ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੀ ਹੋਈ ਮਹੀਨਾਵਾਰ ਮੀਟਿੰਗ

पंजाब राजनीति

ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗ ਦੀ ਹੋਈ ਮਹੀਨਾਵਾਰ ਮੀਟਿੰਗ

ਸੰਗਠਨ ਵਿੱਚ ਸ਼ਾਮਿਲ ਹੋਏ ਮੈਂਬਰਾਂਨ ਦਾ ਕੀਤਾ ਸਨਮਾਨ

ਮੋਗਾ: [ਕੈਪਟਨ ਸੁਭਾਸ਼ ਚੰਦਰ ਸ਼ਰਮਾ]:=ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਾਬਕਾ ਸੈਨਿਕ ਸੰਯੁਕਤ ਕਮੇਟੀ ਜਿਲਾ ਮੋਗਾ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਉਕਤ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵਿਸਤਾਰ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੰਗਠਨ ਦੀ ਵਧੀਆ ਕਾਰਜਪ੍ਰਣਾਲੀ ਲਈ ਤੁਹਾਡਾ ਸਭ ਦਾ ਸੰਪੂਰਨ ਸਹਿਯੋਗ ਅਤਿ ਜਰੂਰੀ ਹੈ। ਸੰਗਠਨ ਵਲੋਂ ਅਰੰਭੇ ਕਾਰਜਾਂ ਲਈ ਹਰੇਕ ਮੈਂਬਰ ਆਪਣਾ ਵਿਸ਼ੇਸ਼ ਯੋਗਦਾਨ ਪ੍ਰਦਾਨ ਕਰ ਰਿਹਾ ਹੈ ਇਸ ਲਈ ਸਾਰੇ ਹੀ ਮੈਂਬਰਾਂਨ ਵਧਾਈ ਦੇ ਪਾਤਰ ਹਨ। ਕੈਪਟਨ ਜਸਵਿੰਦਰ ਸਿੰਘ ਮੀਤ ਪ੍ਰਧਾਨ ਨੇ ਪਹਿਲੀ ਵਾਰ ਮੀਟਿੰਗ ਵਿੱਚ ਹਾਜ਼ਰ ਹੋਏ ਸਹਿਬਾਨ ਸੂਬੇਦਾਰ ਰੇਸ਼ਮ ਸਿੰਘ, ਨਾਇਬ ਸੂਬੇਦਾਰ ਉਮ ਪ੍ਰਕਾਸ਼ ਸਿੰਘ,ਵੈਟਰਨਸ :=ਕੁਲਵਿੰਦਰ ਸਿੰਘ,ਸੁਖਮੰਦਰ ਸਿੰਘ ਤੇ ਬਲਵੰਤ ਸਿੰਘ ਆਦ ਦਾ ਤਹਿ ਦਿਲੋਂ ਧੰਨਵਾਦ/ਸਵਾਗਤ ਕਰਦਿਆਂ ਸੰਗਠਨ ਵਿੱਚ ਸ਼ਾਮਿਲ ਕਰਵਾਇਆ। ਉਨ੍ਹਾਂ ਦਸਿਆਂ ਕਿ ਉਕਤ ਸੰਗਠਨ ਸਾਬਕਾ ਸੈਨਿਕਾਂ,ਵੀਰ ਨਾਰੀਆਂ,ਵਿਧਵਾ ਭੈਣਾਂ ਤੇ ਉਹਨਾਂ ਦੇ ਆਸ਼ਰਿਤਾਂ ਦੀ ਭਲਾਈ ਹਿੱਤ ਲਗਾਤਾਰ ਕੰਮ ਕਰ ਰਿਹਾ ਹੈ। ਵੈਸੇ ਤਾਂ ਸੈਨਿਕ ਭਲਾਈ ਦਫਤਰ, ਈ ਸੀ ਐਚ ਐਸ ਪੋਲੀਕਲੀਨਿਕ ਮੋਗਾ ਤੇ ਸੀ ਐਸ ਡੀ ਕੰਟੀਨ ਆਦ ਦੀਆਂ ਸੇਵਾਵਾਂ ਬਹੁਤ ਹੀ ਵਧੀਆ ਹਨ ਫੇਰ ਵੀ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਣ ਤੇ ਸੰਗਠਨ ਨਾਲ ਸੰਪਰਕ ਕਰ ਸਕਦਾ ਹੈ। ਜੋ ਮੈਂਬਰਾਂਨ ਪਟਿਆਲਾ ਤੇ ਬੁਢਲਾਡਾ ਰੋਸ਼ ਪ੍ਰਦਰਸ਼ਨ ਤੇ ਗਏ ਸਨ ਉਨ੍ਹਾਂ ਸੰਗਠਨ ਵਲੋਂ ਧੰਨਵਾਦ ਕੀਤਾ ਜਾਂਦਾ ਹੈ। ਕੈਪਟਨ ਸੁਭਾਸ਼ ਚੰਦਰ ਸ਼ਰਮਾ ਨੇ ਸੰਗਠਨ ਵਲੋਂ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ। ਉੱਚ ਆਦਾਰੇਆਂ ਤੋਂ ਪ੍ਰਾਪਤ ਡਿਫੈਂਸ ਪੈਨਸ਼ਨਰਾਂ ਦੇ ਹਿੱਤ ਲਈ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿ ਅਨੁਸ਼ਾਸਨ,ਇਮਾਨਦਾਰੀ, ਸਮੇਂ ਦਾ ਪਾਬੰਦ, ਉੱਚੀ ਸੋਚ, ਨਿਸ਼ਕਾਮ ਸੇਵਾ ਆਦ ਸੈਨਿਕ ਦੀ ਪਹਿਚਾਣ ਹਨ।ਸੋ ਸੇਵਾਮੁਕਤ ਮੁਕਤ ਹੋਣ ਤੋਂ ਬਾਅਦ ਵੀ ਆਪਾਂ ਨੂੰ ਉੱਚ ਗੁਣਾਂ ਦਾ ਪਾਲਣ ਕਰਨਾ ਹੈ। ਸੂਬੇਦਾਰ ਜਗਜੀਤ ਸਿੰਘ ਨੇ ਹਾਜ਼ਰੀਨ ਦਾ ਸਮੇਂ ਸਿਰ ਪਹੁੰਚਣ ਲਈ ਧੰਨਵਾਦ ਕਰਦਿਆਂ ਮੀਟਿੰਗ ਸਮਾਪਤ ਕੀਤੀ ਤੇ ਸਭ ਨੇ ਲਾਈਟ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ। ਮੀਟਿੰਗ ਵਿੱਚ ਸੂਬੇਦਾਰ ਜਗਜੀਤ ਸਿੰਘ ਕੈਪਟਨ ਜਸਵਿੰਦਰ ਸਿੰਘ,ਸੂਬੇਦਾਰ ਕੁਲਵਿੰਦਰ ਸਿੰਘ,ਵੈਟਰਨਸ: ਅਮਰ ਸਿੰਘ,ਗੁਰਪ੍ਰੀਤ ਸਿੰਘ,ਚਰਨਜੀਤ ਸਿੰਘ,ਚਮਕੌਰ ਸਿੰਘ,ਚੰਦ ਸਿੰਘ,ਜਸਵਿੰਦਰ ਸਿੰਘ ,ਹਰਦੀਪ ਸਿੰਘ ਆਦ ਤੋਂ ਇਲਾਵਾ ਬਹੁ ਗਿਣਤੀ ਵਿੱਚ ਵੈਟਰਨਸ ਹਾਜਰ ਸਨ।

Leave a Reply

Your email address will not be published. Required fields are marked *