देश पंजाब

ਸਰਬੱਤ ਦਾ ਭਲਾ ਟਰੱਸਟ ਵੱਲੋ 205 ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕੀਤੇ – ਸਿੱਧੂ

ਬਰਨਾਲਾ 15 ਅਪ੍ਰੈਲ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਸਰਬੱਤ ਦਾ ਭਲਾ ਟਰੱਸਟ ਵੱਲੋ 205 ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਸਹਾਇਤਾ ਚੈੱਕ ਵੰਡੇ ਗਏ ਇਹ ਜਾਣਕਾਰੀ ਟਰੱਸਟ ਦੇ ਜਿਲਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਸੱਭ ਤੋਂ ਪਹਿਲਾਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ ਐੱਸ ਪੀ ਸਿੰਘ ਉਬਰਾਏ ਦੇ ਜਨਮ ਦਿਨ ਦੇ ਸਬੰਧ ਵਿੱਚ ਅਤੇ ਲੰਬੀ ਉਹਨਾਂ ਦੀ ਲੰਬੀ ਜਿੰਦਗੀ ਤੇ ਤੰਦਰੁਸਤੀ ਲਈ ਗੁਰਦਵਾਰਾ ਸਹਿਬ ਵਿਖੇ ਅਰਦਾਸ ਉਹਨਾਂ ਦੇ ਜਨਮ ਦਿਹਾੜੇ ਤੇ ਕਰਵਾਈ ਗਈ ਅਤੇ ਜਿਲ੍ਹਾ ਪ੍ਰਧਾਨ ਸਿੱਧੂ ਨੇ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਉਹਨਾਂ ਦੇ ਜੀਵਨ ਦੇ ਮਿਸ਼ਨ ਬਾਬਤ ਚਾਨਣਾ ਪਾਇਆ ਉਹਨਾਂ ਦੱਸਿਆ ਕੇ ਉਬਰਾਏ ਸਾਹਿਬ ਦੇ ਟਰੱਸਟ ਵੱਲੋ 340 ਮੁਫ਼ਤ ਬਲੱਡ ਟੈਸਟਿੰਗ ਲੈਬ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਵਿੱਚ ਖੋਲੀਆ ਹਨ ਤਾਕਿ ਗਰੀਬ ਲੋਕਾਂ ਨੂੰ ਸਸਤੀ ਮੈਡੀਕਲ ਸਹਾਇਤਾ ਮਿਲ ਸਕੇ ਅਤੇ ਹਰ ਮਹੀਨੇ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਲੱਖਾਂ ਰੁਪਏ ਬਤੌਰ ਪੈਨਸਨ ਵਿਤਰਨ ਕੀਤੇ ਜਾਦੇ ਹਨ ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਭੀ ਇਕ ਸ਼ਹਿਰ ਵਿੱਚ ਅਤੇ ਇਕ ਪਿੰਡ ਪੱਖੋ ਕਲਾਂ ਵਿਖੇ ਜਲਦੀ ਹੀ ਮੁਫ਼ਤ ਟੈਸਟਿੰਗ ਲੈਬ ਖੋਲੀਆ ਜਾ ਰਹੀਆਂ ਹਨ।ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਜਥੇਦਾਰ ਗੁਰਮੀਤ ਸਿੰਘ ਧੌਲਾ ਰਾਜਿੰਦਰ ਪ੍ਰਸਾਦ ਹੌਲਦਾਰ ਬਸੰਤ ਸਿੰਘ ਉਗੋ ਯੋਗਰਜ ਯੋਗੀ ਸੂਬੇਦਾਰ ਗੁਰਜੰਟ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਮੈਬਰ ਹਾਜਰ ਸਨ

ਫੋਟੋ – ਜਿਲਾ ਪ੍ਰਧਾਨ ਕੈਪਟਨ ਸਿੱਧੂ ਅਤੇ ਹੋਰ ਮੈਬਰ ਲੋੜਵੰਦਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕਰਦੇ ਹੋਏ

Leave a Reply

Your email address will not be published. Required fields are marked *