ਸਰਕਾਰੀ ਕਾਲਜ ਗੁਰਦਾਸਪੁਰ ਵਿਖੇਔਰਤਾਂ ਵਿਰੁੱਧ ਘਰੇਲੂ ਅੱਤਿਆਚਾਰ ਵਿਸ਼ੇ ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ

पंजाब शिक्षा

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ(sonu,Ravinder)ਅੱਜ ਮਿਤੀ 22.08.2025 ਨੂੰ ਔਰਤਾਂ ਵਿਰੁੱਧ ਘਰੇਲੂ ਅੱਤਿਆਚਾਰ ਵਿਸ਼ੇ ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ Domestic Violence Against Women Act 2005 ਮੱਦੇ ਨਜ਼ਰ ਰੱਖਦਿਆਂ Quiz, Debate, Declamation Contest ਅਤੇ Poster Making ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇੱਕ ਸੈਮੀਨਾਰ ਦਾ ਅਯੋਜਨ ਵੀ ਕੀਤਾ ਗਿਆ ਜਿਸ ਵਿੱਚ ਚੀਫ ਜੁਡੀਸ਼ੀਅਲ ਮਜਿਸਟਰੇਟ ਸ਼੍ਰੀ ਹਰਪ੍ਰੀਤ ਸਿੰਘ ਜੋ ਕਿ ਲੀਗਲ ਸਰਵਿਸ ਕਮੇਟੀ ਗੁਰਦਾਸਪੁਰ ਦੇ ਸਕੱਤਰ ਵੀ ਹਨ, ਨੇ ਬੋਲਦਿਆਂ ਡੋਮੈਸਟਿਕ ਵਾਇਲੈਂਸ ਦੇ ਵੱਖ ਵੱਖ ਪਹਿਲੂਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਸਮਾਜ ਨੂੰ ਬਦਲਣ ਦੀ ਜਿੰਮੇਵਾਰੀ ਨੌਜਵਾਨਾਂ ਦੇ ਹੱਥ ਹੈ ਅਤੇ ਇਹਨਾਂ ਪ੍ਰੋਗਰਾਮਾਂ ਦਾ ਮੰਤਵ ਅੱਜ ਦੀ ਨੌਜਵਾਨਾਂ ਪੀੜੀ ਨੂੰ ਸਾਫ ਸੁਥਰਾ ਅਤੇ ਨਿਰੋਆ ਸਮਾਜ ਸਿਰਜਣ ਲਈ ਇੱਕ ਅਗਾਂਹ ਵਧੂ ਕਦਮ ਹੈ। ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾਂ ਨੇ ਬੋਲਦਿਆ ਕਿਹਾ ਕਿ ਸਦੀਆਂ ਤੋਂ ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਆਜ਼ਾਦੀ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਬਾਰੇ ਪੜ੍ਹਨ ਅਤੇ ਸੁਣਨ ਨੂੰ ਮਿਲ ਰਹੀਆਂ ਹਨ ਜੋ ਕਿ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹਾ ਸਮਾਜ ਸਿਰਜਣ ਦੀ ਲੋੜ ਹੈ ਜਿਸ ਵਿੱਚ ਸਮਾਜ ਆਪਣੇ ਮਾਪਦੰਡਾਂ ਨੂੰ ਮੁੱਖ ਖੁਦ ਤੈਅ ਕਰਦੇ ਹੋਏ ਇਹਨਾਂ ਕਰੂਤੀਆਂ ਵੱਲੋਂ ਆਪਣੇ ਆਪ ਧਿਆਨ ਦੇਵੇ। ਗੁਰੂਆਂ ਪੀਰਾਂ ਅਤੇ ਧਰਮ ਗ੍ਰੰਥਾਂ ਨੇ ਹਮੇਸ਼ਾ ਔਰਤ ਨੂੰ ਉੱਚਾ ਸਥਾਨ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਲੋੜ ਹੈ ਕਿ ਇਸ ਦਾ ਅਨੁਸਰਨ ਕਰਦੇ ਹੋਏ ਲਿੰਗ ਭੇਦ ਨੂੰ ਸਮਾਪਤ ਕੀਤਾ ਜਾਵੇ। ਇਸ ਮੌਕੇ ਡਾ. ਕਰਨਜੀਤ ਸ਼ਰਮਾ ਵਾਈਸ ਪ੍ਰਿੰਸੀਪਲ, ਡਾ. ਸਰਬਜੀਤ ਸਿੰਘ, ਸ਼੍ਰੀਮਤੀ ਤਰਨਬੀਰ ਕੌਰ, ਸ਼੍ਰੀ ਦਿਨੇਸ਼ ਕਾਲੀਆ, ਸ਼੍ਰੀਮਤੀ ਅੰਦਲੀਪ, ਡਾ. ਸੰਦੀਪ ਕੌਰ, ਸ਼੍ਰੀਮਤੀ ਹਰਮੀਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *