ਸਵੱਛਤਾ ਪਖਵਾੜੇ ਦੇ ਸਬੰਧ ਵਿਚ ਬੀਬੀਐਮਬੀ ਵੱਲੋਂ ਕ੍ਰਿਕੇਟ ਦਾ ਪ੍ਰਦਰਸ਼ਨੀ ਮੈਚ ਆਯੋਜਿਤ

पंजाब

ਤਲਵਾੜਾ, 1 ਅਕਤੂਬਰ ਸੋਨੂੰ

ਸਵੱਛਤਾ ਪਖਵਾੜੇ ਤਹਿਤ ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਕ੍ਰਿਕੇਟ ਦਾ ਇਕ ਪ੍ਰਦਰਸ਼ਨੀ ਮੈਚ ਨਰਸਰੀ ਗਰਾਉਂਡ ਵਿਖੇ ਕਰਵਾਇਆ ਗਿਆ। ਇਹ ਮੈਚ ਬੀਬੀਐਮਬੀ ਡੀਏਵੀ ਸਕੂਲ ਦੀ ਟੀਮ ਅਤੇ ਬੀਬੀਐਮਬੀ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿਚ ਬੀਬੀਐਮਬੀ ਦੀ ਟੀਮ ਜੇਤੂ ਰਹੀ।

ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਸਵੱਛਤਾ ਪਖਵਾੜੇ ਦੌਰਾਨ ਬੀਬੀਐਮਬੀ ਵੱਲੋਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਤਾਂ ਜੋ ਜਿੱਥੇ ਆਲੇ ਦੁਆਲੇ ਨੂੰ ਸਾਫ ਕੀਤਾ ਜਾ ਸਕੇ ਉਥੇ ਹੀ ਜਨ ਜਾਗਰੂਕਤਾ ਲਈ ਵੀ ਉਪਰਾਲੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਮੈਚ ਵੀ ਸਮਾਜਿਕ ਭਾਗੀਦਾਰੀ ਅਤੇ ਜਨਜਾਗਰੂਕਤਾ ਦੀ ਲੜੀ ਦੀ ਕੜੀ ਵਜੋਂ ਕਰਵਾਇਆ ਗਿਆ।

ਇਸ ਮੌਕੇ ਉਪ ਮੁੱਖ ਇੰਜਨੀਅਰ ਮਨਵੀਨ ਚੌਧਰੀ, ਉਪ ਮੁੱਖ ਇੰਜਨੀਅਰ ਪ੍ਰਬੋਧ ਕੁਮਾਰ, ਵਧੀਕ ਨਿਗਰਾਨ ਇੰਜਨੀਅਰ ਵਿਨੈ ਕੁਮਾਰ (ਸਕੱਤਰ, ਸਪੋਰਟਸ ਬੀਬੀਐਮਬੀ), ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ, ਪਿ੍ੰਸੀਪਲ ਰੋਹਿਤ ਸਲਾਰੀਆ ਵਿਸੇਸ਼ ਮਹਿਮਾਨ ਵਜੋਂ ਪਹੁੰਚੇ। ਪ੍ਰਦਰਸ਼ਨੀ ਮੈਚ ਦੇ ਆਯੋਜਨ ਵਿਚ ਖੇਡ ਮੈਨੇਜਰ ਕੇਵਲ ਸਿੰਘ, ਐਸਡੀਓ ਧੀਰਜ ਕੁਮਾਰ ਤੇ ਧਰਮਿੰਦਰ ਸਿੰਘ ਦੀ ਅਹਿਮ ਭੁਮਿਕਾ ਰਹੀ।

Leave a Reply

Your email address will not be published. Required fields are marked *