ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਹਮਣੇ ਵਲੋਂ ਕਰਵਾਇਆ ਰਾਜ ਪੱਧਰੀ ਸਮਾਰੋਹ

देश पंजाब

ਚੰਡੀਗੜ੍ਹ : ਜੁਲਾਈ 02 [ ਬਿਉਰੋ ਚੀਫ ਆਮਣੇ ਸਾਹਮਣੇ]:=ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਮਣੇ ਵਧੀਆ ਕਾਰਗੁਜਾਰੀ ਸਦਕਾ ਨਾਮਾ ਖੱਟ ਰਿਹਾ ਹੈ। ਬੀਤੇ ਸਾਲਾਂ ਦੀ ਤਰਾਂ ਇਸ ਵਾਰ ਵੀ ਮੀਡੀਆ ਗਰੁੱਪ ਦੀ ਡਾਇਰੈਕਟਰ ਮੈਡਮ ਮਨਦੀਪ ਕੋਰ ਤੇ ਪ੍ਰਮੁੱਖ ਸੰਪਾਦਕ ਐਸ ਕੇ ਸਕਸੈਨਾ ਦੀ ਪੂਰੀ ਟੀਮ ਵਲੋਂ ਰਾਜ ਪੱਧਰੀ ਸੰਸਕ੍ਰਿਤ ਸਮਾਰੋਹ ਜਲੰਧਰ ਵਿਖੇ ਕਰਵਾਇਆ ਗਿਆ। ਕੇਂਦਰ ਸਰਕਾਰ, ਪ੍ਰਦੇਸ਼ਿਕ ਸਰਕਾਰਾਂ,ਰਾਜ ਸਰਕਾਰ,ਸੰਤ ਸਮਾਜ, ਧਾਰਮਿਕ, ਸਮਾਜਿਕ ਤੇ ਮੀਡੀਆ ਸਮੂਹਾਂ ਦੇ ਪ੍ਰਤੀਨਿੱਧੀ ਮੰਡਲਾਂ,ਉੱਚ ਸ਼ਖਸੀਅਤਾਂ, ਆਮ ਤੇ ਖਾਸ, ਉੱਘੇ ਸ਼ਾਸ਼ਤਰੀ ਸੰਗੀਤਕਾਰ,ਸੂਫ਼ੀ ਤੇ ਲੋਕ ਗਾਇਕਾਂ ਤੋ ਇਲਾਵਾਂ ਵੱਖ ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੀਆਂ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਮਾਰੋਹ ਵਿੱਚ ਹਾਜ਼ਰੀ ਦਰਜ ਕਰਵਾਈ। ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ। ਰਾਸ਼ਟਰੀ ਮੀਡੀਆ ਦੀ ਪ੍ਰਬੰਧਕੀ ਕਮੇਟੀ ਮੈਂਬਰਾਂਨ ਨੇ ਸ਼੍ਰੀ ਦਵਿੰਦਰ ਸਿੰਘ, ਪ੍ਰਾਈਵੇਟ ਸਕੱਤਰ, ਮਾਨਯੋਗ ਸ਼੍ਰੀ ਤਰੁਣਪ੍ਰੀਤ ਸਿੰਘ ਸੋਂਡ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਦਫਤਰ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਦੌਰੇ ਦੌਰਾਨ ਆਪਸੀ ਵਿਚਾਰ ਸਾਂਝੇ ਕੀਤੇ। ਮੈਡਮ ਮਨਦੀਪ ਕੋਰ ਤੇ ਐਸ ਕੇ ਸਕਸੈਨਾ ਨੇ ਮੁਲਾਕਾਤ ਦੋਰਾਨ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕਰਦਿਆਂ ਸ਼੍ਰੀ ਦਵਿੰਦਰ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *