*ਭਾਰਤ ਦੀ ਪਹਿਲੀ ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ ਦਾ ਮਹੱਤਵ*
*ਲੇਖਕ* : ਬਾਲਾਸੁਬ੍ਰਮਣਯਮ ਅਈਅਰ
ਰੀਜ਼ਨਲ ਡਾਇਰੈਕਟਰ, ਇੰਟਰਨੈਸ਼ਨਲ ਕੋਆਪ੍ਰੇਟਿਵ ਅਲਾਇੰਸ ਏਸ਼ੀਆ ਐਂਡ ਪੈਸੀਫਿਕ
ਭਾਰਤ ਦੀ ਪਹਿਲੀ ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਲਈ ਬਿਲ ਦਾ ਸੰਸਦ ਵਿੱਚ ਪਾਸ ਹੋਣਾ ਭਾਰਤੀ ਸਹਿਕਾਰੀ ਅੰਦੋਲਨ ਦੀ ਯਾਤਰਾ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਹੈ। ਇਸ ਦਾ 2025 ਦੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੌਰਾਨ ਸੰਪੰਨ ਹੋਣਾ ਇਸ ਦੇ ਮਹੱਤਵ ਨੂੰ ਹੋਰ ਵਧਾਉਂਦਾ ਹੈ। ਜਿਵੇਂ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ , ਇਹ ਯੂਨੀਵਰਸਿਟੀ “ਸਹਕਾਰ ਸੇ ਸਮ੍ਰਿੱਧੀ” ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਮਾਧਿਅਮ ਬਣਨ ਲਈ ਤਿਆਰ ਹੈ।
ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਹਿਕਾਰੀ ਅੰਦੋਲਨ ਦਾ ਘਰ ਹੈ, ਜਿਸ ਵਿੱਚ 800,000 ਤੋਂ ਵੱਧ ਸਹਿਕਾਰੀ ਸਭਾਵਾਂ ਅਤੇ 287 ਮਿਲੀਅਨ ਮੈਂਬਰ ਸ਼ਾਮਲ ਹਨ। ਰੋਟੀ, ਕੱਪੜੇ ਤੋਂ ਲੈ ਕੇ ਮਕਾਨ ਤੱਕ ਦੀਆਂ ਜ਼ਰੂਰਤਾਂ ਲਈ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਡੂੰਘਾਈ ਨਾਲ ਸ਼ਾਮਲ ਸਹਿਕਾਰੀ ਸਭਾਵਾਂ ਸਿਰਫ਼ ਆਰਥਿਕ ਸੰਸਥਾਵਾਂ ਨਹੀਂ ਹਨ; ਇਹ ਭਾਈਚਾਰਾ-ਸੰਚਾਲਿਤ ਵਿਕਾਸ, ਆਰਥਿਕ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਪ੍ਰਗਟਾਵੇ ਦੀ ਪ੍ਰਤੀਨਿਧਤਾ ਕਰਦੀਆਂ ਹਨ। 2021 ਵਿੱਚ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਨੇ ਇਸ ਖੇਤਰ ਲਈ ਇੱਕ ਨਵੀਂ ਰਾਸ਼ਟਰੀ ਵਚਨਬੱਧਤਾ ਦਾ ਸੰਕੇਤ ਦਿੱਤਾ, ਜਿਸ ਦਾ ਉਦੇਸ਼ ਇਸ ਦੀ ਪਹੁੰਚ ਦਾ ਵਿਸਤਾਰ ਕਰਨਾ , ਇਸ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਇਸ ਨੂੰ ਸਮਾਵੇਸ਼ੀ ਵਿਕਾਸ ਦੇ ਨੀਂਹ ਪੱਥਰ ਵਜੋਂ ਏਕੀਕ੍ਰਿਤ ਕਰਨਾ ਹੈ।
ਸਹਿਕਾਰਤਾ ਮੰਤਰਾਲੇ ਨੇ ਸ਼ਲਾਘਾਯੋਗ ਕਦਮ ਚੁੱਕੇ ਹਨ: 67,390 ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਨੂੰ ਕੰਪਿਊਟਰਾਈਜ਼ ਕਰਨ ਲਈ 2,516 ਕਰੋੜ ਰੁਪਏ ਅਲਾਟ ਕਰਨਾ, 25 ਤੋਂ ਵੱਧ ਵਪਾਰਕ ਗਤੀਵਿਧੀਆਂ ਕਰਨ ਵਿੱਚ PACS ਨੂੰ ਦੇ ਸਮਰੱਥ ਬਣਾਉਣ ਲਈ 32 ਰਾਜਾਂ ਵਿੱਚ ਮਾਡਲ ਉਪ-ਨਿਯਮਾਂ ਨੂੰ ਲਾਗੂ ਕਰਨਾ, 2 ਲੱਖ ਨਵੀਆਂ ਬਹੁ-ਮੰਤਵੀ ਸਹਿਕਾਰੀ ਸੋਸਾਇਟੀਆਂ (MPACS) ਬਣਾਉਣ ਦਾ ਟੀਚਾ ਰੱਖਣਾ, 1,100 ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਸਮਰਥਨ ਦੇਣਾ ਅਤੇ 44,000 PACS ਨੂੰ ਕੌਮਨ ਸਰਵਿਸ ਸੈਂਟਰਾਂ (CSCs) ਵਿੱਚ ਬਦਲਣਾ। ਟੈਕਸ ਪ੍ਰੋਤਸਾਹਨ, ਅਸਾਨ ਲੋਨ ਅਤੇ ਵਿਕੇਂਦ੍ਰੀਕ੍ਰਿਤ ਸਟੋਰੇਜ ਸੁਵਿਧਾ ਸਹਿਕਾਰੀ ਸੋਸਾਇਟੀਆਂ ਦੀਆਂ ਸੰਚਾਲਨ ਸਮਰੱਥਾਵਾਂ ਨੂੰ ਵਧਾ ਰਹੀਆਂ ਹਨ। ਬੀਜ, ਨਿਰਯਾਤ ਅਤੇ ਜੈਵਿਕ ਉਤਪਾਦਾਂ ਲਈ ਤਿੰਨ ਨਵੀਆਂ ਨੈਸ਼ਨਲ ਫੈੱਡਰੇਸ਼ਨਾਂ ਦੀ ਸਥਾਪਨਾ ਇਸ ਗੱਲ ਦਾ ਸੰਕੇਤ ਹੈ ਕਿ ਸਹਿਕਾਰੀ ਸੰਸਥਾਵਾਂ ਨੂੰ ਭਾਰਤ ਦੇ ਵਿਕਾਸ ਦੇ ਪ੍ਰਮੁੱਖ ਏਜੰਟ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ।
ਪਰ, ਇਸ ਦੇ ਵਿਸਥਾਰ ਅਤੇ ਪਹੁੰਚ ਦੇ ਬਾਵਜੂਦ, ਸਹਿਕਾਰੀ ਖੇਤਰ ਵਿੱਚ ਸਿੱਖਿਆ ਅਤੇ ਟ੍ਰੇਨਿੰਗ ਦਾ ਬੁਨਿਆਦੀ ਢਾਂਚਾ ਅੰਸ਼ਕ, ਅਵਿਕਸਿਤ ਅਤੇ ਅਸਮਾਨ ਤੌਰ ‘ਤੇ ਵੰਡਿਆ ਹੋਇਆ ਹੈ। ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਤੋਂ ਲੈ ਕੇ ਟੈਕਨੋਲੋਜੀ ਅਤੇ ਸੰਚਾਲਨ ਤੱਕ ਯੋਗ ਪੇਸ਼ੇਵਰਾਂ ਦੀ ਮੰਗ ਸਪਲਾਈ ਤੋਂ ਕਿਤੇ ਵੱਧ ਹੈ। ਮੌਜੂਦਾ ਕਰਮਚਾਰੀਆਂ ਅਤੇ ਬੋਰਡ ਦੇ ਮੈਂਬਰਾਂ ਦੀ ਸਮਰੱਥਾ ਨਿਰਮਾਣ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਵੀ ਮਹੱਤਵਪੂਰਨ ਹੈ। ਇਨ੍ਹਾਂ ਕਰਮਚਾਰੀਆਂ ਵਿੱਚੋਂ ਬਹੁਤ ਸਾਰਿਆਂ ਕੋਲ ਨਿਯਮਿਤ ਟ੍ਰੇਨਿੰਗ ਜਾਂ ਸਿੱਖਿਆ ਦੇ ਮੌਕਿਆਂ ਤੱਕ ਪਹੁੰਚ ਨਹੀਂ ਹੈ। ਮਿਆਰੀ ਪਾਠਕ੍ਰਮ, ਗੁਣਵੱਤਾ ਭਰੋਸਾ ਅਤੇ ਸੰਸਥਾਗਤ ਤਾਲਮੇਲ ਤੋਂ ਬਿਨਾ, ਇਹ ਖੇਤਰ ਆਪਣੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਲਾਭ ਨਹੀਂ ਲੈ ਸਕਦਾ ਹੈ। ਜਾਂ ਆਪਣੇ ਵਿਕਾਸ ਨੂੰ ਬਣਾਏ ਨਹੀਂ ਰੱਖ ਸਕਦਾ ਹੈ। ਸਹਿਕਾਰੀ ਅੰਦੋਲਨ ਵਿੱਚ ਨਵੀਂ ਅਤੇ ਯੁਵਾ ਪੀੜ੍ਹੀ ਨੂੰ ਆਕਰਸ਼ਿਤ ਕਰਨ ਦੀ ਵੀ ਸਖ਼ਤ ਜ਼ਰੂਰਤ ਹੈ – ਅਜਿਹੇ ਵਿਅਕਤੀ ਜੋ ਨਾ ਸਿਰਫ਼ ਪੇਸ਼ੇਵਰ ਹੋਣ ਸਗੋਂ ਸਹਿਕਾਰੀ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋਣ ਅਤੇ ਖੇਤਰ ਵਿੱਚ ਇਨੋਵੇਸ਼ਨ ਲਿਆਉਣ ਲਈ ਉਤਸੁਕ ਹੋਣ। ਇੱਥੇ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾ ਸਕਦੀ ਹੈ: ਸਿੱਖਿਆ, ਟ੍ਰੇਨਿੰਗ ਅਤੇ ਖੋਜ ਲਈ ਇੱਕ ਕੇਂਦਰ ਵਜੋਂ ਸੇਵਾ ਕਰਕੇ ਜੋ ਨਵੀਂ ਪੀੜ੍ਹੀ ਦੇ ਸਹਿਕਾਰੀ ਨੇਤਾਵਾਂ ਨੂੰ ਹੁਲਾਰਾ ਦਿੰਦੇ ਹੋਏ ਸਾਰੇ ਪੱਧਰਾਂ ‘ਤੇ ਉਨ੍ਹਾਂ ਦੀ ਸਮਰੱਥਾ ਦਾ ਨਿਰਮਾਣ ਕਰ ਸਕੇਗਾ।
ਅਮੂਲ ਮਾਡਲ ਦੇ ਆਰਕੀਟੈਕਟ, ਦੂਰਦਰਸ਼ੀ ਸ਼੍ਰੀ ਤ੍ਰਿਭੁਵਨਦਾਸ ਪਟੇਲ ਦੇ ਨਾਮ ‘ਤੇ ਅਤੇ ਭਾਰਤ ਦੀ ਡੇਅਰੀ ਸਹਿਕਾਰੀ ਕ੍ਰਾਂਤੀ ਦੇ ਮੂਲ ਸਥਾਨ ਆਨੰਦ ਵਿੱਚ ਸਥਿਤ ਇਹ ਯੂਨੀਵਰਸਿਟੀ ਇੱਕ ਪ੍ਰਤੀਕਾਤਮਕ ਸ਼ਰਧਾਂਜਲੀ ਹੈ, ਨਾਲ ਹੀ ਇਹ ਇੱਕ ਰਣਨੀਤਕ ਦਖਲਅੰਦਾਜ਼ੀ ਵੀ ਹੈ। ਗ੍ਰਾਮੀਣ ਪ੍ਰਬੰਧਨ ਸੰਸਥਾਨ ਆਨੰਦ (IRMA) ਦੀ ਚੋਣ- ਇੱਕ ਅਜਿਹਾ ਸੰਸਥਾਨ ਜਿਸ ਨੇ ਦਹਾਕਿਆਂ ਤੋਂ ਸਹਿਕਾਰੀ ਪ੍ਰਬੰਧਨ ਸਿੱਖਿਆ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ- ਇਸ ਯੂਨੀਵਰਸਿਟੀ ਦੀ ਨੀਂਹ ਦੇ ਰੂਪ ਵਿੱਚ ਵਿਵਹਾਰਕ ਅਤੇ ਪ੍ਰੇਰਣਾਦਾਇਕ ਦੋਵੇਂ ਹਨ। ਆਨੰਦ ਵਿੱਚ IRMA ਨੂੰ ਸੈਂਟਰ ਆਫ਼ ਐਕਸੀਲੈਂਸ ਦੇ ਰੂਪ ਵਿੱਚ ਨਾਮਜ਼ਦ ਕੀਤੇ ਜਾਣ ਦੇ ਨਾਲ, ਇਹ ਯੂਨੀਵਰਸਿਟੀ ਸਹਿਕਾਰੀ ਉੱਦਮਾਂ ਦੀਆਂ ਚੁਣੌਤੀਆਂ ਅਤੇ ਅਵਸਰਾਂ ਦਾ ਸਮਾਧਾਨ ਕਰਨ ਲਈ ਲੈਸ ਪੇਸ਼ੇਵਰਾਂ ਨੂੰ ਤਿਆਰ ਕਰਨ ਦੀ ਇੱਕ ਮਜ਼ਬੂਤ ਵਿਰਾਸਤ ਦਾ ਨਿਰਮਾਣ ਕਰੇਗਾ।
ਯੂਨੀਵਰਸਿਟੀ ਦਾ ਵਿਜ਼ਨ ਸਿਰਫ਼ ਰਸਮੀ ਪ੍ਰਬੰਧਨ ਡਿਗਰੀ ਤੱਕ ਸੀਮਿਤ ਨਾ ਹੋ ਕੇ ਬਹੁਤ ਵਿਸਤ੍ਰਿਤ ਹੈ। ਇਹ ਪ੍ਰਾਇਮਰੀ ਅਤੇ ਸੈਕੰਡਰੀ ਸਹਿਕਾਰੀ ਸਭਾਵਾਂ ਦੇ ਬੋਰਡ ਮੈਂਬਰਾਂ, ਸਹਿਕਾਰੀ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ, ਅਤੇ ਨੈਤਿਕ, ਸਸਟੇਨੇਬਲ ਅਤੇ ਸਮਾਵੇਸ਼ੀ ਕਾਰੋਬਾਰੀ ਮਾਡਲ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਨਵੀਂ ਪੀੜ੍ਹੀ ਤੱਕ ਆਪਣੀ ਪਹੁੰਚ ਵਧਾਏਗਾ। ਇਸ ਦੇ ਲਈ, ਯੂਨੀਵਰਸਿਟੀ ਲਚਕੀਲੇ ਲਰਨਿੰਗ ਮਾਡਿਊਲ, ਸਰਟੀਫਿਕੇਸ਼ਨ ਪ੍ਰੋਗਰਾਮ, ਡਿਗਰੀ ਪ੍ਰੋਗਰਾਮ, ਡਿਜੀਟਲ ਪਹੁੰਚ ਪ੍ਰਦਾਨ ਕਰੇਗਾ ਅਤੇ ਖੇਤਰ-ਅਧਾਰਿਤ ਅਜਿਹੀ ਖੋਜ ਦਾ ਜ਼ਰੀਆ ਬਣੇਗਾ, ਜਿਨ੍ਹਾਂ ਨਾਲ ਸਵੈ-ਸਹਾਇਤਾ, ਲੋਕਤੰਤਰੀ ਨਿਯੰਤਰਣ ਅਤੇ ਆਪਸੀ ਜ਼ਿੰਮੇਵਾਰੀ ਦੇ ਸਹਿਕਾਰੀ ਕਦਰਾਂ-ਕੀਮਤਾਂ ਦਾ ਲਾਭ ਸਾਰਿਆਂ ਨੂੰ ਮਿਲ ਸਕੇਗਾ।
ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਇੱਕ ਰਾਸ਼ਟਰੀ ਗਿਆਨ ਪਲੈਟਫਾਰਮ ਦੇ ਰੂਪ ਵਿੱਚ ਵੀ ਕੰਮ ਕਰ ਸਕਦੀ ਹੈ, ਹਿਤਧਾਰਕਾਂ ਦਰਮਿਆਨ ਸੰਵਾਦ ਨੂੰ ਸੁਵਿਧਾਜਨਕ ਬਣਾ ਸਕਦਾ ਹੈ, ਸਬੂਤ- ਅਧਾਰਿਤ ਨੀਤੀਗਤ ਅੰਤਰਦ੍ਰਿਸ਼ਟੀ ਪ੍ਰਦਾਨ ਕਰ ਸਕਦਾ ਹੈ ਅਤੇ ਗ੍ਰਾਮੀਣ ਹਕੀਕਤ ਦੇ ਅਨੁਰੂਪ ਇਨੋਵੇਸ਼ਨਸ ਦਾ ਸਮਰਥਨ ਕਰ ਸਕਦਾ ਹੈ। ਡੇਅਰੀ, ਲੋਨ, ਆਵਾਸ, ਮੱਛੀ ਪਾਲਣ, ਕੱਪੜਾ ਆਦਿ ਜਿਹੇ ਭਾਰਤ ਦੇ ਵਿਭਿੰਨ ਸਹਿਕਾਰੀ ਲੈਂਡਸਕੇਪ ਵਿੱਚ, ਯੂਨੀਵਰਸਿਟੀ ਵਿੱਚ ਇੱਕ ਅਜਿਹੇ ਕੇਂਦਰ ਵਜੋਂ ਵਿਕਸਿਤ ਹੋਵੇਗੀ ਜਿੱਥੇ, ਸਿੱਖਿਆ, ਨੀਤੀ ਨਿਰਮਾਤਾ ਅਤੇ ਸਹਿਕਾਰਤਾ ਨਾਲ ਜੁੜੇ ਮਾਹਿਰ ਅੱਪਗ੍ਰੇਡ ਦੇ ਨਵੇਂ ਰਾਹ ਬਣਾ ਸਕਣਗੇ। ਗਲੋਬਲ ਪੱਧਰ ‘ਤੇ, ਸਹਿਕਾਰੀ ਸਿੱਖਿਆ ਸਹਿਕਾਰੀ ਅੰਦੋਲਨਾਂ ਦੀ ਸਫ਼ਲਤਾ ਦਾ ਅਧਾਰ ਰਹੀ ਹੈ। 1844 ਵਿੱਚ ਰੋਸ਼ਡੇਲ ਪਾਇਨੀਅਰਸ ਦ ਸਮੇਂ ਤੋਂ ਹੀ, ਆਚਰਣ ਦੇ ਮੂਲ ਨਿਯਮਾਂ ਵਿੱਚ ਮੁਨਾਫੇ ਦਾ ਇੱਕ ਹਿੱਸਾ ਸਿੱਖਿਆ ਲਈ ਅਲਾਟ ਕਰਨਾ ਸ਼ਾਮਲ ਸੀ। ਪੰਜਵਾਂ ਸਹਿਕਾਰੀ ਸਿਧਾਂਤ- ਸਿੱਖਿਆ, ਟ੍ਰੇਨਿੰਗ ਅਤੇ ਸੂਚਨਾ, ਅੰਦੋਲਨ ਦਾ ਇੱਕ ਮੁੱਖ ਥੰਮ੍ਹ ਬਣਿਆ ਹੋਇਆ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਮੈਂਬਰ, ਨੇਤਾ ਅਤੇ ਸਮੁਦਾਇ ਸਹਿਕਾਰੀ ਮਾਡਲ ਨੂੰ ਸਮਝਣ ਅਤੇ ਉਸ ਦਾ ਪਾਲਣ ਕਰਨ। ਇਹ ਗਹਿਰੀਆਂ ਜੜ੍ਹਾਂ ਜਮ੍ਹਾਂ ਕੇ ਬੈਠੀ ਵਿਦਿਅਕ ਪਰੰਪਰਾ ਹੀ ਹੈ ਜੋ ਸਹਿਕਾਰੀ ਸ਼ਾਸਨ ਨੂੰ ਬਣਾਏ ਰੱਖਦੀ ਹੈ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਦੀ ਹੈ।
ਇਸ ਸੰਦਰਭ ਵਿੱਚ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਸਿਰਫ਼ ਇੱਕ ਵਿਦਿਅਕ ਸੰਸਥਾਨ ਤੋਂ ਕਿਤੇ ਵੱਧ ਹੋਵੇਗੀ, ਇਹ ਸਹਿਕਾਰੀ ਵਿਕਾਸ ਲਈ ਇੱਕ ਰਾਸ਼ਟਰੀ ਅਤੇ ਵਿਸ਼ਵਵਿਆਪੀ ਗਿਆਨ ਕੇਂਦਰ ਬਣ ਸਕਦੀ ਹੈ, ਇੱਕ ਅਜਿਹਾ ਸਥਾਨ, ਜਿੱਥੇ ਵਰਤੋਂ ਅਤੇ ਨੀਤੀ ਦਾ ਸੰਗਮ ਹੋਵੇ ਅਤੇ ਜਿੱਥੇ ਅਗਵਾਈ ਸਿੱਖਿਆ ਤੋਂ ਪ੍ਰੇਰਿਤ ਹੋਵੇ। ਨਵੀਂ ਦਿੱਲੀ ਵਿੱਚ ਆਯੋਜਿਤ ICA ਗਲੋਬਲ ਕਾਰਪੋਰੇਸ਼ਨ ਕਾਨਫਰੰਸ 2024 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਤੋਂ ਸਹਿਕਾਰੀ ਸਭਾਵਾਂ ਨੂੰ ਇਕਜੁੱਟ ਕਰਨ, ਸਾਂਝੇ ਪਲੈਟਫਾਰਮਸ ਬਣਾਉਣ, ਆਮ ਚੁਣੌਤੀਆਂ ਨਾਲ ਨਜਿੱਠਣ ਅਤੇ ਸਮੂਹਿਕ ਤੌਰ ‘ਤੇ ਅੱਗੇ ਦਾ ਰਾਹ ਤੈਅ ਕਰਨ ਵਿੱਚ ਗਲੋਬਲ ਸਾਊਥ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ। ਨੈਸ਼ਨਲ ਯੂਨੀਵਰਸਿਟੀ ਅਜਿਹਾ ਹੀ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ- ਜੋ ਸੰਵਾਦ ਨੂੰ ਹੁਲਾਰਾ ਦੇਣ, ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਸਹਿਕਾਰੀ ਸਭਾਵਾਂ ਦਰਮਿਆਨ ਸਾਊਥ-ਸਾਊਥ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਸਮਰੱਥ ਹੈ।
ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਸਮਾਵੇਸ਼ੀ, ਲੋਕਤੰਤਰੀ ਅਤੇ ਟਿਕਾਊ ਵਿਕਾਸ ਸੁਨਿਸ਼ਚਿਤ ਕਰਦੇ ਆਰਥਿਕ ਮਾਡਲ ਦੀ ਮੰਗ ਵਧ ਰਹੀ ਹੈ, ਭਾਰਤ ਦਾ ਸਹਿਕਾਰੀ ਅੰਦੋਲਨ ਅਤੇ ਹੁਣ ਇਸ ਦੀ ਪਹਿਲੀ ਸਹਿਕਾਰੀ ਯੂਨੀਵਰਸਿਟੀ ਨਾ ਸਿਰਫ਼ ਪ੍ਰੇਰਣਾ ਸਗੋਂ ਦਿਸ਼ਾ ਵੀ ਪ੍ਰਦਾਨ ਕਰਦੀ ਹੈ। ਯੂਨੀਵਰਸਿਟੀ ਨੂੰ ਪਹੁੰਚਯੋਗ, ਇਨੋਵੇਟਿਵ ਅਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ, ਜੋ ਅੰਦੋਲਨ ਦੇ ਹਰ ਪੱਧਰ ‘ਤੇ ਅਗਵਾਈ ਨੂੰ ਹੁਲਾਰਾ ਦੇਵੇ। ਨੀਂਹ ਰੱਖੀ ਜਾ ਚੁੱਕੀ ਹੈ; ਹੁਣ ਸਮਾਂ ਆ ਗਿਆ ਹੈ ਕਿ ਇੱਕ ਅਜਿਹਾ ਸੰਸਥਾਨ ਬਣਾਇਆ ਜਾਵੇ ਜੋ ਉਸ ਦ੍ਰਿਸ਼ਟੀਕੋਣ ਦੇ ਯੋਗ ਹੋਵੇ ਜਿਸ ਦੀ ਉਹ ਪ੍ਰਤੀਨਿਧਤਾ ਕਰਦਾ ਹੈ- ਇੱਕ ਅਜਿਹਾ ਸੰਸਥਾਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹਿਕਾਰਤਾ ਦੀ ਅਵਿਨਾਸ਼ੀ ਸ਼ਕਤੀ ਰਾਹੀਂ ਸਿੱਖਿਅਤ, ਸਸ਼ਕਤ ਅਤੇ ਊਰਜਾਵਾਨ ਬਣਾਏਗਾ- ਅਤੇ ਇਹ ਯਕੀਨੀ ਬਣਾਏਗਾ ਕਿ ਸਹਿਕਾਰੀ ਸਭਾਵਾਂ ਸਾਰਿਆਂ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰਨ।
**********