ਆਪ੍ਰੇਸ਼ਨ ਸਿੰਦੂਰ: ਭਾਰਤੀ ਹਥਿਆਰਬੰਦ ਬਲਾਂ ਨੇ ਅੱਤਵਾਦੀ ਕੈਂਪਸ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ
Dated: 07 MAY 2025 by aaj tak Aamne Saamne
ਭਾਰਤੀ ਹਥਿਆਰਬੰਦ ਬਲਾਂ ਨੇ ਹੁਣ ਤੋਂ ਕੁਝ ਸਮੇਂ ਪਹਿਲਾਂ ‘ਆਪ੍ਰੇਸ਼ਨ ਸਿੰਦੂਰ’ ਲਾਂਚ ਕੀਤਾ, ਜਿਸ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ –ਓਕਿਊਪਾਇਡ ਵਾਲੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਇਹ ਅਜਿਹੇ ਚਿੰਨ੍ਹਿਤ ਸਥਾਨ ਹਨ, ਜਿੱਥੋਂ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਗਿਆ।
ਕੁੱਲ ਮਿਲਾ ਕੇ, ਨੌਂ (9) ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਭਾਰਤ ਦੀ ਇਹ ਕਾਰਵਾਈ ਕੇਂਦ੍ਰਿਤ, ਨਪੀ-ਤੁਲੀ ਅਤੇ ਬਿਨਾ ਕਿਸੇ ਨੂੰ ਉਕਸਾਉਣ ਵਾਲੀ ਰਹੀ ਹੈ। ਇਸ ਦੌਰਾਨ, ਕਿਸੇ ਵੀ ਪਾਕਿਸਤਾਨੀ ਮਿਲਟਰੀ ਸਹੂਲਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਭਾਰਤ ਨੇ ਆਪਣੇ ਟੀਚਿਆਂ ਦੀ ਚੋਣ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਕਾਫੀ ਸੰਜਮ ਦਿਖਾਇਆ ਹੈ।
ਇਹ ਕਾਰਵਾਈ ਪਹਿਲਗਾਮ ਵਿੱਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਹੈ। ਇਸ ਕਾਇਰਾਨਾ ਅੱਤਵਾਦੀ ਹਮਲੇ ਵਿੱਚ 25 ਭਾਰਤੀ ਅਤੇ ਨੇਪਾਲ ਦੇ ਇੱਕ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ। ਅਸੀਂ ਇਸ ਪ੍ਰਤੀਬੱਧਤਾ ‘ਤੇ ਖਰ੍ਹੇ ਉਤਰ ਰਹੇ ਹਾਂ ਕਿ ਇਸ ਅੱਤਵਾਦੀ ਹਮਲੇ ਦੇ ਲਈ ਜ਼ਿੰਮੇਦਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
‘֥ਆਪ੍ਰੇਸ਼ਨ ਸਿੰਦੂਰ’ ‘ਤੇ ਵਿਸਤ੍ਰਿਤ ਜਾਣਕਾਰੀ ਅੱਜ ਬਾਅਦ ਵਿੱਚ ਦਿੱਤੀ ਜਾਵੇਗੀ।