ਸਲੱਮ ਖੇਤਰ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਵਿਦਿਅਕ ਟੂਰ

ਪੰਜਾਬ

ਗੁਰਦਾਸਪੁਰ, ਸੋਨੂੰ ਸਮਯਾਲ; ਜੁਲਾਈ

ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਵੱਲੋਂ ਸਲੱਮ ਖੇਤਰ ਦੇ ਬੱਚਿਆਂ ਲਈ ਚਲਾਏ ਜਾ ਰਹੇ ਪ੍ਰਿਲਿਮਨਰੀ ਐਜੂਕੇਸ਼ਨ ਸਟੱਡੀ ਸੈਂਟਰ ਦੇ ਬੱਚਿਆਂ ਲਈ ਇੱਕ ਵਿਸ਼ੇਸ਼ ਵਿਦਿਅਕ ਟੂਰ ਕਰਵਾਇਆ ਗਿਆ। ਇਸ ਟੂਰ ਵਿੱਚ ਕੁੱਲ 48 ਭਾਗੀਦਾਰ, ਜਿਨ੍ਹਾਂ ਵਿੱਚ 40 ਬੱਚੇ ਅਤੇ 8 ਅਧਿਆਪਕ ਸ਼ਾਮਲ ਸਨ, ਨੇ ਭਾਗ ਲਿਆ।

ਇਸ ਵਿਦਿਅਕ ਟੂਰ ਨੂੰ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ ਦੀ ਦੇਖ-ਰੇਖ ਹੇਠ ਹਰੀ ਝੰਡੀ ਦੇ ਕੇ ਕਾਦੀਆਂ ਲਈ ਰਵਾਨਾ ਕੀਤਾ ਗਿਆ। ਕਾਦੀਆਂ ਪਹੁੰਚਣ ‘ਤੇ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਅਹੁਦੇਦਾਰਾਂ ਅਤੇ ਇਰਸ਼ਾਦ ਵਕਫ਼ੇ ਜਦੀਦ ਕਾਦੀਆਂ ਵੱਲੋਂ, ਮੁੱਖ ਤੌਰ ‘ਤੇ ਡਾਇਰੈਕਟਰ ਹਾਫ਼ਿਜ਼ ਸ਼ਰੀਫ਼-ਉਲ-ਹਸਨ ਸਾਹਿਬ ਦੀ ਅਗਵਾਈ ਹੇਠ, ਸਮੂਹ ਟੂਰ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਯੂਥ ਐਕਟਿਵਿਸਟ ਫ਼ਜ਼ਲ ਅਹਿਮਦ ਵੱਲੋਂ ਬੱਚਿਆਂ ਨੂੰ ਦਾਰੁਲ ਜ਼ਿਆਫ਼ਤ, ਦਾਰੁਲ ਮਸੀਹ, ਬਹਿਸ਼ਤੀ ਮਕਬਰਾ, ਮਖ਼ਜ਼ਨ-ਏ-ਤਸਾਵੀਰ ਅਤੇ ਕੁਰਆਨ ਪ੍ਰਦਰਸ਼ਨੀ ਸਮੇਤ ਵੱਖ-ਵੱਖ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਵਾਇਆ ਗਿਆ।

ਟੂਰ ਦੌਰਾਨ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਵੀ ਬੱਚਿਆਂ ਨਾਲ ਸ਼ਿਰਕਤ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ, ਆਮ ਗਿਆਨ ਅਤੇ ਵਿਹਾਰਕ ਸਿੱਖਿਆ ਲਈ ਅਜਿਹੇ ਵਿਦਿਅਕ ਟੂਰ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਬੱਚਿਆਂ ਦੇ ਗਿਆਨ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਣਗੀਆਂ।

ਇਸ ਵਿਦਿਅਕ ਦੌਰੇ ਦੌਰਾਨ ਬੱਚਿਆਂ ਨੂੰ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਇਤਿਹਾਸਕ ਪਿਛੋਕੜ, ਉਨ੍ਹਾਂ ਦੀਆਂ ਵੱਖ-ਵੱਖ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਨਾਲ ਸਬੰਧਤ ਗਤੀਵਿਧੀਆਂ ਅਤੇ ਵਿਸ਼ਵ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਵਿੱਚ ਖਾਸਾ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ।

ਇਰਸ਼ਾਦ ਵਕਫ਼ੇ ਜਦੀਦ ਕਾਦੀਆਂ ਵੱਲੋਂ ਸਮੂਹ ਟੂਰ ਟੀਮ ਲਈ ਵਿਸ਼ੇਸ਼ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਅਤੇ ਸੰਸਥਾ ਵੱਲੋਂ ਟੂਰ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਯਾਦਗਾਰੀ ਟੋਕਨ ਵੀ ਭੇਂਟ ਕੀਤੇ ਗਏ।

Leave a Reply

Your email address will not be published. Required fields are marked *