Skip to content
- ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਐਮ.ਏ ਫਾਈਨ ਆਰਟਸ ਤੀਜੇ ਸਮੈਸਟਰ ਦੇ ਵਿਦਿਆਰਥੀ ਸਾਹਿਲ ਕੁਮਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਫਾਈਨਲ ਪ੍ਰੀਖਿਆਵਾਂ ਵਿਚ 180.00 ਗ੍ਰੇਡ ਪਵਾਇੰਟ ਅਤੇ 9 SGPA ਦੇ ਨਾਲ ਦੂਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਜੀ ਨੇ ਸਾਹਿਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਨਿਰੰਤਰ ਮਿਹਨਤ ਕਰਦਾ ਰਹੇ ਅਤੇ ਆਉਣ ਵਾਲੀਆਂ ਕਲਾਸਾਂ ਵਿੱਚ ਵੀ ਇਸ ਸਥਾਨ ਨੂੰ ਬਰਕਰਾਰ ਰੱਖੇ। ਪ੍ਰਿੰਸੀਪਲ ਡਾ. ਢੀਂਗਰਾ ਜੀ ਨੇ ਇਸ ਪ੍ਰਤਿਭਾਸ਼ਾਲੀ ਵਿਦਿਆਰਥੀ ਦਾ ਮਾਰਗਦਰਸ਼ਨ ਕਰਨ ਦੇ ਲਈ ਅਤੇ ਪ੍ਰੇਰਿਤ ਕਰਨ ਦੇ ਲਈ ਫਾਈਨ ਆਰਟਸ ਵਿਭਾਗ ਦੇ ਮੁੱਖੀ ਡਾ. ਰਿੰਪੀ ਅਗਰਵਾਲ ਜੀ ਅਤੇ ਡਾ. ਜੀਵਨ ਕੁਮਾਰੀ ਜੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਰਹਿਣ ਤਾਂ ਕਿ ਵਿਦਿਆਰਥੀ ਬੁਲੰਦੀਆਂ ਨੂੰ ਚੁੰਮਦੇ ਰਹਿਣ।