ਜੂਨ ਮਹੀਨਾ*

पंजाब लाइफस्टाइल

[6/1, 8:13 PM] Aaj Tak Aamne Saamne (ਮਨਦੀਪ ਕੌਰ)
Inderbir Ett: *ਜੂਨ ਮਹੀਨਾ*
ਚੜ੍ਹਿਆ ਜੂਨ ਮਹੀਨਾ ਤਾਂ
ਮੈਨੂੰ ਯਾਦ ਚੁਰਾਸੀ ਆਈ
ਫਟਿਆ ਸੀਨਾ ਧਰਤੀ ਦਾ
ਇੱਕ ਘਟਾ ਅੰਬਰ ਤੇ ਛਾਈ।

ਟੈਂਕਾ ਤੋਪਾਂ ਦੇ ਨਾਲ ਸੈਨਾ
ਆਣ ਵੜੀ ਜਦ ਅੰਦਰ।
ਰਤਾ ਪਾਪੀਆਂ ਤਰਸ ਨਾ ਕੀਤਾ
ਢਾਹ ਸੁੱਟਿਆ ਹਰਿਮੰਦਰ।

ਬੱਚੇ ਬੁੱਢੇ ਸਣੇ ਔਰਤਾਂ
ਭੁੱਲ ਬਖਸ਼ਾਉਣ ਜੋ ਆਏ
ਨਾਲ ਗੋਲੀਆਂ ਛਲਣੀ ਕਰਤੇ
ਜਾਨੋ ਮਾਰ ਮੁਕਾਏ।

ਹੋ ਗਿਆ ਲਹੂ ਲੁਹਾਣ ਸਰੋਵਰ
ਵਿਛੇ ਲਾਸ਼ਾਂ ਦੇ ਸੱਥਰ
ਰੱਬ ਵੀ ਖੜਾ ਤਮਾਸ਼ਾ ਵੇਖੇ
ਦੂਰੋਂ ਬਣ ਕੇ ਪੱਥਰ।

ਅੰਮ੍ਰਿਤ ਦੀ ਥਾਂ ਖੂਨ ਵੇਖ ਕੇ
ਦਿਲ ਹਰ ਇੱਕ ਦਾ ਰੋਇਆ।
‘ਬੱਬੀ’ ਪੁੱਛੇ ਦੱਸ ਹਾਂ ਰੱਬਾ
ਐਨਾ ਕਹਿਰ ਕਿਉਂ ਹੋਇਆ।

ਰਾਜੇਸ਼ ਕੁਮਾਰ ਬੱਬੀ
ਅੱਲੜ੍ਹ ਪਿੰਡੀ ਗੁਰਦਾਸਪੁਰ
7888527094

Leave a Reply

Your email address will not be published. Required fields are marked *