ਮਨੀਸ਼ ਸਿਸੋਦੀਆ ਦੇ ਸਾਮ ਦਾਮ ਦੰਡ ਭੇਦ ਦਾ ਅਸਰ ਸ਼ੁਰੂ :- ਹਰਦੇਵ ਸਿੰਘ ਉੱਭਾ
ਪੰਜਾਬ ਭਰ ਵਿੱਚ ਭਾਜਪਾ ਵਲੋਂ ਲਗਾਏ ਜਾ ਰਹੇ #CSC_ਕੈਂਪਾਂ ਤੇ ਰੋਕ ਲੋਕਤੰਤਰ ਦੀ ਹੱਤਿਆ:- ਹਰਦੇਵ ਉੱਭਾ
ਪੰਜਾਬ ਸਰਕਾਰ ਨੂੰ ਚੇਤਾਵਨੀ ‼️
ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ’ਤੇ ਪੰਜਾਬ ਪੁਲਿਸ ਦੇ ਜ਼ਰੀਏ ਪਾਬੰਦੀਆਂ ਲਗਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਭਾਜਪਾ ਪੰਜਾਬ ਡਟ ਕੇ ਕਰੇਗੀ ਵਿਰੋਧ।
ਭਗਵੰਤ ਮਾਨ ਸਰਕਾਰ ਜਿਨੇ ਮਰਜ਼ੀ ਹੱਥਕੰਡੇ ਅਪਣਾ ਲਵੇ ਭਾਜਪਾ ਕੇਦਰ ਸਰਕਾਰ ਦੀਆ ਲੋਕ ਭਲਾਈ ਸਕੀਮਾ ਦਾ ਲਾਭ ਲੋਕਾ ਤੱਕ ਪਹੁੰਚਾਕੇ ਰਹੇਗੀ:- ਹਰਦੇਵ ਸਿੰਘ ਉੱਭਾ
ਚੰਡੀਗੜ੍ਹ(24/08/25) (Aamne saamne) ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਬਜਾਰ ਦੇ ਖੇੜਾ ਮੰਦਰ ਨੇੜੇ ਮੋਦੀ ਸਰਕਾਰ ਦੀਆ ਲੋਕ ਭਲਾਈ ਸਕੀਮਾ ਦਾ ਕੈਪ ਲਗਾਉਣ ਜਾ ਰਹੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾਕਟਰ ਸ਼ੁਭਾਸ਼ ਸ਼ਰਮਾ,ਕਮਲਦੀਪ ਸਿੰਘ ਸੈਣੀ,ਸੰਜੀਵ ਖੰਨਾ ਸਮੇਤ ਲੀਡਰਸ਼ਿਪ ਨੂੰ ਹਿਰਾਸਤ ਵਿੱਚ ਲੈਣ ਦੀ ਸ਼ਖਤ ਨਿੰਦਿਆ ਕਰਦੇ ਹੋਏ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਗਵੰਤ ਮਾਨ ਦੀ ਤਾਨਾਸ਼ਾਹੀ ਸਰਕਾਰ ਦੀ ਪੁਲਸ ਨੇ ਜਬਰਦਸਤੀ ਬੈਰੀਅਰ ….. ਮੁੱਲਾਂਪੁਰ
ਸ਼ਿੰਗਾਰੀਵਾਲਾ ਚੰਡੀਗੜ੍ਹ ਗੋਲ ਚੱਕਰ ਤੇ ਗ੍ਰਿਫਤਾਰ ਕਰਨ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆ ਕਿਹਾ ਕਿ ਇਹ ਗਰੀਬ ਦੇ ਢਿੱਡ ਉੱਤੇ ਲੱਤ ਮਾਰਨ ਵਾਲਾ ਕੰਮ ਭਗਵੰਤ ਮਾਨ ਨੇ ਕੀਤਾ ਹੈ, ਇਹ ਕਦਮ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਕਹਿਣ ‘ਤੇ ਹੀ ਚੁੱਕਿਆ ਹੈ।” –ਹਰਦੇਵ ਸਿੰਘ ਉੱਭਾ, ਨੇ ਕਿਹਾ ਕਿ
ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ-ਕਲਿਆਣਕਾਰੀ ਯੋਜਨਾਵਾਂ ਦੇ ਲਾਭ ਨੂੰ ਲੋਕਾ ਤੱਕ ਪਹੁੰਚਾਉਣ ਲਈ ਲਗਾਏ ਜਾ ਰਹੇ ਭਾਜਪਾ ਕੈਂਪਾਂ ਨੂੰ ਰੋਕਣ ਨੇ ਐਮਰਜੈਂਸੀ ਦੇ ਦਿਨਾ ਦੀ ਯਾਦ ਨੂੰ ਤਾਜਾ ਕਰ ਦਿੱਤਾ ਹੈ।
ਉੱਭਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ, ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਕਿਸਾਨ ਸਮਮਾਨ ਨਿਧੀ, ਜਲ ਜੀਵਨ ਮਿਸ਼ਨ ਵਰਗੀਆਂ ਸਕੀਮਾਂ ਦਾ ਲਾਭ ਹਰ ਪੰਜਾਬੀ ਤੱਕ ਪਹੁੰਚਾਉਣਾ ਭਾਜਪਾ ਦੀ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਯੋਜਨਾਵਾਂ ਨੂੰ ਰੋਕਣਾ ਦਰਅਸਲ ਗਰੀਬਾਂ, ਕਿਸਾਨਾਂ ਤੇ ਨੌਜਵਾਨਾਂ ਨਾਲ ਧੋਖਾ ਹੈ।ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਨੇ ਮਰਜ਼ੀ ਹੱਥਕੰਡੇ ਅਪਣਾ ਲਵੇ ਭਾਜਪਾ ਕੇਦਰ ਸਰਕਾਰ ਦੀਆ ਲੋਕ ਭਲਾਈ ਸ਼ਕੀਮਾ ਦਾ ਲਾਭ ਲੋਕਾ ਤੱਕ ਪਹੁੰਚਾਕੇ ਰਹੇਗੀ।ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਮਨੀਸ਼ ਸਿਸੋਦੀਆ ਦੇ ਬੋਲ ਪਗਾਉਣ ਲੱਗੀ ਪਈ ਹੈ, ਮਨੀਸ਼ ਸਿਸੋਦੀਆ ਦੇ ਸਾਮ ਦਾਮ ਦੰਡ ਭੇਦ ਦਾ ਅਸਰ ਸ਼ੁਰੂ ਹੋ ਚੁੱਕਿਆ ਹੈ, ਪੰਜਾਬ ਸਰਕਾਰ ਜੋਰ ਜ਼ਬਰਦਸਤੀ, ਧੱਕੇਸ਼ਾਹੀ, ਲੜਾਈ ਝਗੜਾ ਤੇ ਗੁੰਡਾਗਰਦੀ ਤੇ ਉਤਰ ਆਈ ਹੈ।
ਹਰਦੇਵ ਉੱਭਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਭਾਜਪਾ ਕਾਰਕੁਨਾਂ ਦੀ ਗ੍ਰਿਫ਼ਤਾਰੀ ਕਰ ਰਹੀ ਹੈ ਜੋ ਕਿ ਲੋਕਤੰਤਰ ਦੀ ਹੱਦਾਂ ਤੋਂ ਪਰੇ ਹੈ। ਜੇਕਰ ਇਹ ਜ਼ਬਰ ਜਾਰੀ ਰਿਹਾ ਤਾਂ ਭਾਜਪਾ ਪੰਜਾਬ ਵਿੱਚ ਵੱਡੇ ਪੱਧਰ ’ਤੇ ਹੋਰ ਵੱਡੇ ਰੋਸ ਪ੍ਰਦਰਸ਼ਨ ਕਰੇਗੀ।
ਉੱਭਾ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੀ ਜਨਤਾ ਤੱਕ ਮੋਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਪਹੁੰਚਾ ਕੇ ਹੀ ਰਹੇਗੀ ਅਤੇ ਕਿਸੇ ਵੀ ਧਮਕੀ ਜਾਂ ਗ੍ਰਿਫ਼ਤਾਰੀ ਤੋਂ ਡਰਣ ਵਾਲੀ ਨਹੀਂ।