ਫ਼ੌਜੀ ਪੁੱਤਰ ਦੇ ਸਸਕਾਰ ਮੌਕੇ ਸਰਕਾਰੀ ਨੁਮਾਇੰਦਿਆਂ ਦੀ ਗ਼ੈਰਹਾਜ਼ਰੀ ’ਤੇ ਪੱਤਰਕਾਰ ਪੇਧਨੀ ਨੇ ਜਤਾਈ ਨਾਰਾਜ਼ਗੀ ਆਵਾਰਾ ਸਾਨ੍ਹਾਂ ਦੀ ਭੇੜ ਕਾਰਨ ਸੜਕ ਹਾਦਸੇ ਵਿੱਚ ਹੋਈ ਸੀ ਹਵਾਲਦਾਰ ਸੰਦੀਪ ਸਿੰਘ ਦੀ ਮੌਤ

पंजाब

ਧੂਰੀ, 22 ਅਕਤੂਬਰ (ਵਰਿੰਦਰ ਕੁਮਾਰ ਬਿਊਰੋ ਚੀਫ ): ਆਵਾਰਾ ਸਾਨ੍ਹਾਂ ਦੀ ਭੇੜ ਕਾਰਨ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਭਾਰਤੀ ਫ਼ੌਜ ਦੇ ਹਵਾਲਦਾਰ ਸੰਦੀਪ ਸਿੰਘ (40) ਦੇ ਸਸਕਾਰ ਮੌਕੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਧੂਰੀ ਦੀ ਟੀਮ ਦਾ ਕੋਈ ਨੁਮਾਇੰਦਾ ਨਾ ਪੁੱਜਣ ’ਤੇ ਪੱਤਰਕਾਰ ਹਰਨੇਕ ਸਿੰਘ ਪੇਧਨੀ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਕਿਸੇ ਸਮਰੱਥ ਨੁਮਾਇੰਦੇ ਦੀ ਗ਼ੈਰਹਾਜ਼ਰੀ ’ਤੇ ਵੀ ਸਵਾਲ ਉਠਾਉਂਦਿਆਂ ਇਸ ਨੂੰ ਅਤੀ ਨਿੰਦਣਯੋਗ ਕਰਾਰ ਦਿੱਤਾ।ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਪੇਧਨੀ ਦੇ ਪੁੱਤਰ ਸੰਦੀਪ ਸਿੰਘ ਭਾਰਤੀ ਫ਼ੌਜ ਦੀ 17 ਪੂਨਾ ਹੈੱਡਸ ਵਿੱਚ ਬਤੌਰ ਹਵਾਲਦਾਰ ਸੇਵਾਵਾਂ ਨਿਭਾ ਰਹੇ ਸਨ ਅਤੇ ਛੁੱਟੀ ’ਤੇ ਘਰ ਆਏ ਹੋਏ ਸਨ। ਉਹ ਆਪਣੇ ਪੁੱਤਰ ਰਵਨੀਤ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਵੱਲ ਜਾ ਰਹੇ ਸਨ। ਜਦੋਂ ਉਹ ਧੂਰੀ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਕੱਕੜਵਾਲ ਵਿਖੇ ਡੀਏਵੀ ਸਕੂਲ ਨੇੜੇ ਪੁੱਜੇ ਤਾਂ ਇੱਕ ਪਲਾਟ ਵਿੱਚੋਂ ਆਪਸ ਵਿੱਚ ਭਿੜਦੇ ਦੋ ਆਵਾਰਾ ਸਾਨ੍ਹ ਅਚਾਨਕ ਸੜਕ ’ਤੇ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਏ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਸੰਦੀਪ ਸਿੰਘ ਦੀ ਲੁਧਿਆਣਾ ਲਿਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ।ਪਿੰਡ ਪੇਧਨੀ ਵਿਖੇ ਸੰਦੀਪ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ। ਪੇਧਨੀ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲੇ ਫ਼ੌਜੀ ਦੀ ਮੌਤ ਮੌਕੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਨੁਮਾਇੰਦਾ ਨਾ ਭੇਜਣਾ ਦੁਖਦਾਈ ਹੈ।ਮਰਹੂਮ ਸੰਦੀਪ ਸਿੰਘ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 25 ਅਕਤੂਬਰ ਨੂੰ ਗੁਰਦੁਆਰਾ ਦੇਹਰਾ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਪੇਧਨੀ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

Leave a Reply

Your email address will not be published. Required fields are marked *