ਪੰਜਾਬ ਪ੍ਰੈੱਸ ਕਲੱਬ ਜਲੰਧਰ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਨੇ ਕੀਤੀਆ ਸਰਗਰਮੀਆਂ ਤੇਜ।
ਪ੍ਰਧਾਨ ਦੇ ਆਹੁਦੇ ਲਈ ਉਮੀਦਵਾਰ ਐਸ ਕੇ ਸਕਸੈਨਾ ਨੇ ਪੇਸ਼ ਕੀਤਾ ਚੋਣ ਮੈਨੀਫੈਸਟੋ।
ਜੋ ਕਹਾਂਗੇ -ਸਚਮੁੱਚ ਕਰ ਕੇ ਦਿਖਾਵਾਂਗੇ!
ਲਾਰਾ ਲੱਪਾ ਚੱਕ ਦਿਆਂਗੇ- ਸੱਚ ਦਾ ਪੱਖ ਰੱਖ ਦਿਆਂਗੇ!!
ਜਲੰਧਰ: 12 ਦਸੰਬਰ [ ਕੈਪਟਨ ਸੁਭਾਸ਼ ਚੰਦਰ ਸ਼ਰਮਾ,ਬਿਉਰੋ ਚੀਫ ਆਮਹੋ ਸਾਹਮਣੇ ਪੰਜਾਬ ] := ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਚੋਣ ਤਰੀਖ ਨੇੜੇ ਆ ਰਹੀ ਹੈ।ਚੋਣ ਮੈਦਾਨ ‘ਚ ਨਿੱਤਰੇ ਕੁਝ ਕੂ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਯਕੀਨੀ ਬਨਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ। ਇਸ ਕੜੀ ਤਹਿਤ ਪ੍ਰਧਾਨ ਦੇ ਆਹੁਦੇ ਲਈ ਉਮੀਦਵਾਰ ਐਸ ਕੇ ਸਕਸੈਨਾ ਵਲੋਂ ਵੋਟਰਾਂ ਨਾਲ ਜ ਵਾਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਸਤਿਕਾਰ ਯੋਗ ਮੀਡੀਆ ਮੈਂਬਰਾਂਨ ਨੇ ਮੈਨੂੰ ਉਕਤ ਆਹੁਦੇ ਲਈ ਯੋਗ ਸਮਝਦੇ ਹੋਏ ਚੋਣ ਮੈਦਾਨ ‘ਚ ਉਤਾਰਿਆ ਹੈ, ਮੈਂ ਉਨ੍ਹਾਂ ਦਾ ਤਹਿ ਦਿਲੈਂ ਧੰਨਵਾਦ ਕਰਦਾ ਹੋਇਆਂ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ। ਮੀਡੀਆ ਮੈਂਬਰਾਂਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂਨ ਦੀ ਭਲਾਈ ਲਈ ਵਚਨਬੱਧ ਹਾਂ। ਆਪਣੇ ਹੱਕਾਂ ਦੀ ਰਾਖੀ ਲਈ ਮੈਂਬਰਾਂਨ ਦੀ ਇਕਜੁੱਟਤਾ ਕਰਨਾ ਅਤਿ ਜਰੂਰੀ। ਕਿਸੇ ਵੀ ਮੈਂਬਰਾਂਨ ਨਾਲ ਦੁੱਖ ਸੁੱਖ ਵਿੱਚ ਸਹਿਯੋਗ ਦੇਣਾ। ਕਲੱਬ ਮੈਂਬਰਾਂਨ ਲਈ ਮੁਫ਼ਤ ਪਾਰਕਿੰਗ, ਸੇਹਤ ਸਹੂਲਤਾਂ ਲਈ ਪਹਿਲ ਦੇ ਆਧਾਰ ਤੇ ਇਲਾਜ,ਪ੍ਰਾਈਵੇਟ ਹਸਪਤਾਲ, ਲੈਬ ਟੈਸਟ ਆਦ ਵਿੱਚ ਵੀ ਰਿਆਇਤੀ ਦਰਾਂ,ਬੀਮਾ ਯੋਜਨਾ, ਸਰਕਾਰੀ ਮੁਲਾਜ਼ਮ ਵਾਂਗ ਗੁਜਾਰਾ ਭੱਤਾ/ਪੈਨਸ਼ਨ, ਬੱਸਾਂ ਵਿੱਚ ਪਹਿਲਾਂ ਦੀ ਤਰਾਂ ਮੁਫ਼ਤ ਸਫਰ, ਸਰਕਾਰੀ ਦਫ਼ਤਰ ਵਿੱਚ ਬਣਦਾ ਮਾਣ ਸਤਿਕਾਰ ਆਦ ਲਈ ਸਰਕਾਰ ਤੇ ਸੰਬੰਧਤ ਵਿਭਾਗਾਂ ਨਾਲ ਸੰਪਰਕ ਕਰਕੇ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਪ੍ਰੈੱਸ ਕਲੱਬ ਦਾ ਸੁੰਦਰੀਕਰਨ, ਜਿਮ ਵਧੀਆ ਕੈਫੇ, ਜਲ ਪਾਣ ਸੁਵਿਧਾ, ਅਧੁਨਿਕ ਜਿਮ ਮਸ਼ੀਨਾ ਨਾਲ ਲੈਸ, ਵਧੀਆ ਮੀਟਿੰਗ ਹਾਲ, ਮਹੀਨਾ ਵਾਰੀ ਗੈਟ ਟੂ ਗੈਦਰ ਪਾਰਟੀ ਲਈ ਪ੍ਰਬੰਧ, ਕਲੱਬ ਮੈਂਬਰਾਂਨ ਦੀਆਂ ਸਮਸਿਆਵਾਂ ਸਹੀ ਹੱਲ ਕਰਵਾਉਣ ਲਈ ਹਮੇਸ਼ਾ ਪਹਿਲ ਦਿੱਤੀ ਜਾਵੇਗੀ। ਕਲੱਬ ਦੀ ਸੁਰੱਖਿਆ ਲਈ ਸੁਰੱਖਿਆ ਸਟਾਫ ਦਾ ਬੰਦੋਬਸਤ ਕਰਵਾਉਣਾ। ਕਲੱਬ ਮੈਂਬਰਾਂਨ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ। ਕਲੱਬ ਦਾ ਹਿਸਾਬ-ਕਿਤਾਬ ਪਾਰਦਰਸ਼ੀ ਰੱਖਣਾ ਤੇ ਹਰੇਕ ਮੀਟਿੰਗ ਵਿੱਚ ਆਮਦਨ, ਖਰਚਾ ਤੇ ਬਕਾਇਆ ਰਾਸ਼ੀ ਦਾ ਵਿਉਰਾ ਹਜ਼ਾਰੀਨ ਮੈਂਬਰਾਂਨ ਨੂੰ ਪੇਸ਼ ਕਰਣਾ।ਸਰਵਸੰਮਤੀ ਨਾਲ ਹੀ ਕਲੱਬ ਫੰਡ ਦਾ ਖਰਚ ਕਰਨਾ ਆਦ। ਇਸ ਤਰਾਂ ਕਲੱਬ ਮੈਂਬਰਾਂਨ ਦੀ ਭਲਾਈ ਲਈ ਮਨ ਵਿੱਚ ਕਈ ਅਹਿਮ ਵਿਚਾਰ ਹਨ।ਉਨ੍ਹਾਂ ਯਕੀਨ ਦਿਵਾਇਆ ਕਿ ਉਹ ਜੋ ਕਹਿੰਦੇ ਹਨ, ਕਰ ਕੇ ਦਿਖਾਉਂਦੇ ਹਨ ਤੇ ਐਂਵੇ ਹਵਾ ‘ਚ ਤੀਰ ਨਹੀਂ ਚਲਾਉਂਦੇ। ਮੀਡੀਆ ਮੈਂਬਰਾਂਨ ਨਾਲ ਕੇਵਲ ਵੋਟਾਂ ਲੈਣ ਲਈ ਵਿਸ਼ਵਾਸਘਾਤ ਬਿਲਕੁਲ ਨਹੀਂ ਹੋਵੇਗਾ। ਜੇ ਕਰ ਇਸ ਵਾਰ ਮੀਡੀਆ ਮੈਂਬਰਾਂਨ ਨੇ ਸੇਵਾ ਦਾ ਮੋਕਾ ਦਿੱਤਾ ਤਾਂ ਮੇਹਨਤ ਤੇ ਇਮਾਨਦਾਰੀ ਨਾਲ ਕੰਮ ਕਰਕੇ ਉਨ੍ਹਾਂ ਦੀਆਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ। ਇਸ ਲਈ ਸਮੂਹ ਮੈਂਬਰਾਂਨ ਨੂੰ ਆਪੀਲ ਹੈ ਕਿ ਪ੍ਰਧਾਨ ਆਹੁਦੇ ਲਈ ਸਰਵਗੁਣ ਸੰਪੰਨ ਉਮੀਦਵਾਰ ਮੇਹਨਤੀ,ਇਮਾਨਦਾਰ, ਦੁੱਖ ਸੁੱਖ ਦੇ ਸਾਂਝੇ,ਹਰਮਨ ਪਿਆਰੇ, ਮਿੱਠ ਬੋਲੜੇ, ਨਿੱਘੇ ਸੁਭਾਅ ਦੇ ਮਾਲਕ, ਰਾਸ਼ਟਰੀ ਮੀਡੀਆ ਸਮੂਹ ਆਜ ਤੱਕ ਆਹਮਣੇ ਸਾਹਮਣੇ ਦੇ ਐਮ ਡੀ/ ਪ੍ਰਮੁੱਖ ਸੰਪਾਦਕ ਐਸ ਕੇ ਸਕਸੈਨਾ ਨੂੰ ਜੇਤੂ ਬਣਾਉਣ ਲਈ ਆਪਣੇ ਕੀਮਤੀ ਵੋਟ ਦਾ ਸਹੀ ਇਸਤੇਮਾਲ ਕਰੋ ਜੀ।

