ਸਾਂਝਾ ਦਿਵਿਅੰਗ ਮੋਰਚਾ ਵੱਲੋਂ ਭੁੱਖ ਹੜਤਾਲ ਨੂੰ ਹੋਇਆ ਤੀਜਾ ਦਿਨ, ਸਰਕਾਰ ਵੱਲੋਂ ਨਜਰ ਅੰਦਾਜ , ਮੰਗਾਂ ਮੰਨਣ ਦੀ ਕੀਤੀ ਮੰਗ
ਧੂਰੀ 23 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਸਾਂਝਾ ਮੋਰਚਾ ਧੂਰੀ ਪੰਜਾਬ
ਵੱਲੋਂ ਅੰਗਹੀਣਾਂ ਦੀਆਂ ਹੱਕੀ ਮੰਗਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਿਛਲੇ 6 ਅਗਸਤ ਤੋਂ ਲਗਾਤਾਰ ਧਰਨਾ ਜਾਰੀ ਹੈ ਸਰਕਾਰ ਨਾਲ ਕਈ ਮੀਟਿੰਗਾਂ ਹੋਣ ਤੋਂ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਨਿੱਕਲਿਆ ਜਿਸ ਕਰਕੇ ਸਾਂਝਾ ਦਿਵਿਅੰਗ ਮੋਰਚਾ ਵੱਲੋਂ ਵਿੱਢੀ ਭੁੱਖ ਹੜਤਾਲ ਨੂੰ ਅੱਜ ਤੀਜਾ ਦਿਨ ਹੋ ਗਿਆ, ਇਹ ਭੁੱਖ ਹੜਤਾਲ ਦੀ ਮੁਹਿੰਮ
ਧੂਰੀ ਪੰਜਾਬ ਦੇ ਆਗੂਆਂ ਵੱਲੋਂ ਨਿਰੰਤਰ ਮਰਨ ਵਰਤ ਰੱਖ ਕੇ ਸ਼ੁਰੂ ਕੀਤਾ ਗਿਆ 21ਅਕਤੂਬਰ ਤੋਂ ਅੱਜ ਇਸ ਦਾ ਤੀਜਾ ਦਿਨ ਹੋ ਗਿਆ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਰਕਾਰ 5000 ਪੈਨਸ਼ਨ ਪ੍ਰਤੀ ਮਹੀਨਾ ਨਹੀਂ ਕਰਦੀ ਜਾਂ ਸਾਡਾ ਬੈਕਲੋਕ ਕੋਟਾ ਜਲਦੀ ਨਹੀਂ ਕੱਢਦੀ ਉਨਾ ਚਿਰ ਇਹ ਮਰਨ ਵਰਤ ਜਾਰੀ ਰਹੇਗਾ ਇਸ ਮੌਕੇ ਤੇ ਹਾਜ਼ਰ ਮੈਂਬਰ ਲਾਭ ਸਿੰਘ ਧੂਰੀ, ਮਨੀ ਜਖੇਪਲ, ਮਲਕੀਤ ਸਿੰਘ ਮੀਨਸਾ, ਜੱਗਾ ਪੁੱਨਾਵਾਲ, ਬੋਗਾ ਉਗਰਾਹਾ, ਕੁਲਦੀਪ ਸਮਾਣਾ, ਧਰਮ ਸਿੰਘ ਈਸੜਾ, ਅੰਗਰੇਜ਼ ਮੱਲ ਕੇ ਮੋਗਾ, ਹਰਪ੍ਰੀਤ ਸਮਾਧ ਭਾਈ ਕੇ, ਅਮਨ ਸ਼ਰਮਾ ਅਤੇ ਮੋਰਚੇ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ

