ਸਾਬਕਾ ਸੈਨਿਕਾਂ ਨੇ ਪਰਿਵਾਰਾਂ ਸਮੇਤ ਤਿਰੰਗਾ ਰੈਲੀ ‘ਚ ਲਿਆ ਭਾਗ
ਤਿਰੰਗਾ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ : ਕੈਪਟਨ ਅਮਰਜੀਤ ਸਿੰਘ
ਮੋਗਾ : [ ਕੈਪਟਨ ਸੂਭਾਸ਼ ਚੰਦਹ ਸ਼ਹਮਾ ਬਿੳਰੋ ਚੀਫ਼ ] := ਮੋਗਾ ਵਿਖੇ ਬੀ ਜੇ ਪੀ ਪੰਜਾਬ ਦੇ ਜਿਲਾ ਪ੍ਰਧਾਨ ਡਾਕਟਰ ਸੀਮੰਤ ਗਰਗ ਦੇ ਅਗਵਾਈ ਹੇਠ ਤਿਰੰਗਾ ਬਾਈਕ ਰੈਲੀ ਦਾ ਅਯੋਜਨ ਹੋਇਆ। ਵਿਧਾਨ ਸਭਾ ਖੇਤਰ ਮੋਗਾ ਦੀ ਲੀਡਰਸ਼ਿਪ ਵਰਕਰਾਂ ਸਮੇਤ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਭਾਗ ਲਿਆ। ਸਾਬਕਾ ਸੈਨਿਕ ਵੀ ਪਰਿਵਾਰਾਂ ਸਮੇਤ ਸਾਬਕਾ ਸੈਨਿਕ ਸੈੱਲ ਪੰਜਾਬ ਬੀ ਜੇ ਪੀ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ [ ਕੋਕਰੀ ਕਲਾਂ] ਦੀ ਅਗਵਾਈ ਹੇਠ ਉਕਤ ਰੈਲੀ ਵਿੱਚ ਸ਼ਾਮਿਲ ਹੋਏ।ਕੈਪਟਨ ਨੇ ਸਾਬਕਾ ਸੈਨਿਕਾਂ ਤੇ ਪਰਿਵਾਰਾਂ ਦਾ ਸਮੇਂ ਸਿਰ ਰੈਲੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਦਸਿਆ ਕਿ ਇਹ ਰੈਲੀ ਭਾਰਤੀ ਸੈਨਿਕਾਂ ਦੇ ਸਨਮਾਨ, ਰਾਸ਼ਟਰੀ ਝੰਡੇ ਦੇ ਪ੍ਰਤੀ ਦਿਲੋਂ ਮਾਨ ਸਤਿਕਾਰ ਸੰਦੇਸ਼,ਰਾਸ਼ਟਰੀ ਇਕਜੁੱਟਤਾ ਦੇ ਉਦੇਸ਼ ਨਾਲ ਭਾਰਤੀ ਨਾਗਰਿਕਾਂ ਵਲੋਂ ਇਸ ਤਰਾਂ ਤਿਰੰਗਾ ਰੈਲੀਆਂ ਦਾ ਅਯੋਜਨ ਹੋ ਰਿਹਾ ਹੈ। ਆਮ ਤੇ ਖਾਸ ਇਨ੍ਹਾਂ ਰੈਲੀਆਂ ਵਿੱਚ ਭਾਗ ਲੈ ਕੇ ਮਾਣ ਮਹਿਸੂਸ ਕਰਦਾ ਹੋਇਆ ਭਾਰਤੀ ਸੈਨਿਕਾਂ ਨੂੰ ਨਮਨ ਕਰ ਰਿਹਾ ਹੈ। ਇਹਨਾਂ ਸੈਨਿਕਾਂ ਦੀ ਬਦੌਲਤ ਹੀ ਅਸੀਂ ਸੁਰੱਖਿਅਤ ਰਹਿ ਕੇ ਆਰਾਮ ਦੀ ਨੀਂਦ ਲੈ ਕੇ ਆਨੰਦ ਮਾਣ ਰਹੇ ਹਾਂ।