ਧੂਰੀ 22 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਸਾਹਿਤ ਸਭਾ ਧੂਰੀ ਰਜਿ ਦੇ ਪ੍ਰਧਾਨ ਸੁਰਿੰਦਰ ਸ਼ਰਮਾਂ ਨਾਗਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਤ ਸਭਾ ਰਜਿ ਧੂਰੀ ਦੀ ਇੱਕ ਵਿਸ਼ੇਸ਼ ਮੀਟਿੰਗ ਬਾਲਮੀਕ ਜਯੰਤੀ ਦੇ ਸਬੰਧ ਵਿੱਚ 25 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10′ ਵਜੇ ਸਾਹਿਤ ਸਦਨ ‘ ਮਾਲਵਾ ਖਾਲਸਾ ਸੀਨੀਅਰ ਸੈ: ਸ: ਧੂਰੀ ਵਿਖੇ ਹੋਵੇਗੀ ਇਸ ਮੌਕੇ ਤੇ ਸਮਾਰੋਹ ਦੌਰਾਨ ਸਰਵ ਸ੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਦੂਜੀ ਵਾਰ ਪ੍ਰਧਾਨ ਬਣਨ ਤੇ, ਨਾਲ ਹੋਰ ਵੀ ਸਨਮਾਨ ਯੋਗ ਸਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਕੇਂਦਰੀ ਸਾਹਿਤ ਸਭਾ ਸੇਖੋਂ , ਅਤੇ ਭਾਈ ਜੀਵਨ ਸਿੰਘ ਸੰਸਥਾਂ ਦੇ ਸਹਿਯੋਗ ਨਾਲ ਇਹ ਸਮਾਰੋਹ ਕਰਵਾਇਆ ਜਾ ਰਿਹਾ ਹੈ। ਮੁੱਖ ਬੁਲਾਰੇ ਡਾ: ਭਗਵੰਤ ਸਿੰਘ ਸੰਗਰੂਰ, ਗਿਆਨੀ ਜੰਗੀਰ ਸਿੰਘ ਰਤਨ ਸੁਨਾਮ ਹੋਣਗੇ।ਵਿਚਾਰ ਚਰਚਾ ਵਿੱਚ ਹੋਰ ਉੱਘੇ ਲੇਖਕ ਭਾਗ ਲੈਣਗੇ। ਸਮਾਗਮ ਵਿੱਚ ਸਟੇਟ ਐਵਾਰਡੀ ਪਿੰ: ਪ੍ਰੇਮ ਲਤਾ , ਅਮਨਜੋਤ ਬਾਜਵਾ ਪ੍ਰਧਾਨ ਨਗਰ ਕੌਂਸਲ ਧੂਰੀ ,ਮੁੱਖ ਬੁਲਾਰਿਆਂ ਦਾ ਵੀ ਸਨਮਾਨ ਕੀਤਾ ਜਾਵੇਗਾ,ਕਵੀ ਦਰਬਾਰ ਨਿਰੰਤਰ ਜਾਰੀ ਰਹੇਗਾ। ਸਾਹਿਤਕਾਰ ਤੇ ਕਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਦਿਲ ਜਿੱਤਣਗੇ

