ਪੰਜਾਬ ਪ੍ਰੈੱਸ ਕਲੱਬ ਜਲੰਧਰ ਚੋਣ ਜਿੱਤਣ ਲਈ: ਵੋਟਰ ਸੂਚੀਆਂ ਦੀ ਗੜਬੜੀ ਦਾ ਮਾਮਲਾ ਭਖਿਆ
ਉਮੀਦਵਾਰਾਂ ਵਿੱਚ ਭਾਰੀ ਰੋਸ਼ : ਚੋਣਾਂ 15 ਦਸੰਬਰ ਤੋਂ ਅੱਗੇ ਕਰਨ ਦੀ ਆਪੀਲ
ਜਲੰਧਰ ਦਿਸੰਬਰ 12 [ ਬਿਉਰੋ ਚੀਫ ਆਜ ਤੱਕ ਆਮਣੇ ਸਾਮਣੇ]: ਨਿਯਮਾਂ ਨੂੰ ਛਿੱਕੇ ਟੰਗ ਕੇ ਉਕਤ ਚੋਣ ਜਿੱਤਣ ਦੀਆਂ ਚਰਚਾਵਾਂ ਮੀਡੀਆਂ ਵੋਟਰਾਂ ਵਿੱਚ ਆਮ ਚਲ ਰਹੀਆਂ ਹਨ। ਆਜ ਤੱਕ ਆਮਣੇ ਸਾਮਣੇ ਮੀਡੀਆ ਗਰੁੱਪ ਵੱਲੋਂ ਪਾਠਕਾਂ ਲਈ ਉਕਤ ਵਿਸ਼ੇ ਤੇ ਸੱਚਾਈ ਪੇਸ਼ ਕੀਤਾ ਸੀ ਜੋ ਕਿ ਸੱਚ ਸਾਬਤ ਹੋ ਰਹੀ ਹੈ।ਚੋਣ ਉਮੀਦਵਾਰਾਂ ਵਲੋਂ ਘੋਖ ਪੜਤਾਲ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਚੋਣ ਜਿੱਤਣ ਲਈ-ਕੁਰਸੀ ਦਾ ਹਾਕਮ, ਕਿ ਕੁੱਝ ਕਰ ਨਹੀਂ ਕਰ ਸਕਦਾ ਹੈ। ਵੋਟ ਬੈਂਕ ਆਪਣੇ ਹੱਕ ਵਿੱਚ ਬਣਾਉਣ ਲਈ ਗੈਰ ਸੰਵਿਧਾਨਿਕ ਢੰਗ ਨਾਲ ਵੋਟਾਂ ਬਣਾਉਣਾ ਤੇ ਆਪਣੇ ਚਹੇਤੇਆਂ ਨੂੰ ਹੀ ਵੱਖ ਵੱਖ ਆਹੁਦੇਆਂ ਲਈ ਚੋਣ ਮੈਦਾਨ ਵਿੱਚ ਉਤਾਰਣਾ ਤੇ ਬਿਨਾਂ ਚੋਣ ਜੇਤੂ ਐਲਾਨਣਾ ਤੇ ਵੋਟਰ ਪੜਤਾਲ ਸਟਾਫ ਵੀ ਆਪਣਾ ਖਾਸ ਲਗਾਉਣਾ ਆਦ। ਜਦੋਂ ਕਿ ਮੀਟਿੰਗ ਵਿੱਚ ਸਰਵਸੰਮਤੀ ਨਾਲ ਚੋਣ ਦਸਤਾ ਚੁਣਿਆ ਜਾਣਾ ਚਾਹੀਦਾ ਹੈ। ਇਸ ਤਰਾਂ ਦਾ ਚੱਕਰ ਵਿਯੂ ਤਿਆਰ ਕੀਤਾ ਕਿ ਕਿਸੇ ਤਰੀਕੇ ਹਾਕਮ ਕੂਰਸੀ ਤੇ ਲਗਾਤਾਰ ਕਾਬਜ ਰਹੇ।ਉਮੀਦਵਾਰਾਂ ਨੇ ਖੁੱਲ੍ਹ ਕੇ ਦਸਿਆ ਕਿ ਲੋਕਤੰਤਰ ਦਾ ਘਾਣ ਕਰਕੇ ਇਹ ਚੋਣਾਂ ਗੈਰ ਸੰਵਿਧਾਨਿਕ ਤਰੀਕੇ ਨਾਲ ਹੋ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ “ਉਕਤ ਚੌਣਾਂ ਤੇ ਤੁਰੰਤ ਰੋਕ” ਲਗਾਈ ਜਾਵੇ ਤੇ ਪ੍ਰਸ਼ਾਸਨਿਕ ਅਫ਼ਸਰਾਂਨ ਦੀ ਨਿਗਰਾਨ ਹੇਠ ਸੰਵਿਧਾਨਿਕ ਢੰਗ ਨਾਲ ਘੋਖ ਪੜਤਾਲ ਕਰਨ ਉਪਰੰਤ ਹੀ ਚੋਣ ਕਰਵਾ ਕੇ ਮੀਡੀਆ ਦੀ ਆਜਾਦੀ ਰਖਿਆ ਕੀਤੀ ਜਾਵੇ।

