ਸਿਹਤ ਵਿਭਾਗ ਵੱਲੋਂ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਦਿੱਤੀ ਗਈ ਯੂ-ਵਿਨ ਅਤੇ ਈ-ਵਿਨ ਪੋਰਟਲ ਤੇ ਐਂਟਰੀਆਂ ਕਰਨ ਸਬੰਧੀ ਟ੍ਰੇਨਿੰਗ

ਪੰਜਾਬ

ਜਲੰਧਰ (ਚੇਤਨ ਪੁਰੀ) – ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜਿਲ੍ਹੇ ਦੀਆਂ ਕੋਲਡ ਚੇਨ ਪੁਆਇੰਟ ਹੈਂਡਲਰ ਸਮੂਹ ਐਲਐਚਵੀਜ਼ ਅਤੇ ਏਐਨਐਮਜ਼ ਲਈ ਯੂ-ਵਿਨ ਪੋਰਟਲ ਅਤੇ ਈ-ਵਿਨ ਪੋਰਟਲ ਬਾਰੇ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਪੁਨੀਤ ਕੁਮਾਰ ਯੂ-ਵਿਨ ਕੋਆਰਡੀਨੇਟਰ ਪ੍ਰੋਜੈਕਟ ਐਸੋਸੀਏਟ (ਯੂਸੀਪੀਏ), ਕਿਰਨ ਰਾਣਾ ਯੂ-ਵਿਨ ਕੋਆਰਡੀਨੇਟਰ ਪ੍ਰੋਜੈਕਟ ਡਿਲੀਵਰਰ (ਯੂਸੀਪੀਡੀ) ਅਤੇ ਤਰੂਣ ਵੈਕਸੀਨ ਕੋਲਡ ਚੇਨ ਮੈਨੇਜਰ (ਵੀਸੀਸੀਐਮ) ਵੱਲੋਂ ਦਿੱਤੀ ਗਈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਰਵਿੰਦਰ ਜੱਸਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸੀਓ ਜੋਤੀ ਮੌਜੂਦ ਸਨ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਅੋਰਤਾਂ ਅਤੇ ਬੱਚਿਆਂ ਦੇ ਰੁਟੀਨ ਟੀਕਾਕਰਨ ਦਾ ਮੁਕੰਮਲ ਆਨਲਾਈਨ ਰਿਕਾਰਡ ਰੱਖਣ ਲਈ ਯੂ-ਵਿਨ ਅਤੇ ਈ-ਵਿਨ ਪੋਰਟਲ ‘ਤੇ ਐਂਟਰੀ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਯੂ-ਵਿਨ ਤੇ ਈ-ਵਿਨ ਪਲੇਟਫਾਰਮ ਇੱਕ ਡਿਜੀਟਲ ਸਲਿਊਸ਼ਨ ਹੈ ਜੋ ਹਰ ਇੱਕ ਗਰਭਵਤੀ ਔਰਤ ਨਵ-ਜਨਮੇ ਬੱਚੇ, ਬੱਚੇ ਅਤੇ ਕਿਸ਼ੋਰ ਨੂੰ ਟੀਕਾਕਰਨ ਲਈ ਟ੍ਰੈਕ ਕਰਨ ਦੀ ਸਹੂਲਤ ਦਿੰਦਾ ਹੈ। ਇਹ ਸਿਸਟਮ ਟੀਕਾਕਰਨ ਸੈਸ਼ਨਾਂ ਦੀ ਯੋਜਨਾਬੰਦੀ ਲਾਭਪਾਤਰੀਆਂ ਦੀ ਰਜਿਸਟਰੇਸ਼ਨ, ਟੀਕਾਕਰਨ ਸਥਿਤੀ ਨੂੰ ਡਿਜੀਟਲ ਰੂਪ ਵਿੱਚ ਅਪਡੇਟ ਕਰਨ, ਯੂ. ਆਈ. ਪੀ. ਲਈ ਸਾਰੇ ਡੈਟਾ ਦੀ ਰਿਕਾਰਡਿੰਗ ਅਤੇ ਰਿਪੋਰਟਿੰਗ ਕਰਨ ਦੀ ਸਹੂਲਤ ਦਿੰਦਾ ਹੈ ।

ਜਿਲ੍ਹਾ ਟੀਕਾਰਨ ਅਫ਼ਸਰ ਡਾ. ਸਿਮਰਨਜੀਤ ਕੌਰ ਨੇ ਐਲਐਚਵੀਜ਼ ਅਤੇ ਏਐਨਐਮਜ਼ ਨੂੰ ਯੂ-ਵਿਨ ਅਤੇ ਈ-ਵਿਨ ਪੋਰਟਲ ਉੱਤੇ ਐਂਟਰੀ ਕਰਨਾ 100 ਫੀਸਦੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦਾ ਮਕਸਦ ਡਿਲਿਵਰੀ ਸੰਬੰਧੀ ਸਾਰੀ ਜਾਣਕਾਰੀ ਯੂ-ਵਿਨ ਅਤੇ ਈ-ਵਿਨ ਪੋਰਟਲ ਤੇ ਅਪਲੋਡ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਸ ਬੱਚੇ ਦੀ ਟੀਕਾਕਰਨ ਸੰਬੰਧੀ ਐਂਟਰੀ ਪੋਰਟਲ ‘ਤੇ ਹੋਈ ਹੋਵੇਗੀ ਉਨ੍ਹਾਂ ਬੱਚਿਆਂ ਦਾ ਟੀਕਾਕਰਨ ਸਰਟੀਫਿਕੇਟ ਪੋਰਟਲ ਤੋਂ ਕਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਬੱਚੇ ਦੀ ਯੂ-ਵਿਨ ਪੋਰਟਲ ‘ਤੇ ਐਂਟਰੀ ਹੈ ਉਹ ਭਾਰਤ ਵਿੱਚ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਟੀਕਾਕਰਨ ਕਰਵਾ ਸਕਦਾ ਹੈ।

Leave a Reply

Your email address will not be published. Required fields are marked *