਸਮਾਗਮ ਦੀ ਤਰ੍ਹਾਂ, ਸਟਾਰਟਅੱਪ ਮਹਾਕੁੰਭ ਦਾ ਆਯੋਜਨ ਵੀ ਸ਼ਾਨਦਾਰ ਅਤੇ ਆਲਮੀ ਪੱਧਰ ‘ਤੇ ਕੀਤਾ ਜਾ
ਰਿਹਾ ਹੈ।
ਇਸ ਪ੍ਰੋਗਰਾਮ ਵਿੱਚ 3,000 ਤੋਂ ਵੱਧ ਸਟਾਰਟਅੱਪ 1,000 ਤੋਂ ਵੱਧ ਨਿਵੇਸ਼ਕ, 500 ਤੋਂ ਵੱਧ ਸਪੀਕਰ ਅਤੇ ਦੁਨੀਆ ਭਰ ਤੋਂ
15,000 ਤੋਂ ਵੱਧ ਪ੍ਰਤੀਨਿਧੀ ਅਤੇ ਵਪਾਰੀ ਸ਼ਾਮਲ ਹੋਣਗੇ, ਜਿਸ ਵਿੱਚ 50 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ। ਇਹ
ਸਟਾਰਟਅੱਪ ਦੇ ਲਈ ਸਹਿਯੋਗ, ਮਾਰਗਦਰਸ਼ਨ, ਫੰਡ ਉਪਲਬਧ ਕਰਵਾਉਣ ਅਤੇ ਨਵੇਂ ਬਜ਼ਾਰਾਂ ਤੱਕ ਪਹੁੰਚ ਦਾ ਪਤਾ
ਲਗਾਉਣ ਦੇ ਲਈ ਇੱਕ ਸ਼ਕਤੀਸ਼ਾਲੀ ਮੰਚ ਹੋਵੇਗਾ। ਸਮਰਪਿਤ ਮਾਹਿਰਾਂ ਦੀਆਂ ਕਲਾਸਾਂ, ਗਿਆਨ ਸੈਸ਼ਨ ਅਤੇ ਨੈੱਟਵਰਕਿੰਗ
ਫੋਰਮ ਦੇ ਨਾਲ, ਇਹ ਪ੍ਰੋਗਰਾਮ ਨਾ ਕੇਵਲ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ ਸਗੋਂ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੇ ਖੁਦ
ਦੇ ਉੱਦਮ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਵੀ ਕਰੇਗਾ।
ਨਾਲ ਹੀ, ਇਸ ਵਰ੍ਹੇ ਦੇ ਮਹਾਕੁੰਭ ਵਿੱਚ, ਤਿੰਨ-ਪੱਧਰੀ ਨਿਵੇਸ਼ਕ-ਅਗਵਾਈ ਵਾਲੀ ਜਿਊਰੀ ਪ੍ਰਕਿਰਿਆ 50 ਕਰੋੜ ਰੁਪਏ ਦੇ
ਪੁਰਸਕਾਰ ਪੂਲ ਦੇ ਨਾਲ ਭਾਰਤ ਦੇ ਸਭ ਤੋਂ ਵੱਡੇ ਨਿਜੀ ਖੇਤਰ ਦੁਆਰਾ ਵਿੱਤ ਪੋਸ਼ਿਤ ਗ੍ਰੈਂਡ ਇਨੋਵੇਸ਼ਨ ਚੈਲੇਂਜ ਵਿੱਚ 150
ਫਾਇਨਲਿਸਟ ਦੀ ਚੋਣ ਕਰੇਗੀ।
ਇਨੋਵੇਸ਼ਨ- ਭਾਵੇਂ ਸ਼ਤਰੰਜ ਦਾ ਖੇਡ ਹੋਵੇ ਜਾਂ ਪ੍ਰਾਚੀਨ ਭਾਰਤ ਵਿੱਚ ‘ਜ਼ੀਰੋ’ ਦੀ ਧਾਰਨਾ, ਜਾਂ ਅੱਜ ਦਾ ਯੂਪੀਆਈ, ਚੰਦ੍ਰਯਾਨ
ਅਤ ਮੰਗਲਯਾਨ, ਇਨੋਵੇਸ਼ਨ ਹਮੇਸ਼ਾ ਤੋਂ ਹੀ ਭਾਰਤੀ ਡੀਐੱਨਏ ਦਾ ਹਿਸਾ ਰਿਹਾ ਹੈ। ਹੈਲਥ ਰਿਸਰਚ ਅਤੇ ਵਿਕਾਸ ਦੇ ਮਾਧਿਅਮ
ਨਾਲ ਪ੍ਰਾਪਤ ਨਵੇਂ ਵਿਚਾਰ, ਨਵੀਆਂ ਵਸਤੂਆਂ ਅਤੇ ਸੇਵਾਵਾਂ ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ ਬਣਨ ਦੇ ਆਪਣੇ ਮਿਸ਼ਨ
ਵਿੱਚ ਅੱਗੇ ਵਧਾਉਣਗੀਆਂ। ਉਪਯੁਕਤ ਤੌਰ ‘ਤੇ, ਇਸ ਪ੍ਰੋਗਰਾਮ ਦਾ ਵਿਸ਼ਾ ਸਟਾਰਟਅੱਪ ਇੰਡੀਆ@2047 ਹੈ।
ਪ੍ਰਧਾਨ ਮੰਤਰੀ ਮੋਦੀ ਦੀ ਕਲਪਨਾ- 2015 ਵਿੱਚ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ
ਨੂੰ ਗਲੋਬਲ ਸਟਾਰਟਅੱਪ ਹੱਬ ਬਣਾਉਣ ਅਤੇ ਦੇਸ਼ ਨੂੰ ਰੋਜ਼ਗਾਰ ਸਿਰਜਣ ਵਾਲੇ ਦੇਸ਼ ਵਿੱਚ ਬਦਲਣ ਦਾ ਆਪਣਾ ਸੁਪਨਾ
ਸਪਸ਼ਟ ਕੀਤਾ। ਇਸ ਦੇ ਤੁਰੰਤ ਬਾਅਦ, ਪਰਿਵਰਤਨਕਾਰੀ ਸਟਾਰਟਅੱਪ ਇੰਡੀਆ ਪਹਿਲ ਸ਼ੁਰੂ ਕੀਤੀ ਗਈ।
ਪ੍ਰਧਾਨ ਮੰਤਰੀ ਮੋਦੀ ਦੀ ਇਸ ਪਹਿਲ ਨੇ ਯੁਵਾ ਊਰਜਾ ਦਾ ਅਜਿਹਾ ਜ਼ਬਰਦਸਤ ਪ੍ਰਵਾਹ ਪੈਦਾ ਕੀਤਾ ਹੈ ਜੋ ਭਾਰਤ ਦੇ
ਉੱਦਮਸ਼ੀਲਤਾ ਲੈਂਡਸਕੇਪ ਨੂੰ ਬਦਲ ਰਿਹਾ ਹੈ। ਰਜਿਸਟਰਡ ਸਟਾਰਟਅੱਪ ਦੀ ਸੰਖਿਆ 2016 ਵਿੱਚ ਲਗਭਗ 500 ਤੋਂ ਵਧ
ਕੇ ਹੁਣ ਲਗਭਗ 1.7 ਲੱਖ ਹੋ ਗਈ ਹੈ। ਇਹ ਉੱਦਮ ਫਿਨ-ਟੈੱਕ, ਡੀਪ-ਟੈੱਕ, ਐਡ-ਟੈੱਕ, ਨੈਨੋ-ਟੈੱਕ, ਬਾਇਓ-ਟੈੱਕ, ਸਪੇਸ-
ਟੈੱਕ, ਐਗ੍ਰੀ-ਟੈੱਕ ਅਤੇ ਹੈਲਥ-ਟੈੱਕ ਸਹਿਤ 55 ਤੋਂ ਵੱਧ ਖੇਤਰਾਂ ਵਿੱਚ ਫੈਲੇ ਹੋਏ ਹਨ, ਜੋ ਭਾਰਤ ਨੂੰ ਪ੍ਰਮੁੱਖ ਟੈਕਨੋਲੋਜੀ-
ਸੰਚਾਲਿਤ ਉੱਦਮਤਾ ਦੇ ਗੜ੍ਹ ਦੇ ਰੂਪ ਵਿੱਚ ਉਭਰਣ ਵਿੱਚ ਮਦਦ ਕਰ ਰਹੇ ਹਨ।
ਸਰਕਾਰ ਸਟਾਰਟਅੱਪਸ ਨੂੰ ਫੰਡ ਉਪਲਬਧ ਕਰਵਾਉਣ ਵਿੱਚ ਸਹਾਇਤਾ ਦੇਣ ਦੇ ਲਈ ਵੀ ਸਰਗਰਮ ਤੌਰ ‘ਤੇ ਪਹਿਲ ਕਰ
ਰਹੀ ਹੈ। ਪਿਛਲੇ ਸਾਲ ਦੇ ਬਜਟ ਵਿੱਚ ਸਾਡੀ ਸਰਕਾਰ ਨੇ ਏਂਜਲ ਟੈਕਸ ਨੂੰ ਸਮਾਪਤ ਕਰ ਦਿੱਤਾ ਸੀ, ਇਸ ਕਦਮ ਦੀ ਨਵੇਂ
ਉੱਦਮੀਆਂ ਨੇ ਸ਼ਲਾਘਾ ਕੀਤੀ ਸੀ। ਇਸ ਸਾਲ ਬਜਟ ਵਿੱਚ 10,000 ਕਰੋੜ ਰੁਪਏ ਦਾ ਨਵਾਂ ਫੰਡ ਆਫ ਫੰਡਸ ਸ਼ੁਰੂ ਕੀਤਾ
ਗਿਆ।
ਨੌਕਰੀਆਂ ਅਤੇ ਸਮਾਧਾਨ – ਸਰਕਾਰ ਦੁਆਰਾ ਰਜਿਸਟਰਡ ਸਟਾਰਟਅੱਪ ਨੇ 31 ਜਨਵਰੀ, 2025 ਤੱਕ 17.69 ਲੱਖ ਪ੍ਰਤੱਖ
ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਦੇ ਇਲਾਵਾ, ਉਹ ਅਸਲ ਦੁਨੀਆ ਦੀਆਂ ਚੁਣੌਤੀਆਂ ਦੇ ਲਈ ਅਤਿਆਧੁਨਿਕ ਸਮਾਧਾਨ
ਪ੍ਰਦਾਨ ਕਰ ਰਹੇ ਹਨ। ਗੈਰ-ਆਕ੍ਰਾਮਕ, ਏਆਈ-ਸੰਚਾਲਿਤ ਥਰਮਲ ਇਮੇਜਿੰਗ ਟੈਕਨੋਲੋਜੀ ਦੇ ਨਾਲ ਬਰੈਸਟ ਕੈਂਸਰ ਦਾ ਪਤਾ
ਲਗਾਉਣ ਵਿੱਚ ਕ੍ਰਾਂਤੀਕਾਰੀ ਬਦਲਾਅ; ਕਿਸਾਨਾਂ ਨੂੰ ਸਿੱਧੇ ਖਰੀਦਾਰਾਂ ਨਾਲ ਜੋੜ ਕੇ ਗ੍ਰਾਮੀਣ ਵਪਾਰ ਨੂੰ ਸਰਲ ਬਣਾਉਣਾ;
ਕਿਫਾਇਤੀ ਅਤੇ ਕੁਸ਼ਲ ਭੁਗਤਾਨ ਗੇਟਵੇ ਸਮਾਧਾਨ ਪ੍ਰਦਾਨ ਕਰਨਾ; ਕਚਰੇ ਨੂੰ ਧਨ ਵਿੱਚ ਬਦਲਣ ਵਾਲੇ ਪ੍ਰਭਾਵਸ਼ਾਲੀ
ਵਾਤਾਵਰਣ-ਅਨੁਕੂਲ ਉਤਪਾਦ ਬਣਾਉਣਾ; ਸਾਡੇ ਸਾਇਬਰਸਪੇਸ ਨੂੰ ਸੁਰੱਖਿਅਤ ਕਰਨਾ ਚੁਣੌਤੀਆਂ ਦੀਆਂ ਅਜਿਹੀਆਂ ਕੁਝ
ਉਦਾਹਰਣਾਂ ਹਨ ਜਿਨ੍ਹਾਂ ਦਾ ਸਾਡੇ ਸਟਾਰਟਅੱਪ ਦੁਆਰਾ ਭਾਰਤ ਅਤੇ ਦੁਨੀਆ ਦੇ ਲਈ ਸਮਾਧਾਨ ਕੀਤਾ ਗਿਆ ਹੈ।
ਸਾਡੇ ਸਟਾਰਟਅੱਪ ਵੀ ਬਹੁਤ ਫੁਰਤੀਲੇ ਅਤੇ ਤੇਜ਼-ਤਰਾਰ ਹਨ। ਕੋਵਿਡ-19 ਮਹਾਮਾਰੀ ਦੌਰਾਨ, ਜਿਨ੍ਹਾਂ ਸਟਾਰਟਅੱਪ ਨੇ ਮਜ਼ਬੂਤ
ਵਿਸ਼ਲੇਸ਼ਣਾਤਮਕ ਸਮਾਧਾਨ, ਡ੍ਰੋਨ, ਦੂਰਸੰਚਾਰ ਪਲੈਟਫਾਰਮ ਆਦਿ ਵਿਕਸਿਤ ਕੀਤੇ ਸਨ, ਉਨ੍ਹਾਂ ਨੇ ਸੰਪਰਕ ਟ੍ਰੇਸਿੰਗ,
ਕੁਆਰਨਟਾਈਨ ਨਿਗਰਾਨੀ ਅਤੇ ਵਾਰ ਰੂਮ ਦੇ ਲਈ ਡੈਸ਼ਬੋਰਡ ਵਿਕਸਿਤ ਕਰਨ ਦੇ ਲਈ ਇਨ੍ਹਾਂ ਟੈਕਨੋਲੋਜੀਆਂ ਦਾ ਲਾਭ
ਉਠਾਉਣ ਦੇ ਲਈ ਤੇਜ਼ੀ ਨਾਲ ਕੰਮ ਕੀਤਾ। ਪੀਪੀਈ ਕਿਟ, ਵੈਂਟੀਲੇਟਰ ਅਤੇ ਸੈਂਪਲ ਕਲੈਕਸ਼ਨ ਉਤਪਾਦਾਂ ਅਤੇ ਸੇਵਾਵਾਂ ਜਿਹੇ
ਮਹੱਤਵਪੂਰਨ ਉਪਕਰਣ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਸੀ।
ਉੱਦਮਸ਼ੀਲਤਾ ਸੱਭਿਆਚਾਰ- ਸਟਾਰਟਅੱਪ ਇੰਡੀਆ ਪਹਿਲ ਨੇ ਪੂਰੇ ਦੇਸ਼ ਵਿੱਚ ਉੱਦਮਸ਼ੀਲਤਾ ਦੀ ਮਾਨਸਿਕਤਾ ਨੂੰ ਬਹੁਤ ਹੱਦ
ਤੱਕ ਬਦਲ ਦਿੱਤਾ ਹੈ। ਜਿੱਥੇ ਇੱਕ ਸਮੇਂ ਪਰਿਵਾਰ ਇੱਕ ਸੁਰੱਖਿਅਤ ਨੌਕਰੀ ਦੀ ਤਲਾਸ਼ ਵਿੱਚ ਰਹਿੰਦੇ ਸਨ, ਉੱਥੇ ਅੱਜ ਉਹ
ਆਪਣੇ ਯੁਵਾ ਪਰਿਵਾਰ ਦੇ ਮੈਂਬਰਾਂ ਦੇ ਉੱਦਮਸ਼ੀਲਤਾ ਦੇ ਕਾਰਨਾਮਿਆਂ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਉਨ੍ਹਾਂ ‘ਤੇ ਮਾਣ ਕਰਦੇ
ਹਨ। ਇਹ ਸਾਡੇ ਊਰਜਾਵਾਨ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਦੇ ਲਈ
ਪ੍ਰੇਰਿਤ ਕਰ ਰਿਹਾ ਹੈ।
ਅਜਿਹੀ ਊਰਜਾ ਨਾਲ ਪੈਦਾ ਹੋਏ ਉੱਦਮ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਉਦਯੋਗ ਦੇ ਅਨੁਮਾਨਾਂ ਦੇ ਅਨੁਸਾਰ, ਇੱਕ
ਬਿਲੀਅਨ ਡਾਲਰ ਤੋਂ ਵੱਧ ਮੁਲਾਂਕਣ ਵਾਲੇ ਭਾਰਤੀ ਯੂਨੀਕੌਰਨ ਦੀ ਸੰਖਿਆ 2016 ਤੋਂ ਪਹਿਲਾਂ 10 ਤੋਂ ਵੀ ਘੱਟ ਸੀ ਜੋ ਅੱਜ
ਵਧ ਕੇ 110 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਦਾ ਸਮੂਹਿਕ ਮੁੱਲ 385 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।
ਜਨਤਕ ਖਰੀਦ ਵਿੱਚ ਸਹਾਇਤਾ- ਸਾਡੀ ਸਰਕਾਰ ਨੇ ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਵਿੱਚ ਯੋਗ ਸਟਾਰਟਅੱਪ ਦਾ
ਵਿਸ਼ੇਸ਼ ਪ੍ਰਾਵਧਾਨ ਕੀਤਾ ਹੈ। ਇਹ ਪਲੈਟਫਾਰਮ ਵਿਕ੍ਰੇਤਾਵਾਂ ਨੂੰ ਸਰਕਾਰੀ ਵਿਭਾਗਾਂ ਦੁਆਰਾ ਖਰੀਦ ਦੇ ਲਈ ਪਾਰਦਰਸ਼ੀ ਅਤੇ
ਭ੍ਰਿਸ਼ਟਾਚਾਰ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਉੱਦਮੀਆਂ ਨੂੰ ਜਟਿਲ ਪ੍ਰਕਿਰਿਆਵਾਂ ਅਤੇ ਨਿਹਿਤ ਸੁਆਰਥਾਂ ਤੋਂ
ਬਚਣ ਵਿੱਚ ਮਦਦ ਮਿਲਦੀ ਹੈ ਜੋ ਇਸ ਦੇ ਲਾਂਚ ਤੋਂ ਪਹਿਲਾਂ ਸੰਚਾਲਿਤ ਹੁੰਦੇ ਸਨ।
ਜੀਈਐੱਮ ਨੇ 29,780 ਸਰਕਾਰੀ ਰਜਿਸਟਰਡ ਸਟਾਰਟਅੱਪਸ ਨੂੰ ਲੋਕਤੰਤਰੀ ਬਜ਼ਾਰ ਪਹੁੰਚ, ਅਸਾਨ ਉਤਪਾਦ ਸੂਚੀਕਰਣ
ਅਤੇ ਜਨਤਕ ਖਰੀਦ ਵਿੱਚ ਟਰਨਓਵਰ ਅਤੇ ਅਨੁਭਵ ਦੀਆਂ ਜ਼ਰੂਰਤਾਂ ਵਿੱਚ ਛੋਟ ਦੀ ਮਦਦ ਨਾਲ 37,460 ਕਰੋੜ ਰੁਪਏ ਦੇ
4,09,155 ਆਰਡਰ ਪੂਰਾ ਕਰਨ ਵਿੱਚ ਸਮਰੱਥ ਬਣਾਇਆ ਹੈ।
ਨਵੇਂ ਭਾਰਤ ਦੇ ਪ੍ਰਕਾਸ਼ ਥੰਮ੍ਹ- ਅੱਜ, ਸਟਾਰਟਅੱਪ ਨਵੇਂ ਭਾਰਤ ਦੀ ਆਸ਼ਾ ਦੀ ਕਿਰਨ ਹੈ। ਫਲਦਾ-ਫੁੱਲਦਾ ਸਟਾਰਟਅੱਪ
ਈਕੋਸਿਸਟਮ ਸਾਡੇ ਨਾਗਰਿਕਾਂ ਦੇ ਲਈ ‘ਜੀਵਨ ਦੀ ਸੁਗਮਤਾ’ ਨੂੰ ਵਧਾਉਣ ਦੇ ਲਈ ਭਾਰਤੀ ਅਰਥਵਿਵਸਥਾ ਨੂੰ ਬਦਲ ਰਿਹਾ
ਹੈ।
ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ਨੇ ਦੁਨੀਆ ਨੂੰ ਭਾਰਤ ਦੀ ਅਧਿਆਤਮਿਕ ਸ਼ਾਨ ਨਾਲ ਜਾਣੂ ਕਰਵਾਇਆ ਅਤੇ ਸਾਡੇ
ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਵਿਰਾਸਤ ਅਤੇ ਮਾਨਤਾਵਾਂ ਨੂੰ ਮਾਣ ਨਾਲ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ
ਮੋਦੀ ਦੁਆਰਾ ਨਿਰਮਿਤ ਅਤੇ ਪੋਸ਼ਿਤ ਸਟਾਰਟਅੱਪ ਈਕੋਸਿਸਟਮ ਨੌਜਵਾਨਾਂ ਨੂੰ ਉੱਦਮਸ਼ੀਲਤਾ ਦਾ ਸੱਭਿਆਚਾਰ ਅਪਣਾਉਣ
ਵਿੱਚ ਮਦਦ ਕਰ ਰਿਹਾ ਹੈ ਜੋ ਭਾਰਤ ਨੂੰ ਇਨੋਵੇਸ਼ਨ, ਨਵੀਂ ਟੈਕਨੋਲੋਜੀ ਅਤੇ ਨਵੇਂ ਵਿਚਾਰਾਂ ਦਾ ਆਲਮੀ ਕੇਂਦਰ ਬਣਾਵੇਗਾ।