ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਸੀਐਮ ਦੀ ਯੋਗਸ਼ਾਲਾ

पंजाब स्वास्थ्य

ਗੁਰਦਾਸਪੁਰ

ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਸੀਐਮ ਦੀ ਯੋਗਸ਼ਾਲਾ

ਗੁਰਦਾਸਪੁਰ, 28 ਅਪ੍ਰੈਲ (ਸੋਨੂੰ, ਰਵਿੰਦਰ) – ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀ.ਐਮ ਦੀ ਯੋਗਸ਼ਾਲਾ ਦਾ ਜ਼ਿਲ੍ਹਾ ਵਾਸੀ ਭਰਪੂਰ ਲਾਭ ਉਠਾ ਰਹੇ ਹਨ ਅਤੇ ਇਹ ਯੋਗਸ਼ਾਲਾ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਸੀ.ਐੱਮ. ਦੀ ਯੋਗਸ਼ਾਲਾ ਦੇ ਅੰਤਰਗਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਤਪੁਰਾ, ਬਲਾਕ ਕਾਦੀਆਂ ਵਿਖੇ ਪਿਛਲੇ ਡੇਢ ਸਾਲ ਤੋਂ ਸੀਐਮ ਦੀ ਯੋਗਸ਼ਾਲਾ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਉਮਰ ਦੀਆਂ ਔਰਤਾਂ ਭਾਗ ਲੈ ਰਹੀਆਂ ਹਨ।

ਇਹ ਔਰਤਾਂ ਜਿੱਥੇ ਹਰ ਰੋਜ਼ ਸੀਐੱਮ ਦੀ ਯੋਗਸ਼ਾਲਾ ਵਿੱਚ ਯੋਗਾ ਦੇ ਵੱਖ-ਵੱਖ ਆਸਣ ਕਰਕੇ ਆਪ ਨਿਰੋਗੀ ਜੀਵਨ ਬਤੀਤ ਕਰ ਰਹੀਆਂ ਹਨ ਓਥੇ ਉਨ੍ਹਾਂ ਵੱਲੋਂ ਹੋਰਾਂ ਨੂੰ ਵੀ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੀਐੱਮ ਦੀ ਯੋਗਸ਼ਾਲਾ ਵਿੱਚ ਰੋਜ਼ਾਨਾ ਯੋਗਾ ਕਰਨ ਵਾਲੀ ਸੋਨੀਆ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਸੀਐੱਮ ਦੀ ਯੋਗਸ਼ਾਲਾ ਵਿੱਚ ਰੋਜ਼ਾਨਾ ਯੋਗਾ ਕਰ ਰਹੀ ਹੈ ਜਿਸ ਨਾਲ ਉਸਦਾ ਮੋਟਾਪਾ ਤਾਂ ਘੱਟ ਹੋਇਆ ਹੀ ਹੈ ਨਾਲ ਹੀ ਥਾਇਰਾਇਡ ਯੂਰੀਆ ਵੀ ਕੰਟਰੋਲ ਵਿੱਚ ਹੋਇਆ ਹੈ। ਇੱਕ ਹੋਰ ਲਾਭਪਾਤਰੀ ਸੁਮਨ ਨੇ ਦੱਸਿਆ ਕਿ ਉਸਨੂੰ ਹਾਰਟ ਦੀ ਸਮੱਸਿਆ ਸੀ ਅਤੇ ਉਸਦਾ ਬੀਪੀ ਵੀ ਬਹੁਤ ਜ਼ਿਆਦਾ ਵਧਦਾ ਸੀ। ਰੋਜ਼ਾਨਾ ਯੋਗਾ ਕਰਨ ਨਾਲ ਉਸਦੀਆਂ ਇਹ ਬਿਮਾਰੀਆਂ ਬਿਲਕੁਲ ਠੀਕ ਹੋ ਗਈਆਂ ਹਨ। ਕੁਲਦੀਪ ਕੌਰ ਜਿਸ ਦੀ ਸ਼ੂਗਰ ਬਹੁਤ ਜ਼ਿਆਦਾ ਵੱਧ ਜਾਂਦੀ ਸੀ, ਉਹ ਯੋਗਾ ਕਰਨ ਨਾਲ ਹੁਣ ਠੀਕ ਹੈ। ਇਸੇ ਤਰਾਂ ਰਵਨੀਤ ਨੂੰ ਪੀਸੀਓਡੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਜੋ ਯੋਗਾ ਕਰਨ ਨਾਲ ਠੀਕ ਹੋ ਗਈ ਹੈ।

ਸੀ.ਐੱਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਮੁਹੱਲੇ ਵਿੱਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ 7669400500ਨੰਬਰ ਉੱਪਰ ਇੱਕ ਮਿਸ ਕਾਲ ਕਰ ਸਕਦੇ ਹੋ। ਰਾਜ ਸਰਕਾਰ ਵੱਲੋਂ ਤੁਹਾਡੇ ਕੋਲ ਯੋਗਾ ਕਲਾਸਾਂ ਲਈ ਟੀਚਰ ਵੱਲੋਂ ਭੇਜਿਆ ਜਾਵੇਗਾ ਜੋ ਰੋਜ਼ਾਨਾ ਮੁਫ਼ਤ ਯੋਗਾ ਕਰਵਾਏਗਾ। ਉਨ੍ਹਾਂ ਲੋਕਾਂ ਨੂੰ ਸੀ.ਐੱਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *