ਵਿਦਿਆਰਥੀਆਂ ਨੂੰ ਵਿੱਦਿਅਕ ਕਰਜੇ਼ ਸਬੰਧੀ ਜਾਣਕਾਰੀ ਦਿੱਤੀ

पंजाब

ਧੂਰੀ,12 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ): ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਧੂਰੀ ਪਿੰਡ ਵਿਖੇ ਵਿਦਿਆਰਥੀਆਂ ਨੂੰ ਸੀਨੀਅਰਜ਼ ਨਾਲ ਮਿਲਾਉਣ ਦੀ ਕੜੀ ਵਜੋ਼ਂ, ਜਗਦੇਵ ਸ਼ਰਮਾ, ਸਾਬਕਾ ਸੀਨੀਅਰ ਮੈਨੇਜਰ ਪੀ ਐਨ ਬੀ ਅਤੇ ਸ੍: ਸੰਤ ਸਿੰਘ ਸਾਬਕਾ ਲੈਕਚਰਾਰ ਨੇ ਸਕੂਲ ਦਾ ਦੌਰਾ ਕੀਤਾ। ਸ਼ੀ੍ ਜਗਦੇਵ ਸ਼ਰਮਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੈਂਕਾਂ ਤੋਂ ਮਿਲਣ ਵਾਲੇ ਕਰਜਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਬੱਚਿਆਂ ਨੇ ਐਜੂਕੇਸ਼ਨ ਲੋਨ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ। ਸ੍: ਸੰਤ ਸਿੰਘ ਜੀ ਨੇ ਨੈਤਿਕ ਸਿੱਖਿਆ ਤੇ ਜ਼ੋਰ ਦਿੱਤਾ ਅਤੇ ਗੁਰੂਆਂ ਦੀ ਸਿੱਖਿਆ ਮੁਤਾਬਕ, ਹੱਥੀਂ ਕਿਰਤ ਕਰਨ ਲਈ ਪ੍ਰੇਰਤ ਕੀਤਾ। ਸ਼ੁਰੂਆਤ ਵਿੱਚ ਪਿੰਸੀਪਲ ਮੈਡਮ ਨੀਲਮ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਖੀਰ ਤੇ ਲੈਕਚਰਾਰ ਸ੍: ਸੰਦੀਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ l

Leave a Reply

Your email address will not be published. Required fields are marked *