8 ਤੋਂ 12 ਅਪ੍ਰੈਲ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਥਾਵਾਂ ਉੱਪਰ ਹੋਣਗੇ ਖੇਡਾਂ ਦੇ ਟਰਾਇਲ

खेल पंजाब

8 ਤੋਂ 12 ਅਪ੍ਰੈਲ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਥਾਵਾਂ ਉੱਪਰ ਹੋਣਗੇ ਖੇਡਾਂ ਦੇ ਟਰਾਇਲ

ਗੁਰਦਾਸਪੁਰ, 7 ਅਪ੍ਰੈਲ (ਸੋਨੂੰ ਸਮਿਆਲ ) – ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2025-26 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ, ਡੇ ਸਕਾਲਰ ਅਤੇ ਰੈਜੀਡੈਂਸਲ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਏ ਜਾਣ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਵੱਖ-ਵੱਖ ਗੇਮਾਂ ਨੂੰ ਪ੍ਰਮੋਟ ਕਰਨ ਅਤੇ ਵੱਖ-ਵੱਖ ਗੇਮਾਂ ਵਿੱਚ ਖਿਡਾਰੀ/ਖਿਡਾਰਨਾਂ ਨੂੰ ਦਾਖਲ ਕਰਨ ਲਈ ਡੇ ਸਕਾਲਰ/ਰੈਜੀਡੈਂਸਲ ਸਪੋਰਟਸ ਵਿੰਗ (ਸਕੂਲ) ਵਿੱਚ ਸ਼ਾਮਿਲ ਕੀਤਾ ਜਾਣਾ ਹੈ। ਇਸ ਸਬੰਧੀ ਸਪੋਰਟਸ ਵਿੰਗ ਸਕੂਲਜ਼ ਲੜਕੇ ਅਤੇ ਲੜਕੀਆਂ ਸਥਾਪਿਤ ਕਰਨ ਲਈ ਸਿਲੈੱਕਸ਼ਨ ਟਰਾਇਲ ਉਮਰ ਅੰਡਰ 14,17,19 ਵਿੱਚ ਕਰਵਾਏ ਜਾਣੇ ਹਨ। ਇਹ ਟਰਾਇਲ ਮਿਤੀ 08-04-2025 ਤੋਂ 12-04-2025 ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਥਾਵਾਂ ਉੱਪਰ ਕਰਵਾਏ ਜਾ ਰਹੇ ਹਨ। ਜਿਸ ਵਿੱਚ ਐਥਲੈਟਿਕਸ ਫੁੱਟਬਾਲ, ਜਿਮਨਾਸਟਿਕ, ਹਾਕੀ, ਜੂਡੋ, ਕੁਸ਼ਤੀ, ਬੈਡਮਿੰਟਨ ਅਤੇ ਹੈਂਡਬਾਲ, ਗੇਮਾਂ ਦੇ ਲੜਕੇ/ਲੜਕੀਆਂ ਦੇ ਟਰਾਇਲ ਲਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਜੂਡੋ ਦੇ ਟਰਾਇਲ 8 – 12 ਅਪ੍ਰੈਲ 2025 ਲੜਕੇ/ਲੜਕੀਆਂ ਸ.ਸ.ਸ. ਸਕੂਲ ਲੜਕੇ ਗੁਰਦਾਸਪੁਰ, ਕੁਸ਼ਤੀ ਦੇ ਟਰਾਇਲ 8-12 ਅਪ੍ਰੈਲ 2025 ਲੜਕੇ/ਲੜਕੀਆਂ ਐੱਸ.ਐੱਸ.ਐਮ ਕਾਲਜ ਦੀਨਾਨਗਰ, ਬੈਡਮਿੰਟਨ ਦੇ ਟਰਾਇਲ 8-12 ਅਪ੍ਰੈਲ 2025 ਨਿਊ ਜਮਨੇਜ਼ੀਅਮ ਹਾਲ ਗੁਰਦਾਸਪੁਰ, ਜਿਮਨਾਸਟਿਕ 8-12 ਅਪ੍ਰੈਲ 2025 ਨਿਊ ਜਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਐਥਲੈਟਿਕਸ ਦੇ ਟਰਾਇਲ ਮਿਤੀ 9-11 ਅਪ੍ਰੈਲ 2025 ਕੋਚਿੰਗ ਸੈਂਟਰ ਖੁਜਾਲਾ ਵਿਖੇ ਅਤੇ 12-04-2025 ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।

ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਹਾਕੀ ਦੇ ਟਰਾਇਲ ਮਿਤੀ 8-12 ਅਪ੍ਰੈਲ 2025 ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਫੁੱਟਬਾਲ ਦੇ ਟਰਾਇਲ ਮਿਤੀ 8-11 ਅਪ੍ਰੈਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਅਤੇ ਮਿਤੀ 12-04-2024 ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਹੈਂਡਬਾਲ ਦੇ ਟਰਾਇਲ 8- 11 ਅਪ੍ਰੈਲ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਅਤੇ ਮਿਤੀ 12-04-2025 ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।

ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਟਰਾਇਲਾਂ ਦੇ ਸਬੰਧ ਵਿੱਚ ਕਿਸੇ ਵੀ ਜਾਣਕਾਰੀ ਲਈ ਸ੍ਰੀਮਤੀ ਪਰਮਜੀਤ ਕੌਰ ਐਥਲੈਟਿਕਸ ਕੋਚ (8727973629), ਸ੍ਰੀ ਰਵੀ ਕੁਮਾਰ ਜੂਡੋ ਕੋਚ (9855677471), ਸ੍ਰੀਮਤੀ ਕੋਮਲ ਵਰਮਾ ਜਿਮਨਾਸਟਿਕ ਕੋਚ (8558013227), ਸ੍ਰੀ ਹਰਦੇਵ ਸਿੰਘ ਫੁੱਟਬਾਲ ਕੋਚ (7888602166) , ਸ੍ਰੀ ਅਕਾਸ਼ ਵਰਮਾ ਕੁਸ਼ਤੀ ਕੋਚ (7888339332), ਸ੍ਰੀ ਕੁਲਵਿੰਦਰ ਸਿੰਘ ਹਾਕੀ ਕੋਚ (7889262602), ਸ੍ਰੀ ਲਖਵਿੰਦਰ ਸਿੰਘ ਹੈਂਡਬਾਲ ਕੋਚ (9988730666), ਸ੍ਰੀ ਰਾਕੇਸ਼ ਕੁਮਾਰ ਬੈਡਮਿੰਟਨ ਕੋਚ (9855369322) ਨਾਲ ਰਾਬਤਾ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਪੋਰਟਸ ਵਿੰਗਾਂ ਵਿੱਚ ਦਾਖ਼ਲੇ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 01-01-2012, ਅੰਡਰ- 17 ਲਈ 01-01-2009, ਅੰਡਰ – 19 ਲਈ 01-01-2007 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆ ਹੋਵੇ। ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਿਤ ਟਰਾਇਲ ਸਥਾਨ ਉੱਤੇ ਸਵੇਰੇ 8:00 ਵਜੇ ਰਜਿਸਟਰੇਸ਼ਨ ਲਈ ਸਬੰਧਿਤ ਗੇਮਾਂ ਦੇ ਸਥਾਨਾਂ ਤੇ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋ ਪਹਿਲਾਂ ਜ਼ਿਲ੍ਹਾ ਖੇਡ ਦਫ਼ਤਰ ਤੋਂ ਮੁਫ਼ਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣਾ ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀ ਤਸਦੀਕ ਸ਼ੁਦਾ ਫ਼ੋਟੋ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋਆਂ ਨਾਲ ਲੈ ਕੇ ਆਉਣ।ਚੁਣੇ ਗਏ ਰੈਜੀਡੈਂਸ਼ਲ ਖਿਡਾਰੀਆਂ ਨੂੰ 225/-ਰੁ: ਅਤੇ ਡੇ-ਸਕਾਲਰ ਨੂੰ 125/- ਰੁ: ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖ਼ੁਰਾਕ/ਰਿਫਰੈਸ਼ਮੈਂਟ ਸਮੇਤ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਲੈੱਕਟ ਕੀਤੇ ਗਏ ਖਿਡਾਰੀ/ਖਿਡਾਰਨਾਂ ਨੂੰ ਵਿਭਾਗ ਦੇ ਕੋਚਾਂ ਦੁਆਰਾ ਚਲਾਏ ਜਾ ਰਹੇ ਕੋਚਿੰਗ ਸੈਂਟਰਾਂ ਵਿੱਚ ਟਰੇਨਿੰਗ ਕਰਨੀ ਲਾਜ਼ਮੀ ਹੋਵੇਗੀ।

Leave a Reply

Your email address will not be published. Required fields are marked *