ਧੂਰੀ 29 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ) ਧੂਰੀ ਸ਼ਹਿਰ ਦੇ ਹਰ ਬਾਜ਼ਾਰ ਅਤੇ ਪਿੰਡਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਵਾਰਾ ਪਸ਼ੂ ਸ਼ਰੇਆਮ ਤੁਰੇ ਫਿਰਦੇ ਹਨ। ਧੂਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਧੂਰੀ ਸ਼ਹਿਰ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਵੀ ਧੂਰੀ ਦਾ ਵਸਨੀਕ ਹੈ। ਕੀ ਉਹਨਾਂ ਨੂੰ ਇਹ ਅਵਾਰਾ ਪਸ਼ੂ ਨਜ਼ਰ ਨਹੀਂ ਆ ਰਹੇ। ਕੀ ਇਹ ਅਹੁੰਦਾ ਸਿਰਫ ਕੁਰਸੀ ਅਤੇ ਹਰ ਮਹੀਨੇ ਲੱਖਾਂ ਰੁਪਏ ਦੀ ਤਨਖਾਹ, ਸਰਕਾਰੀ ਗੱਡੀਆਂ ਅਤੇ ਗੰਨਮੈਨ ਤੱਕ ਹੀ ਸੀਮਤ ਹੈ। ਇਹਨਾਂ ਅਵਾਰਾ ਪਸ਼ੂਆਂ ਦੀ ਲਪੇਟ ਵਿੱਚ ਆਉਣ ਕਾਰਨ ਧੂਰੀ ਹਲਕੇ ਵਿੱਚ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ, ਇਹ ਕਿਸ ਦੀ ਜਿੰਮੇਵਾਰੀ ਹੈ। ਅਵਾਰਾ ਪਸ਼ੂਆਂ ਦੀ ਤਰਸਾਦੀ ਇਹ ਹੈ ਕਿ ਇਸ ਦੇ ਪਿੱਛੇ ਵੱਡਾ ਕਾਰਨ ਪਿੰਡਾਂ ਦੇ ਰੱਖੇ ਰਖਵਾਲੇ ਹਨ ਜਿਹੜੇ ਪਿੰਡਾਂ ਦੇ ਵਿੱਚੋਂ ਪ੍ਰਤੀ ਘਰ 500 ਰੁਪਏ ਉਗਰਾਹੀ ਕਰਕੇ ਪਿੰਡਾਂ ਦੇ ਵਿੱਚੋਂ ਅਵਾਰਾ ਪਸ਼ੂਆਂ ਨੂੰ ਫੜ ਕੇ ਦੂਸਰੇ ਪਿੰਡਾਂ ਵਿੱਚ ਛੱਡ ਦਿੰਦੇ ਹਨ। ਜਿਹੜੇ ਪਿੰਡ ਇਹਨਾਂ ਨੂੰ ਉਗਰਾਹੀ ਨਹੀਂ ਦਿੰਦੇ ।ਪਿੰਡਾਂ ਦੇ ਕਿਸਾਨ ਇਹਨਾਂ ਰਖਵਾਲਿਆਂ ਤੋਂ ਬੇਹੱਦ ਦੁਖੀ ਹਨ ਕਿਉਂਕਿ ਕਿਸਾਨਾਂ ਦੇ ਖੇਤਾਂ ਵਿੱਚ ਇਹ ਅਵਾਰਾ ਪਸ਼ੂ ਕਿਸਾਨਾਂ ਦੀ ਫਸਲ ਦੀ ਬਰਬਾਦੀ ਕਰ ਦਿੰਦੇ ਹਨ। ਕਿਸਾਨਾਂ ਨੂੰ ਆਪਣੇ ਖੇਤਾਂ ਦੀ ਰਾਖੀ ਲਈ ਦਿਨ ਰਾਤ ਨਿਗਰਾਨੀ ਰੱਖਣੀ ਪੈਂਦੀ ਹੈ। ਇਹਨਾਂ ਅਵਾਰਾ ਪਸ਼ੂਆਂ ਦੇ ਵਿੱਚ ਵੱਡੇ ਵੱਡੇ ਸ਼ਾਨ ਵੀ ਹਨ। ਜਿਹੜੇ ਅਕਸਰ ਹੀ ਸੜਕਾਂ ਤੇ ਆਪਸ ਵਿੱਚ ਭਿੜਦੇ ਹੋਏ ਰਾਹਗੀਰਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ।
ਭਾਵੇਂ ਸ਼ਹਿਰ ਵਿੱਚ ਕਈ ਗਊਸ਼ਾਲਾਵਾਂ ਹਨ, ਪ੍ਰੰਤੂ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ। ਉਹ ਸਿਰਫ ਦੁੱਧ ਵਾਲੇ ਪਸ਼ੂਆਂ ਨੂੰ ਹੀ ਸਾਂਭਦੇ ਹਨ ਅਤੇ ਸਰਕਾਰ ਉਹਨਾਂ ਨੂੰ ਲੱਖਾਂ ਦੀ ਗਰਾਂਟ ਭੇਜਦੀ ਹੈ। ਪਿੰਡਾਂ ਦੇ ਵਿੱਚੋਂ ਹਾੜੀ ਸਾਉਣੀ ਤੂੜੀ, ਚਾਰੇ ਅਤੇ ਅਨਾਜ ਦੀ ਉਗਰਾਹੀ ਹੁੰਦੀ ਹੈ। ਅਵਾਰਾ ਪਸ਼ੂਆਂ ਦਾ ਹੱਲ ਪਤਾ ਨਹੀਂ ਕਦੋਂ ਹੋਵੇਗਾ, ਕਦੋਂ ਧੂਰੀ ਦੇ ਪ੍ਰਸ਼ਾਸਨ ਅਤੇ ਗਊ ਸੇਵਾ ਕਮਿਸ਼ਨ ਦੀ ਅੱਖ ਖੁੱਲ੍ਹੇਗੀ।

