ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਸਰਪੰਚ ਤੇ ਹੋਰਨਾਂ ਲੋਕਾਂ ਦਾ ਕਾਂਗਰਸ ਵਿੱਚ ਕੀਤਾ ਸਵਾਗਤ*
ਦੀਨਾਨਗਰ, 2 ਨਵੰਬਰ ( ਸੋਨੂੰ ਸਮਿਆਲ)
ਹਲਕਾ ਦੀਨਾਨਗਰ ਦੇ ਪ੍ਰਮੁੱਖ ਪਿੰਡ ਭਾਵੜਾ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪਿੰਡ ਦੀ ਮੌਜੂਦਾ ਸਰਪੰਚ ਰੀਨਾ ਕੁਮਾਰੀ ਨੇ ਪੰਚਾਇਤ ਨੁਮਾਇੰਦਿਆਂ ਸਮੇਤ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਜੁਆਇੰਨ ਕਰ ਲਈ ਅਤੇ ਵਿਧਾਇਕਾ ਅਰੁਣਾ ਚੌਧਰੀ ਦਾ ਸਾਥ ਦੇਣ ਦਾ ਐਲਾਨ ਕੀਤਾ। ਸਰਪੰਚ ਧੜੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਪਾਰਟੀ ਨੂੰ ਸਪੋਰਟ ਕੀਤੀ ਸੀ ਪਰ ਇਸ ਵਾਰ ਉਨ੍ਹਾਂ ਨੇ ਕਾਂਗਰਸ ਦੀ ਮਦਦ ਕਰਨ ਦੀ ਘੋਸ਼ਣਾ ਕੀਤੀ ਹੈ। ਦੱਸਣਯੋਗ ਹੈ ਕਿ ਪਿੰਡ ਅੰਦਰ ਸਰਗਰਮੀ ਨਾਲ ਕੰਮ ਕਰਨ ਵਾਲਾ ਦੂਜਾ ਧੜਾ ਪਹਿਲਾਂ ਤੋਂ ਹੀ ਕਾਂਗਰਸ ਦੇ ਨਾਲ ਖੜ੍ਹਾ ਹੈ ਅਤੇ ਹੁਣ ਦੋਨਾਂ ਧੜਿਆਂ ਦੀ ਮਦਦ ਨਾਲ ਕਾਂਗਰਸ ਪਾਰਟੀ ਇਸ ਪਿੰਡ ਅੰਦਰ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋ ਗਈ ਹੈ।
ਇਸ ਦੌਰਾਨ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਅਤੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਸਰਪੰਚ ਰੀਨਾ ਕੁਮਾਰੀ, ਪੰਚਾਇਤ ਮੈਂਬਰ ਤਿਲਕ ਰਾਜ, ਲੰਬੜਦਾਰ ਅਰੁਣ ਕੁਮਾਰ, ਮੋਹਿਤ ਕੁਮਾਰ ਅਤੇ ਸੇਵਾਮੁਕਤ ਡੀਐਸਪੀ ਸ਼ਿੰਦਰ ਪਾਲ ਸਮੇਤ ਵੱਡੀ ਗਿਣਤੀ ਨੌਜਵਾਨਾਂ ਨੂੰ ਸਿਰੋਪੇ ਪਹਿਨਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ। ਅਸ਼ੋਕ ਚੌਧਰੀ ਨੇ ਕਿਹਾ ਕਿ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਪਿੰਡ ਅੰਦਰ ਦੋਨੋਂ ਧੜੇ ਕਾਂਗਰਸ ਪਾਰਟੀ ਲਈ ਕੰਮ ਕਰਨਗੇ ਅਤੇ ਇਹਨਾਂ ਦੇ ਇਸ ਫ਼ੈਸਲੇ ਨਾਲ ਜਿੱਥੇ ਕਾਂਗਰਸ ਪਾਰਟੀ ਨੂੰ ਵੱਡਾ ਲਾਭ ਹੋਵੇਗਾ ਉੱਥੇ ਪਿੰਡ ਵਿੱਚੋਂ ਧੜੇਬੰਦੀ ਅਤੇ ਮਨਾਂ ਦੇ ਅੰਦਰੋਂ ਨਾਰਾਜ਼ਗੀਆਂ ਵੀ ਦੂਰ ਹੋਣਗੀਆਂ, ਜੋ ਪੂਰੇ ਹਲਕੇ ਲਈ ਇੱਕ ਚੰਗਾ ਮੈਸੇਜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਤਮਾਮ ਵਰਕਰਾਂ ਦਾ ਪੂਰਾ ਮਾਣ ਸਨਮਾਨ ਹੋਵੇਗਾ। ਸਰਪੰਚ ਦੇ ਪਰਿਵਾਰਕ ਮੈਂਬਰ ਮੋਹਿਤ ਕੁਮਾਰ ਨੇ ਵੀ ਯਕੀਨ ਦਿਵਾਇਆ ਉਹ ਹੁਣ ਤਨ-ਮਨ ਤੋਂ ਕਾਂਗਰਸ ਪਾਰਟੀ ਨੂੰ ਸਪੋਰਟ ਕਰਨਗੇ ਅਤੇ 2027 ਦੀਆਂ ਚੋਣਾਂ ਵਿੱਚ ਮੈਡਮ ਅਰੁਣਾ ਚੌਧਰੀ ਦੀ ਜਿੱਤ ਲਈ ਆਪਣੀ ਪੂਰੀ ਵਾਹ ਲਗਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਖ਼ਾਸ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ ਅਤੇ ਹਲਕੇ ਅੰਦਰ ਵਰਕਰਾਂ ਦੀ ਅਣਦੇਖੀ ਕਾਰਨ ਲੋਕਾਂ ਦਾ ਮੋਹ ਇਸ ਪਾਰਟੀ ਤੋਂ ਭੰਗ ਹੁੰਦਾ ਜਾ ਰਿਹਾ ਹੈ। ਇਸ ਮੌਕੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਚਰਨ ਵਾਲੀਆ, ਯੂਥ ਆਗੂ ਅਭਿਨਵ ਚੌਧਰੀ, ਚੇਅਰਮੈਨ ਜਿੰਮੀ ਬਰਾੜ ਅਤੇ ਬਿੱਲਾ ਝੰਡੇਚੱਕ ਵੀ ਹਾਜ਼ਰ ਸਨ।
ਫੋਟੋ ਫਾਈਲ ਨੰ :

