ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ ਵਲੋਂ ਬੀ ਜੇ ਪੀ [ਪੰਜਾਬ] ਪ੍ਰਤੀ ਸੇਵਾਵਾਂ ਅਤਿ ਸ਼ਲਾਘਾਯੋਗ : ਧਾਲੀਵਾਲ
ਲੋਕਾਂ ਨੂੰ ਬੀ ਜੇ ਪੀ ਦੀਆਂ ਲੋਕ ਪੱਖੀ ਯੋਜਨਾਵਾਂ ਤੋਂ ਕਰਵਾ ਰਹੇ ਹਨ ਜਾਗਰੂਕ
ਮੋਗਾ : [ ਕੈਪਟਨ ਸੁਭਾਸ਼ ਚੰਦਰ ਸ਼ਰਮਾ, ਬਿਉਰੋ ਚੀਫ਼] := ਐਸ ਸੀ ਮੋਰਚਾ ਪੰਜਾਬ ਦੇ ਵਿੱਤ ਸਕੱਤਰ, ਸਾਬਕਾ ਸੈਨਿਕ ਸੈਲ ਬੀ ਜੇ ਪੀ ਪੰਜਾਬ ਜਿਲਾ ਮੋਗਾ ਦੇ ਕਨਵੀਨਰ ਤੇ ਉੱਘੇ ਸਮਾਜ ਸੇਵੀ ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੰਗੇ ਨਾਗਰਿਕ ਵਿੱਚ ਅਨੁਸ਼ਾਸ਼ਨ, ਮੇਹਨਤ, ਇਮਾਨਦਾਰੀ, ਵਫਾਦਾਰੀ, ਮਦਦਗਾਰ, ਨਿਸ਼ਵਾਰਰਥ ਸੇਵਾ ਭਾਵਨਾ,ਟੀਮ ਮੈਂਬਰਾਂਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਸਮਰਥਾ ਤੇ ਸਹਿਣਸ਼ੀਲਤਾ ਆਦ ਮੁੱਖ ਗੁਣਾਂ ਦਾ ਹੋਣਾ ਅਤਿ ਜਰੂਰੀ ਹੈ। ਉਹ ਸੈਨਾ ਵਿੱਚ ਸਿਪਾਹੀ ਭਰਤੀ ਹੋਏ ਪਰ ਮਾਲਕ ਦੀ ਮੇਹਰ ਸਦਕਾ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਵਲੋਂ ਦੋ ਵਾਰ ਸਨਮਾਨਿਤ ਹੋਏ ਤੇ ਸਪੈਸ਼ਲ ਕੋਟੇ ਵਿੱਚੋ ਕੈਪਟਨ ਰੈਂਕ ਨਾਲ ਨਿਵਾਜੇ ਗਏ। ਸੇਵਾਮੁਕਤ ਹੋਣ ਤੋ ਬਾਦ ਵੀ ਉਹੀ ਜਜਬਾ ਕਾਇਮ ਰਖ ਕੇ ਸਮਾਜ ਵਿੱਚ ਅਲੱਗ ਪਹਿਚਾਣ ਬਣਾਈ। ਉਹ ਸਮਾਜ ਭਲਾਈ ਕਾਰਜਾਂ ਜਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ। ਇੰਨੀਂ ਦਿਨੀਂ ਉਹ ਕੇਂਦਰ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਲੋੜਵੰਦ ਪਰਿਵਾਰਾਂ ਨੂੰ ਸਕੀਮਾਂ ਦਾ ਲਾਹਾ ਲੈਣ ਲਈ ਜਾਗਰੂਕ ਕਰਕੇ ਮਦਦ ਕਰ ਰਹੇ ਹਨ।ਏਸੇ ਕੜੀ ਤਹਿਤ ਐਸ ਸੀ ਮੋਰਚਾ ਪੰਜਾਬ ਦੇ ਜਿਲਾ ਮੋਗਾ ਪ੍ਰਧਾਨ ਸੂਰਜ ਭਾਨ ਸਿੰਘ ਧਾਲੀਵਾਲ ਨੇ ਆਪਣੀ ਟੀਮ ਮੈਂਬਰਾਂਨ ਨਾਲ ਜਿਲਾ ਮੋਗਾ ਦੇ ਪਿੰਡ ਚੜਿੱਕ ਵਿਖੇ ਜਾਗਰੂਕਤਾ ਕੈਂਪ ਲਗਾਇਆ ਤੇ ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ ਨੇ ਹਾਜ਼ਰੀਨ ਨੂੰ ਜਾਗਰੂਕ ਕੀਤਾ। ਬੀ ਜੇ ਪੀ ਦੀਆਂ ਲੋਕ ਪੱਖੀ ਸਕੀਮਾਂ ਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਕਤ ਪਿੰਡ ਦੇ ਗਿਆਰਾਂ ਪਰਿਵਾਰ ਦੂਜੀਆਂ ਰਾਜਨੀਤਕ ਪਾਰਟੀਆਂ ਛੱਡ ਕੇ ਬੀ ਜੇ ਵਿੱਚ ਸ਼ਾਮਿਲ ਹੋਏ। ਕੈਪਟਨ ਸਿੰਘ ਤੇ ਧਾਲੀਵਾਲ ਨੇ ਬੀ ਜੇ ਪੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨਾਂ ਪਾਰਟੀ ਵਲੋਂ ਬਣਦਾ ਮਾਣ ਸਤਿਕਾਰ ਮਿਲੇਗਾ।ਉਨ੍ਹਾਂ ਸਾਬਕਾ ਸਰਪੰਚ ਸੂਬੇਦਾਰ ਬਖਸ਼ੀਸ਼, ਸ਼ਹੀਦ ਲਾਂਸ ਨਾਇਕ ਕਲਵੰਤ ਸਿੰਘ ਸੈਨਾ ਮੈਡਲਿਸਟ ਸਪੁੱਤਰ ਸ਼ਹੀਦ ਬਲਦੇਵ ਸਿੰਘ ਦੇ ਪਰਿਵਾਰ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਸਹਿਤ ਸਵਾਗਤ ਕੀਤਾ।