ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਅਧੀਨ ਵੱਖ ਵੱਖ ਪ੍ਰੋਜੈਕਟਾਂ ਦੇ ਕੀਤੇ ਗਏ ਉਦਘਾਟਣ

पंजाब

ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਅਧੀਨ ਵੱਖ ਵੱਖ ਪ੍ਰੋਜੈਕਟਾਂ ਦੇ ਕੀਤੇ ਗਏ ਉਦਘਾਟਣ
—-ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਵੱਖ ਵੱਖ ਸਕੂਲਾਂ ਅੰਦਰ ਕੀਤੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਣ
—-ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਸਕੂਲਾਂ ਦੀ ਕੀਤੀ ਜਾ ਰਹੀ ਕਾਇਆ ਕਲਪ-ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ 15 ਅਪ੍ਰੈਲ ( ਸੋਨੂੰ ) ਅੱਜ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਚਾਰ ਪਿੰਡਾਂ ਅੰਦਚ ਚਲ ਰਹੇ 6 ਸਕੂਲਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਦਾ ਉਦਘਾਟਣ ਕਰਕੇ ਲੋਕਾਂ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਪੰਜਾਬ ਅੰਦਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਿੱਚ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿਖੇ ਉਦਘਾਟਣ ਸਮਾਰੋਹ ਤੋਂ ਬਾਅਦ ਸੰਬੋਧਤ ਕਰਦਿਆਂ ਕੀਤਾ।
ਜਿਕਰਯੋਗ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਯੋਗ ਅਗਵਾਈ ਅੰਦਰ ਸੂਬੇ ਵਿੱਚ ਵਿਦਿਆਰਥੀਆਂ ਨੂੰ ਵਿਸਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ ਨਾਲ ਸਿੱਖਿਆ ਕ੍ਰਾਂਤੀ ਅਧੀਨ ਪੂਰੇ ਪੰਜਾਬ ਅੰਦਰ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਉਦਘਾਟਣ ਕੀਤੇ ਜਾ ਰਹੇ ਹਨ। ਅੱਜ ਜਿਲ੍ਹਾ ਪਠਾਨਕੋਟ ਦੇ ਵੀ ਵੱਖ ਵੱਖ ਸਕੂਲਾਂ ਅੰਦਰ ਉਦਘਾਟਣ ਸਮਾਰੋਹ ਆਯੋਜਿਤ ਕੀਤੇ ਗਏ। ਇਨ੍ਹਾਂ ਵੱਖ ਵੱਖ ਸਕੂਲਾਂ ਅੰਦਰ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ, ਵਿਭੂਤੀ ਸਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਅੰਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਅਧੀਨ ਕੀਤੇ ਜਾ ਰਹੇ ਵੱਖ ਵੱਖ ਸਮਾਰੋਹਾਂ ਅੰਦਰ ਪਹੁੰਚੇ ਅਤੇ ਲੱਖਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ੍ਰੀ ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ, ਸ੍ਰੀਮਤੀ ਕਮਲਦੀਪ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਅਮਨਦੀਪ ਕੁਮਾਰ ਡਿਪਟੀ ਡੀ.ਈ.ਓ. ਸੈਕੰਡਰੀ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ, ਨਰੇਸ ਕੁਮਾਰ ਸੈਂਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਭੋਆ ਹਲਕਾ ਕੋਆਰਡੀਨੇਟਰ ਬੀਪੀਈਓ ਸ੍ਰੀ ਨਰੇਸ਼ ਪਨਿਆੜ, ਸੁਜਾਨਪੁਰ ਹਲਕਾ ਕੋਆਰਡੀਨੇਟਰ ਬੀਪੀਈਓ ਸ੍ਰੀ ਰਾਕੇਸ਼ ਠਾਕੁਰ, ਪਠਾਨਕੋਟ ਹਲਕਾ ਕੋਆਰਡੀਨੇਟਰ ਬੀਪੀਈਓ ਸ੍ਰੀ ਕੁਲਦੀਪ ਸਿੰਘ, ਸੰਜੀਵ ਮਨੀ, ਬਲਕਾਰ ਅੱਤਰੀ ਅਤੇ ਹੋਰ ਪਾਰਟੀ ਆਹੁਦੇਦਾਰ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਵਿਖੇ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਅਧੀਨ ਵਿਧਾਨ ਸਭਾ ਹਲਕਾ ਭੋਆ ਅੰਦਰ ਸਰਕਾਰੀ ਪ੍ਰਾਇਮਰੀ ਸਕੂਲ ਜਨਿਆਲ ਵਿਖੇ 12.54 ਲੱਖ ਨਾਲ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਜਨਿਆਲ ਵਿੱਚ 1.13 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮੁੱਠੀ ਵਿਖੇ 7.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਅਨਿਆਲ ਵਿਖੇ 10.76 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਮਿਆਲ ਵਿਖੇ 14.72 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿਖੇ ਇੱਕ ਸਮਾਰਟ ਰੂਮ ਦਾ ਉਦਘਾਟਣ ਕੀਤਾ ਗਿਆ। ਜਿਕਰਯੋਗ ਹੈ ਕਿ ਇਨ੍ਹਾਂ ਸਕੂਲਾਂ ਅੰਦਰ ਪ੍ਰੋਜੈਕਟਾਂ ਦਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਹਾਜਰ ਹੋ ਕੇ ਉਦਘਾਟਣ ਕੀਤੇ।
ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵੱਖ ਵੱਖ ਸਕੂਲਾਂ ਅੰਦਰ ਸ੍ਰੀ ਅਮਿੰਤ ਮੰਟੂ ਹਲਕਾ ਇੰਚਾਰਜ-ਕਮ-ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਤੋਰ ਮੁੱਖ ਮਹਿਮਾਨ ਹਾਜਰ ਹੋਏ ਅਤੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਸੁਹਾਲ ਵਿਖੇ 4 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਚੱਕੜ ਵਿਖੇ 1.3 ਲੱਖ, ਸਰਕਾਰੀ ਹਾਈ ਸਕੂਲ ਚੱਕੜ ਵਿਖੇ 5.91 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਤਰੇਹਟੀ ਵਿਖੇ 1.6 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਪੁਰ ਵਿਖੇ 4.5 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਹਾੜਾ ਵਿਖੇ 2.8 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾੜਾ ਵਿਖੇ 3.0 ਲੱਖ ਨਾਲ ਤਿਆਰ ਕੀਤੇ ਪ੍ਰੋਜੈਕਟਾਂ ਦੇ ਉਦਘਾਟਣ ਕੀਤੇ ਗਏ।
ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਪਠਾਨਕੋਟ ਵਿਖੇ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ-ਕਮ-ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤਲਵਾੜਾ ਜੱਟਾਂ ਵਿਖੇ 2 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਕੌਂਤਰਪੁਰ ਵਿਖੇ 2.6 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਵਿਖੇ 2 ਲੱਖ ਰੁਪਏ ਨਾਲ ਤਿਆਰ ਕੀਤੇ ਪ੍ਰੋਜੈਕਟਾਂ ਦੇ ਉਦਘਾਟਣ ਕੀਤੇ ਗਏ।
ਸਮਾਰੋਹਾਂ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਵਿੱਖ ਪਹੁੰਚਣ ਦਾ ਮੋਕਾ ਮਿਲਿਆ ਹੈ। ਵਿਧਾਨ ਸਭਾ ਹਲਕਾ ਭੋਆ ਦੇ ਅੱਜ ਵੱਖ-ਵੱਖ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਜਿਹੜੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਅਤੇ ਪੰਜਾਬ ਦੇ ਸਕੂਲਾਂ ਨੂੰ ਵੱਡੀ ਗਿਣਤੀ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧੀਆਂ ਇੰਨਫਾਸਟਕਚਰ ਮਿਲ ਸਕੇ। ਉਨ੍ਹਾਂ ਕਿਹਾ ਕਿ ਖੁਸੀ ਦੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਵਿਦੇਸਾਂ ਅੰਦਰ ਜਿਵੈਂ ਸਿੰਘਾਪੁਰ , ਫਿਨਲੈਂਡ ਆਦਿ ਵਿਖੇ ਭੇਜੇ ਜਾ ਰਹੇ ਹਨ ਤਾਂ ਜੋ ਸਕੂਲਾਂ ਨੂੰ ਹੋਰ ਵੀ ਬਿਹਤਰ ਸਿੱਖਿਆ ਸਿਸਟਮ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲਂੋ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਚਾਰ ਪਿੰਡਾਂ ਦੇ 6 ਸਕੂਲਾਂ ਅੰਦਰ ਆਯੋਜਿਤ ਕੀਤੇ ਸਮਾਰੋਹਾਂ ਅੰਦਰ ਪਹੁੰਚਣ ਦਾ ਮੋਕਾ ਮਿਲਿਆ ਹੈ। ਜਿਸ ਵਿੱਚ ਪਿੰਡ ਜਨਿਆਲ, ਮੁੱਠੀ, ਅਨਿਆਲ ਅਤੇ ਬਮਿਆਲ ਦੇ ਸਕੂਲ ਸਾਮਲ ਸਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾ ਸਕੂਲਾਂ ਅੰਦਰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਣ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਅੰਦਰ ਪੂਰੇ ਪੰਜਾਬ ਅੰਦਰ ਅਪਣੇ ਕੀਤੇ ਵਾਅਦੇ ਦੇ ਅਨੁਸਾਰ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰੀ ਸਕੂਲਾਂ ਨੇ ਲੋਕਾਂ ਦੀ ਸੋਚ ਬਦਲੀ ਹੈ ਅਤੇ ਲੋਕ ਅਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੇ ਸਿੱਖਿਆ ਦਾ ਖੇਤਰ ਹੋਵੇ, ਚਾਹੇ ਸਿਹਤ ਵਿਭਾਗ ਹੋਵੇ ਜਾਂ ਚਾਹੇ ਖੇਡਾਂ ਖੇਤਰ ਹੋਵੇ ਦੇ ਅੰਦਰ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ 9 ਖੇਡ ਨਰਸੀਆਂ ਦਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਜਿਹੜੀ ਉਸ ਇਲਾਕੇ ਵਿੱਚ ਖੇਡ ਖੇਡੀ ਜਾਂਦੀ ਹੈ ਉਸ ਅਨੁਸਾਰ ਖੇਡ ਗਰਾਉਂਡ ਬਣਾਏ ਜਾਣੇ ਹਨ ਅਤੇ ਇੱਕ ਖੇਡ ਨਰਸਰੀ ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿੱਚ ਵੱਧ ਤੋਂ ਵੱਧ ਆਪਣੇ ਬੱਚੇ ਦਾਖਲ ਕਰਾਓ।

Leave a Reply

Your email address will not be published. Required fields are marked *