ਕੇਂਦਰ ਸਰਕਾਰ ਹਰ ਔਖੀ ਘੜੀ ਪੰਜਾਬ ਨਾਲ ਖੜ੍ਹੀ ਹੈ : ਡਾ. ਸੁਕਾਂਤਾ ਮਜੂਮਦਾਰ

देश पंजाब

ਕੇਂਦਰੀ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਦੋ ਰੋਜ਼ਾ ਪੰਜਾਬ ਦੇ ਦੌਰੇ ’ਤੇ ਪਹੁੰਚੇ ਭਾਰਤ ਸਰਕਾਰ ਦੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ

ਕੇਂਦਰ ਸਰਕਾਰ ਹਰ ਔਖੀ ਘੜੀ ਪੰਜਾਬ ਨਾਲ ਖੜ੍ਹੀ ਹੈ : ਡਾ. ਸੁਕਾਂਤਾ ਮਜੂਮਦਾਰ

ਅੰਮ੍ਰਿਤਸਰ, 19 ਸਤੰਬਰ
(ਦਵਿੰਦਰ)
ਭਾਰਤ ਸਰਕਾਰ ਦੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਪੰਜਾਬ ਪਹੁੰਚੇ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਮਦਾਸ, ਅਜਨਾਲਾ, ਕੁਰਾਲੀਆਂ, ਜੱਸੜ, ਥੋਬਾ, ਮੱਕੋਵਾਲ, ਹਰੜ ਕਲਾਂ, ਆਦਿ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਡਾ. ਸੁਕਾਂਤ ਮਜੂਮਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਔਖੀ ਘੜੀ ਪੰਜਾਬ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਪੰਜਾਬ ਵਿੱਚ ਆਏ ਹੜ੍ਹ ਪ੍ਰਤੀ ਬਹੁਤ ਚਿੰਤਤ ਹਨ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਪੰਜਾਬ ਨੂੰ ਹੜ੍ਹ ਰਾਹਤ ਲਈ ਕੇਂਦਰ ਵੱਲੋਂ ਪੂਰੀ ਮਦਦ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ ਅਤੇ ਉਨ੍ਹਾਂ ਲਈ ਅਗਲੀ ਸਮੱਸਿਆ ਫ਼ਸਲ ਦੀ ਬਿਜਾਈ ਸਬੰਧੀ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਹੜ੍ਹਾਂ ਵਿੱਚ ਨੁਕਸਾਨੇ ਗਏ ਹਨ ਜਾਂ ਢਹਿ ਗਏ ਹਨ, ਉਨ੍ਹਾਂ ਦੀ ਮੁੜ ਉਸਾਰੀ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੀਤੀ ਜਾਵੇਗੀ।

ਡਾ. ਸੁਕਾਂਤਾ ਨੇ ਕਿਹਾ ਕਿ ਪੀੜਤ ਲੋਕਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਲਿਆਂਦੀ ਜਾਵੇਗੀ। ਇਸ ਦੌਰਾਨ ਡਾ. ਸੁਕਾਂਤਾ ਵੱਲੋਂ ਹੜ੍ਹਾਂ ਕਾਰਨ ਨੁਕਸਾਨੇ ਗਏ ਸਕੂਲਾਂ ਦਾ ਵੀ ਦੌਰਾ ਕੀਤਾ ਗਿਆ।

Leave a Reply

Your email address will not be published. Required fields are marked *