4 ਨਵੰਬਰ ਦੀ ਸੰਗਰੂਰ ਇਨਸਾਫ਼ ਰੈਲੀ ਵਿੱਚ ਧੂਰੀ ਤੋਂ ਉਮੜੇਗਾ ਹਜ਼ਾਰਾਂ ਕਾਂਗਰਸੀ ਵਰਕਰਾਂ ਅਤੇ ਯੂਥ ਕਾਂਗਰਸ ਦੇ ਨੌਜਵਾਨਾਂ ਦਾ ਜਨਸੈਲਾਬ – ਸ਼ੁਭਮ ਸ਼ਰਮਾ (ਸ਼ੁਬੀ)

पंजाब

ਧੂਰੀ, 1 ਨਵੰਬਰ ਵਰਿੰਦਰ ਕੁਮਾਰ ਬਿਊਰੋ ਚੀਫ): 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਧੂਰੀ ਵਿਖੇ ਸ਼ੁਭਮ ਸ਼ਰਮਾ (ਸ਼ੁਬੀ) ਦੇ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਹਲਕਾ ਧੂਰੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਯੂਥ ਕਾਂਗਰਸ ਦੇ ਨੌਜਵਾਨ ਸੰਗਰੂਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਸ੍ਰੀ ਸੂਰਜ ਠਾਕੁਰ ਜੀ ਵੀ ਵਿਸ਼ੇਸ਼ ਤੌਰ ‘ਤੇ ਸ਼ੁਭਮ ਸ਼ਰਮਾ (ਸ਼ੁਬੀ) ਦੇ ਧੂਰੀ ਸਥਿਤ ਦਫ਼ਤਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸ਼ੁਭਮ ਸ਼ਰਮਾ (ਸ਼ੁਬੀ) ਨੇ ਕਿਹਾ ਕਿ 4 ਨਵੰਬਰ ਦੀ ਇਨਸਾਫ਼ ਰੈਲੀ ਨੂੰ ਸਫ਼ਲ ਬਣਾਉਣ ਲਈ ਧੂਰੀ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯੂਥ ਕਾਂਗਰਸ ਦੇ ਨੌਜਵਾਨਾਂ ਵਿੱਚ ਰੈਲੀ ਨੂੰ ਲੈ ਕੇ ਬੇਮਿਸਾਲ ਜੋਸ਼ ਹੈ। ਧੂਰੀ ਤੋਂ ਹਜ਼ਾਰਾਂ ਵਰਕਰਾਂ ਦਾ ਕਾਫ਼ਲਾ ਸੰਗਰੂਰ ਪਹੁੰਚ ਕੇ ਆਪਣੀ ਇਕਜੁੱਟਤਾ ਅਤੇ ਤਾਕਤ ਦਾ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ, ਇਨਸਾਫ਼ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸੰਘਰਸ਼ ਕਰਦੀ ਰਹੀ ਹੈ। 4 ਨਵੰਬਰ ਦੀ ਇਹ ਰੈਲੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਇਨਸਾਫ਼ ਦੀ ਮੰਗ ਨੂੰ ਹੋਰ ਮਜ਼ਬੂਤੀ ਨਾਲ ਉਠਾਉਣ ਦਾ ਮੰਚ ਸਾਬਤ ਹੋਵੇਗੀ। ਉਨ੍ਹਾਂ ਸਮੂਹ ਕਾਂਗਰਸੀ ਆਗੂਆਂ, ਵਰਕਰਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਰੂਰ ਪਹੁੰਚ ਕੇ ਇਸ ਰੈਲੀ ਨੂੰ ਇਤਿਹਾਸਕ ਸਫ਼ਲਤਾ ਦਿਵਾਉਣ।
ਅੱਜ ਦੇ ਸਮਾਗਮ ਵਿੱਚ ਹਾਜ਼ਰ ਸ਼ਖ਼ਸੀਅਤਾਂ ਵਿੱਚ ਲਖਵੀਰ ਬਲਾਕ ਪ੍ਰਧਾਨ, ਸਤੀਸ਼ ਬਲਾਕ ਪ੍ਰਧਾਨ, ਅਚਰਾ ਭਲਵਾਨ, ਡੀ.ਪੀ. ਬਾਂਸਲ, ਜਰਨੈਲ ਸਿੰਘ, ਰਿਆਜ਼ ਦੁਗਨੀ , ਰਜਿੰਦਰ ਕਾਕਾ, ਰਜਿੰਦਰ ਵਰਮਾ, ਗਿਆਨ ਸਿੰਘ, ਵਿਜੇ ਸਿੰਗਲਾ ਅਤੇ ਰਿੰਪੀ ਸ਼ਰਮਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *