ਸੈਨਿਕ ਵਿੰਗ ਜਿਲ੍ਹਾ ਬਰਨਾਲਾ ਨੇ ਹੜ ਪੀੜਤਾਂ ਲਈ ਮੁੱਖ ਮੰਤਰੀ ਰਾਹਤ ਕੋਸ ਫੰਡ ਵਾਸਤੇ ਕੀਤਾ ਡਿਪਟੀ ਕਮਿਸ਼ਨਰ ਨੂੰ 51 ਹਜਾਰ ਦਾ ਡ੍ਰਾਫਟ ਭੇਟ – ਸਿੱਧੂ
ਬਰਨਾਲਾ 16 ਸਤੰਬਰ (ਕੈਪਟਨ ਸੁਭਾਸ਼ ਚੰਦਨ)ਸਥਾਨਕ ਜਿਲ੍ਹਾ ਕੰਪਲੈਕਸ ਵਿੱਖੇ ਸਾਬਕਾ ਸੈਨਿਕ ਵਿੰਗ ਜਿਲ੍ਹਾ ਬਰਨਾਲਾ ਵੱਲੋ ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੁੱਖ ਮੰਤਰੀ ਹੜ ਪੀੜਤ ਰਾਹਤ ਕੋਸ ਫੰਡ ਲਈ 51 ਹਜਾਰ ਰੁਪਏ ਦਾ ਡ੍ਰਾਫਟ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਦੀ ਅਗਵਾਈ ਹੇਠ ਭੇਟ ਕੀਤਾ ਉਹਨਾਂ ਦੱਸਿਆ ਕਿ ਸਾਬਕਾ ਫੌਜੀਆਂ ਨੇ ਇਕ ਲੱਖ ਬਾਰਾ ਹਜਾਰ ਦੀ ਰਾਸੀ ਇਕੱਠੀ ਕੀਤੀ ਹੈ ਜਿਸ ਵਿਚੋਂ ਰਹਿੰਦੀ ਰਕਮ ਬਰਨਾਲਾ ਸ਼ਹਿਰ ਅੰਦਰ ਜਿਹਨਾਂ ਜਰੂਰਤਮੰਦ ਗਰੀਬਾ ਦੇ ਘਰ ਬਾਰਸ ਨਾਲ ਢਹਿ ਗਏ ਹਨ ਉਹਨਾਂ ਨੂੰ 20 ਬੋਰੀਆ ਸੀਮਿੰਟ ਅਤੇ ਇਕ ਟਰਾਲੀ ਰੇਤੇ ਦੀ ਸਾਬਕਾ ਫੌਜੀਆਂ ਵੱਲੋ ਬਤੌਰ ਮਦਦ ਦਿੱਤੀ ਜਾਵੇਗੀ ਅਗਰ ਹੋਰ ਭੀ ਲੋੜ ਹੋਈ ਤਾਂ ਸਾਬਕਾ ਫੋਜੀ ਹੋਰ ਮੱਦਦ ਇਕੱਠੀ ਕਰਕੇ ਹੋਰ ਮੱਦਦ ਭੀ ਕਰਨ ਲਈ ਤਿਆਰ ਹਨ।ਇਸ ਮੌਕੇ ਸੂਬੇਦਾਰ ਸੌਦਾਗਰ ਸਿੰਘ ਕੈਪਟਨ ਵਿਕਰਮ ਸਿੰਘ ਕੈਪਟਨ ਬਿੱਕਰ ਸਿੰਘ ਸੂਬੇਦਾਰ ਕਮਲਜੀਤ ਸਿੰਘ ਸ਼ਰਮਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਧੰਨਾ ਸਿੰਘ ਧੌਲਾ ਜਗਸੀਰ ਸਿੰਘ ਭੈਣੀ ਅਤੇ ਗੁਰਜੰਟ ਸਿੰਘ ਨਾਈਵਾਲਾ ਸਾਰਜੈਂਟ ਅਵਤਾਰ ਸਿੰਘ ਸਿੱਧੂ ਅਤੇ ਜਗਦੀਪ ਸਿੰਘ ਉੱਗੋਕੇ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਸੂਬੇਦਾਰ ਕਰਮਜੀਤ ਸਿੰਘ ਸੂਬੇਦਾਰ ਇੰਦਰਜੀਤ ਸਿੰਘ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਜਸਵਿੰਦਰ ਸਿੰਘ ਕੱਟੂ ਹੋਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਸੁਖਵਿੰਦਰ ਸਿੰਘ ਭੱਠਲ ਹੌਲਦਾਰ ਜਗਤਾਰ ਸਿੰਘ ਸੰਘੇੜਾ ਹੌਲਦਾਰ ਜਸਵੀਰ ਸਿੰਘ ਖੁੱਡੀ ਆਦਿ ਸਾਬਕਾ ਸੈਨਿਕ ਹਾਜਰ ਸਨ।
ਫੋਟੋ – ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੁੱਖ ਮੰਤਰੀ ਰਾਹਤ ਕੋਸ ਲਈ ਡ੍ਰਾਫਟ ਦੇਂਦੇ ਹੋਏ ਕੈਪਟਨ ਸਿੱਧੂ ਅਤੇ ਹੋਰ ਸਾਬਕਾ ਸੈਨਿਕ