ਧੂਰੀ, 5 ਨਵੰਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਵੱਲੋਂ ਨਵੰਬਰ ਮਹੀਨੇ ਵਿੱਚ ਪੈਨਸ਼ਨਰਾਂ ਲਈ ਆਨ ਲਾਈਨ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮਾਂ ਕਰਵਾਉਣ ਲਈ ਸਹਾਇਤਾ ਵਜੋਂ ਸਟੇਟ ਬੈਂਕ ਆਫ ਇੰਡੀਆ ਵਿਖੇ ਹੈਲਪ ਡੈਸਕ ਸਥਾਪਤ ਕਰਕੇ ਪੈਨਸ਼ਨਰਾਂ ਨੂੰ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਕਰਵਾਈ ਜਾ ਰਹੀ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਡਾ ਅਮਰਜੀਤ ਸਿੰਘ ਅਤੇ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਨੇ ਦੱਸਿਆ ਕਿ ਪੈਨਸ਼ਨਰ ਹੈਲਪ ਡੈਸਕ ਉਪਰ ਲਾਈਫ ਸਰਟੀਫਿਕੇਟ ਆਨ ਲਾਈਨ ਜਮਾਂ ਕਰਵਾਉਣ ਲਈ ਪੈਨਸ਼ਨਰਾਂ ਦੀ ਬਹੁਤ ਮਦਦ ਕੀਤੀ ਜਾ ਰਹੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਪਿਛਲੇ ਸਾਲ ਤੋਂ ਲਾਈਫ ਸਰਟੀਫਿਕੇਟ ਅਤੇ ਟਰੈਵਲ ਕਨਸੈਸ਼ਨ ਲਈ ਬਹੁਤ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਹ ਗੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁਦ ਮੰਨ ਚੁੱਕੇ ਹਨ ਕਿ ਪੋਰਟਲ ਅਤੇ ਐਪਸ ਉਪਰ ਬਹੁਤ ਮੁਸ਼ਕਲ ਆਉਂਦੀ ਹੈ, ਪਰ ਸਰਕਾਰ ਕੋਈ ਠੋਸ ਹੱਲ ਨਹੀਂ ਕੱਢ ਰਹੀ। ਕਈ ਪੈਨਸ਼ਨਰਾਂ ਦਾ ਅੱਖਾਂ ਅਤੇ ਫਿੰਗਰ ਪ੍ਰਿੰਟ ਨਾਲ ਸਹੀ ਮੈਚਿੰਗ ਨਹੀਂ ਹੁੰਦੀ ਉਹਨਾਂ ਲਈ ਕੋਈ ਸੁਖਾਲਾ ਬਦਲ ਦੇਣਾ ਚਾਹੀਦਾ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਰਾਜ ਸਿੰਘ ਮਾਨਾਂ, ਸਾਬਕਾ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖ਼ਸ਼ੀ, ਡਾਕਟਰ ਵਿਜੇ ਜਿੰਦਲ, ਪ੍ਰਿੰਸੀਪਲ ਜਬਰਾ ਸਿੰਘ, ਲੈਕਚਰਾਰ ਅਮਰਜੀਤ ਸਿੰਘ, ਬਹਾਦਰ ਸਿੰਘ, ਮੈਡਮ ਰੀਟਾ ਰਾਣੀ ਅਤੇ ਬੈਂਕ ਦੇ ਚੀਫ਼ ਮੈਨੇਜਰ ਪ੍ਰਸ਼ਾਂਤ ਕੁਮਾਰ ਨੇ ਬਹੁਤ ਸ਼ਲਾਘਾ ਕੀਤੀ ਹੈ।

