ਏਡੀਸੀਪੀ ਟਰੈਫਿਕ ਅਮਨਦੀਪ ਕੌਰ ਭੁੱਲਰ ਆਏ ਆਪਣੇ ਰੋਂਅ ਵਿੱਚ
– ਸੜਕਾਂ ਕਿਨਾਰੇ ਗਲਤ ਖੜੇ ਕੀਤੇ ਵਾਹਨਾਂ ਦੇ ਕੀਤੇ 50 ਈ ਚਲਾਨ
– ਸੜਕਾਂ ਕਿਨਾਰੇ ਕੀਤੇ ਕਬਜ਼ਿਆਂ ਅਤੇ ਨਜਾਇਜ਼ ਪਾਰਕਿੰਗਾਂ ਖਿਲਾਫ ਹੋਏਗੀ ਵੱਡੀ ਕਾਰਵਾਈ- ਮੈਡਮ ਅਮਨਦੀਪ ਕੌਰ
ਅੰਮ੍ਰਿਤਸਰ, 29 (ਅਪ੍ਰੈਲ)- (ਸੋਨੂੰ ):ਬੀਤੇ ਸਮੇਂ ਵਿੱਚ ਅੰਮ੍ਰਿਤਸਰ ਦੀ ਟਰੈਫਿਕ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਹਮੇਸ਼ਾ ਤਤਪਰ ਰਹੀ ਅੰਮ੍ਰਿਤਸਰ ਸ਼ਹਿਰੀ ਦੇ ਏਡੀਸੀਪੀ ਟਰੈਫਿਕ ਮੈਡਮ ਅਮਨਦੀਪ ਕੌਰ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਵੱਖ ਵੱਖ ਬਾਜ਼ਾਰਾਂ ਵਿੱਚ ਕੀਤੀ ਨਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਹੋਏ ਗਲਤ ਪਾਰਕ ਕੀਤੇ ਵਾਹਨਾਂ ਦੇ ਈ ਚਲਾਨ ਕੱਟੇ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੀ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਮੈਡਮ ਅਮਨਦੀਪ ਕੌਰ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਟਰੈਫਿਕ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਬਹੁਤ ਜਲਦ ਅੰਮ੍ਰਿਤਸਰ ਵਿੱਚ ਲੱਗਣ ਵਾਲੇ ਟਰੈਫਿਕ ਜਾਮਾ ਤੋਂ ਸ਼ਹਿਰੀ ਲੋਕਾਂ ਨੂੰ ਨਿਜਾਤ ਮਿਲੇਗੀ। ਇਸ ਤੋਂ ਪਹਿਲਾਂ ਅੱਜ ਟਰੈਫਿਕ ਪੁਲਿਸ ਵੱਲੋਂ ਸ਼੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਵਲੋ ਆਪਣੇ ਸ਼ਿੰਘਮ ਲੇਡੀਜ਼ ਦੇ ਅੰਦਾਜ਼ ਚ ਵਾਪਿਸ ਆਉਂਦੇ ਹੋਏ ਨਗਰ ਨਿਗਮ ਅੰਮ੍ਰਿਤਸਰ ਦੀ ਟੀਮ ਦੇ ਨਾਲ ਟਰੈਫਿਕ ਪੁਲਿਸ ਵੱਲੋਂ ਪੁਤਲੀਘਰ ਬਾਜ਼ਾਰ, ਲਿਬਰਟੀ ਮਾਰਕੀਟ ਬਾਜ਼ਾਰ, ਰੇਲਵੇ ਸਟੇਸ਼ਨ ਬਾਜ਼ਾਰ, ਹਾਲ ਗੇਟ ਬਾਜ਼ਾਰ, ਅਤੇ ਰਾਮ ਬਾਗ ਬਾਜ਼ਾਰ ਵਿੱਚ ਹੋਏ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕਰਦਿਆਂ ਟਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਾਲੂ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ
ਸੜਕਾਂ ਕਿਨਾਰੇ ਗਲਤ ਪਾਰਕ ਕੀਤੇ ਵਾਹਨਾਂ ਦੇ ਅੱਜ 50 ਤੋਂ ਵੱਧ ਈ ਚਲਾਨ ਕੱਟੇ ਗਏ। ਇਸ ਮੌਕੇ ਉਹਨਾਂ ਨਾਲ ਇੰਸਪੈਕਟਰ ਰਾਮ ਦਵਿੰਦਰ ਸਿੰਘ,ਸਬ ਇੰਸਪੈਕਟਰ ਮੰਗਲ ਸਿੰਘ ਘਣੂਪੁਰ,ਸਬ ਇੰਸਪੈਕਟਰ ਤਜਿੰਦਰ ਸਿੰਘ ਅਤੇ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਕਰਮਚਾਰੀ ਹਾਜਰ ਸਨ।
