ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ
ਕਾਗਜਾਂ ਦੀ ਵਾਪਸੀ 10 ਦਸੰਬਰ ਨੂੰ ਤੇ ਵੋਟਾਂ 15 ਦਸੰਬਰ ਨੂੰ
ਜਲੰਧਰ, 9 ਦਸੰਬਰ 2025 [ ਬਿਉਰੋ ਚੀਫ ਆਹਮੋ ਸਾਹਮਣੇ] :=ਪੰਜਾਬ ਪ੍ਰੈੱਸ ਕਲੱਬ ਜਲੰਧਰ ਪਿਛਲੇ ਦਿਨੀਂ ਹੋਏ ਸਾਲਾਨਾ ਇਜਲਾਸ ਵਿੱਚ ਚੁਣੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਵਾਸਤੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਦਿੱਤੇ ਗਏ ਸਨ। ਅੱਜ ਪ੍ਰਾਪਤ ਹੋਏ ਉਮੀਦਵਾਰਾਂ ਦੇ ਨਾਂ ਇਸ ਪ੍ਰਕਾਰ ਹਨ:-ਪ੍ਰਧਾਨ: 1.ਜਸਪ੍ਰੀਤ ਸਿੰਘ ਸੈਣੀ,2.ਸਤਨਾਮ ਸਿੰਘ ਮਾਣਕ 3.ਜਤਿੰਦਰ ਕੁਮਾਰ ਸ਼ਰਮਾ 4 ਐਸ ਕੇ ਸਕਸੈਨਾ ਸੀਨੀਅਰ ਮੀਤ-ਪ੍ਰਧਾਨ:=1.ਰਮੇਸ਼ ਗਾਬਾ2.ਮਹਾਬੀਰ ਸੇਠ3.ਰਾਜੇਸ਼ ਥਾਪਾ ਜਨਰਲ ਸਕੱਤਰ:1.ਪੁਨੀਤ ਸਹਿਗਲ2.ਰਾਕੇਸ਼ ਕੁਮਾਰ ਸੂਰੀ3.ਜਤਿੰਦਰ ਕੁਮਾਰ ਸ਼ਰਮਾ,ਉਪ ਪ੍ਰਧਾਨ:=1.ਮਨਦੀਪ ਸ਼ਰਮਾ2.ਪਰਮਜੀਤ ਸਿੰਘ 3.ਜਤਿੰਦਰ ਕੁਮਾਰ ਸ਼ਰਮਾ4.ਹਰੀਸ਼ ਸ਼ਰਮਾ,5.ਪਵਨ ਕੁਮਾਰ,ਉਪ-ਪ੍ਰਧਾਨ (ਮਹਿਲਾ):1.ਤੇਜਿੰਦਰ ਕੌਰ ਥਿੰਦ,2.ਸ਼ੀਤਲ ਠਾਕੁਰ ਸਕੱਤਰ:1.ਰਾਜੇਸ਼ ਸ਼ਰਮਾ ਯੋਗੀ,2.ਅਮਰਜੀਤ ਸਿੰਘ ਸੰਯੁਕਤ ਸਕੱਤਰ:1.ਸੁਕਰਾਂਤ 2.ਨਰਿੰਦਰ ਗੁਪਤਾ 3.ਰਾਜੇਸ਼ ਸ਼ਰਮਾ ਖਜ਼ਾਨਚੀ:1.ਸ਼ਿਵ ਕੁਮਾਰ 2.ਜਸਪਾਲ ਸਿੰਘ ਸਿੰਘ ਆਦ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਵੱਲੋ ਅੱਗੇ ਦੱਸਿਆ ਗਿਆ ਕਿ ਮਿਤੀ 10 ਦਸੰਬਰ ਦੇ ਦਿਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਆਪਣੇ ਕਾਗਜ਼ ਵਾਪਿਸ ਲਏ ਜਾ ਸਕਣਗੇ। ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ।

