ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਕਰਵਾਈਆਂ ਗਈਆਂ ਈ-ਵੇਸਟ ਮੈਨੇਜਮੈਂਟ ਸਬੰਧੀ ਗਤੀਵਿਧੀਆਂ

पंजाब

ਧੂਰੀ 28 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ) ਭਾਰਤ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਮੁਖੀ ਮੰਜੂ ਬਾਲਾ ਦੀ ਯੋਗ ਅਗਵਾਈ ਵਿੱਚ ਅੱਜ ਸਪੈਸ਼ਲ ਕੰਪੇਨ-6 ਅਧੀਨ ਈ ਵੇਸਟ ਮੈਨੇਜਮੈਂਟ ਸਬੰਧੀ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਵੱਖ ਵੱਖ ਗਤੀਵਿਧੀਆਂ
ਕਰਵਾਈਆ ਗਈਆਂ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਗਰਾਮ ਕੌਆਰਡੀਨੇਟਰ ਮਹਿੰਦਰ ਕੁਮਾਰ ਕੰਪਿਊਟਰ ਫੈਕਲਟੀ ਦੁਆਰਾ ਸਵੇਰ ਦੀ ਸਭਾ ਵਿੱਚ ਬੱਚਿਆ ਨੂੰ ਈ ਵੇਸਟ ਸਬੰਧੀ ਸੰਬੋਧਨ ਕਰ ਕੇ ਕੀਤੀ ਗਈ । ਬੱਚਿਆ ਨੂੰ ਸਵੇਰ ਦੀ ਸਭਾ ਵਿੱਚ ਈ ਵੇਸਟ ਦੀ ਸੱਮਸਿਆ ਤੋਂ ਨਿਜਾਤ ਪਾਉਣ ਲਈ ਵੱਖ ਵੱਖ ਉਪਰਾਲਿਆ ਬਾਰੇ ਜਾਗਰੂਕ ਕੀਤਾ ਗਿਆ । ਬੱਚਿਆ ਨੂੰ ਈ ਵੇਸਟ ਦੇ ਨਿਖੇੜਨ, ਸੰਭਾਲ ਅਤੇ ਸਹੀ ਨਿਪਟਾਰੇ ਸਬੰਧੀ ਚਾਰਟ ਮੇਕਿੰਗ, ਲੇਖ ਮੁਕਾਬਲੇ ਅਤੇ ਕੁਇਜ ਮੁਕਾਬਲੇ ਵੀ ਕਰਵਾਏ ਗਏ । ਵਿਦਿਆਰਥੀਆਂ ਨੇ ਵਧ ਚੜ ਕੇ ਇਹਨਾਂ ਮੁਕਾਬਲਿਆ ਵਿੱਚ ਹਿੱਸਾ ਲਿਆ । ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਈ ਵੇਸਟ ਸਕੂਲ ਵਿੱਚ ਲਗਾਏ ਗਏ ਬਿਨ ਵਿੱਚ ਜਮ੍ਹਾ ਵੀ ਕਰਵਾਇਆ । ਸਕੂਲ ਮੁਖੀ ਮੰਜੂ ਬਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਈ ਵੇਸਟ ਬਾਰੇ ਵੱਖ ਵੱਖ ਜਾਗਰੂਕਤਾ ਅਤੇ ਇੱਕਠਾ ਕਰਨ ਦੀ ਮੁਹਿੰਮ ਪੂਰੇ ਅਕਤੂਬਰ ਮਹੀਨੇ ਦੌਰਾਨ ਹੀ ਚੱਲ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਸਮੇਂ ਸਮੇਂ ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਇਸ ਪ੍ਰੋਗਰਾਮ ਮੌਕੇ ਵਿਸ਼ੇਸ਼ ਤੌਰ ਤੇ ਸਕੂਲ ਦੇ ਸਮੂਹ ਸਟਾਫ ਵਿੱਚੋਂ ਮੋਨਿਕਾ ਰਾਣੀ ਸਾਇੰਸ ਮਿਸਟ੍ਰੈਸ, ਨੀਤੂ ਸੇਠ ਐਸ.ਐਸ. ਮਿਸਟ੍ਰੈਸ ਨੇ ਆਪਣਾ ਬਣਦਾ ਯੌਗਦਾਨ ਪਾਇਆ ਅਤੇ ਮੁਹਿੰਮ ਵਿੱਚ ਪੂਰਾ ਸਾਥ ਦਿੱਤਾ ।

Leave a Reply

Your email address will not be published. Required fields are marked *