ਮਸੀਹ ਧਰਮ ਦਾ ਅਪਮਾਨ ਬਰਦਾਸਤ ਨਹੀਂ ਕੀਤਾ ਜਾਵੇਗਾ – ਜਸਵਿੰਦਰ ਜੱਸੀ
ਐਸ ਐਸ ਪੀ ਨਵਾਂਸ਼ਹਿਰ ਨੂੰ ਮਸੀਹ ਆਗੂਆਂ ਨੇ ਦਿੱਤਾ ਮੰਗ ਪੱਤਰ
ਨਵਾਂਸ਼ਹਿਰ (ਰਾਜਨ ਰੰਧਾਵਾ) ਪਿਛਲੇ ਦਿਨਾ ਵਿੱਚ ਇੱਕ ਜਾਟ ਨਾਮ ਦੀ ਫਿਲਮ ਰਿਲੀਜ਼ ਹੋਈ ਜਿਸ ਵਿੱਚ ਰਣਦੀਪ ਹੁੱਡਾ ਨਾਮ ਦੇ ਐਕਟਰ ਵਲੋਂ ਚਰਚ ਦੇ ਅੰਦਰ ਇੱਕ ਸੀਨ ਕੀਤਾ ਗਿਆ ਜਿਸ ਵਿੱਚ ਉਹ ਪ੍ਰਭੂ ਯਿਸੂ ਮਸੀਹ ਦੀ ਨਕਲ ਕਰ ਰਿਹਾ ਹੈ ਅਤੇ ਅੱਗੇ ਬੈਠੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਪ੍ਰਭੂ ਸੋ ਰਿਹਾ ਹੈ ਇਸ ਲਈ ਉਸ ਨੇ ਮੈਨੂੰ ਭੇਜਿਆ ਹੈ ਅਤੇ ਲੋਕਾਂ ਤੇ ਗੋਲੀਆਂ ਚਲਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਭਾਰੀ ਠੇਸ ਪਹੁੰਚੀ ਹੈ ਪਿਛਲੇ ਦਿਨਾ ਅੰਦਰ ਪੰਜਾਬ ਦੀਆ ਅਲੱਗ ਅਲੱਗ ਮਸੀਹ ਜਥੇਬੰਦੀਆਂ ਵੱਲੋਂ ਅਪਣੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਸਹਿਬਾਨਾਂ ਨੂੰ ਮੰਗ ਪੱਤਰ ਅਤੇ ਦਰਖਾਸਤਾਂ ਦਿੱਤੀਆਂ ਗਈਆਂ ਨੇ ਕਿ ਇਹ ਫਿਲਮ ਸਿਨਮੇ ਘਰਾਂ ਤੋ ਹਟਾਈ ਜਾਵੇ ਅੱਜ ਨਵਾਂਸ਼ਹਿਰ ਜ਼ਿਲੇ ਤੋਂ ਪੰਜਾਬ ਮਸੀਹ ਏਕਤਾ ਫਰੰਟ ਅਤੇ ਗਲੋਬਲ ਕ੍ਰਿਸ਼ਚਨ ਐਕਸਨ ਕਮੇਟੀ ਵੱਲੋਂ ਨਵਾਂਸ਼ਹਿਰ ਦੇ ਐਸ ਐਸ ਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮਸੀਹ ਆਗੂਆਂ ਨੇ ਮੰਗ ਕੀਤੀ ਕਿ ਐਕਟਰ ਰਨਦੀਪ ਹੁੱਡਾ ਤੇ ਬਣਦੀ ਕਨੂੰਨੀ ਕਾਰਵਾਈ ਕਰਕੇ ਇਸਨੂੰ ਗਿਰਫ਼ਤਾਰ ਕੀਤਾ ਜਾਵੇਗਾ ਇਸ ਮੌਕੇ ਤੇ ਪੰਜਾਬ ਮਸੀਹ ਏਕਤਾ ਫਰੰਟ ਦੇ ਪੰਜਾਬ ਪ੍ਰਧਾਨ ਪਾਸਟਰ ਜਸਵਿੰਦਰ ਜੱਸੀ ਨੇ ਕਿਹਾ ਕਿ ਮਸੀਹ ਧਰਮ ਦਾ ਅਪਮਾਨ ਬਰਦਾਸਤ ਨਹੀਂ ਕਰਾਂਗੇ ਜੇਕਰ ਇਸ ਐਕਟਰ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਸਿਨਮੇ ਘਰਾਂ ਵਿਚੋਂ ਫ਼ਿਲਮ ਨਾ ਹਟਾਈ ਗਈ ਤਾ ਮਸੀਹ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆਂ ਇਸ ਮੌਕੇ ਤੇ ਪੰਜਾਬ ਮਸੀਹ ਏਕਤਾ ਫਰੰਟ ਦੇ ਸੈਕਟਰੀ ਪਾਸਟਰ ਬਖਸ਼ੀਸ਼, ਰਾਹੋਂ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਕਾਹਲੋ, ਗਲੋਬਲ ਕ੍ਰਿਸ਼ਚਨ ਐਕਸਨ ਕਮੇਟੀ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਸੀਨੀਅਰ ਆਗੂ ਸਰਪੰਚ ਕੁਲਵਿੰਦਰ, ਦਵਿੰਦਰ ਮਸੀਹ,ਟੀਕਮ ਚੌਧਰੀ ਆਦਿ ਹਾਜ਼ਰ ਸਨ