ਸਕੂਲਾਂ ਵਿੱਚ 25 ਹਜਾਰ ਨੀਂਹ ਪੱਥਰ ਲਾਕੇ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਨਹੀਂ ਲਿਆਂਦੀ ਜਾ ਸਕਦੀ ਕੀ ਨੀਂਹ ਪੱਥਰ ਬੱਚਿਆ ਨੂੰ ਪੜਾਉਣਗੇ ? – ਇੰਜ ਸਿੱਧੂ
ਬਰਨਾਲਾ 11 ਅਪ੍ਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ 44 ਪ੍ਰਤੀਸ਼ਤ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ 47 ਪ੍ਰਤੀਸ਼ਤ ਹਾਈ ਸਕੂਲਾਂ ਦੇ ਹੈੱਡ ਮਾਸਟਰਾ ਦੀ ਘਾਟ ਹੈ ਅਤੇ ਸਕੂਲਾਂ ਵਿੱਚ ਹਜਾਰਾਂ ਆਮ ਅਧਿਆਪਕਾ ਦੀ ਬਹੁਤ ਘਾਟ ਹੈ ਪ੍ਰੰਤੂ ਪੰਜਾਬ ਸਰਕਾਰ 12.5 ਕਰੋੜ ਦਾ ਵਾਧੂ ਬੋਝ ਖਜਾਨੇ ਤੇ ਪਾਕੇ 25000 ਹਜਾਰ ਨੀਂਹ ਪੱਥਰ ਰੱਖਕੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਨਾ ਤੇ ਸਸਤੀ ਰਾਜਨੀਤੀ ਕਰ ਰਹੀ ਹੈ।ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਇੰਚਾਰਜ਼ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਪ੍ਰਗਟ ਕੀਤੇ ਉਹਨਾਂ ਮੌਜੂਦਾ ਸਰਕਾਰ ਨੂੰ ਸਵਾਲ ਕੀਤਾ ਕੀ 25 ਹਜਾਰ ਨੀਂਹ ਪੱਥਰ ਬੱਚਿਆ ਨੂੰ ਪੜਾਉਣਗੇ ਅਤੇ ਸਿੱਖਿਆ ਕ੍ਰਾਂਤੀ ਲਿਆਉਣਗੇ ? ਸਿੱਧੂ ਨੇ ਕਿਹਾ ਤਿੰਨ ਤਿੰਨ ਸਾਲ ਪੁਰਾਣੇ ਕਮਰੇ ਬਾਥਰੂਮ ਅਤੇ ਪੁਰਾਣੀਆਂ ਚਾਰ ਦੀਵਾਰੀਆ ਨੂੰ ਥੋੜਾ ਬਹੁਤਾ ਠੀਕ ਕਰਵਾ ਕੇ ਨੀਂਹ ਪੱਥਰ ਲਾਕੇ ਸਿੱਖਿਆ ਕ੍ਰਾਂਤੀ ਕਿਹੜੇ ਹਿਸਾਬ ਨਾਲ ਆਵੇਗੀ ਉਹਨਾਂ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਕੇ ਵਿਦਿਅਕ ਅਦਾਰਿਆ ਦਾ ਸਿਆਸੀਕਰਨ ਨਾ ਕੀਤਾ ਜਾਵੇ ਸਗੋਂ ਇਹੀ ਪੈਸਾ ਨਵੇਂ ਟੀਚਰ ਭਰਤੀ ਕਰਕੇ ਬੇਰੁਜਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਕਿ ਨੌਜਵਾਨ ਨਸੀਆ ਦੀ ਦਲਦਲ ਵਿੱਚ ਨਾ ਫਸਣ ਅਤੇ ਅਜਿਹਾ ਕਰਨ ਨਾਲ ਹੀ ਅਸਲ ਸਿੱਖਿਆ ਕ੍ਰਾਂਤੀ ਆਵੇਗੀ ਨਾ ਕੇ ਨੀਂਹ ਪਥਰਾ ਨਾਲ। ਸਿੱਧੂ ਨੇ ਪੰਜਾਬ ਸਰਕਾਰ ਨੂੰ ਸੱਚੀ ਸੁੱਚੀ ਸਿੱਖਿਆ ਕ੍ਰਾਂਤੀ ਲਿਆਉਣ ਲਈ ਜੋਰ ਦਿੱਤਾ ਤਾਕਿ ਪੰਜਾਬ ਦੇ ਬੱਚੇ ਇਕ ਅੱਛੇ ਅਤੇ ਕਾਮਯਾਬ ਨਾਗਰਿਕ ਬਣ ਸਕਣ।
ਫੋਟੋ – ਇੰਜ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਪ੍ਰੈਸ ਨੋਟ ਜਾਰੀ ਕਰਦੇ ਹੋਏ।