ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਆਪਣੀ ਸਾਪਸ ਦੀ ਰਜਿਸਟੇ੍ਰਸਨ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਕਰਵਾਉਣਾ ਯਕੀਨੀ ਬਣਾਉਂਣ- ਡਿਪਟੀ ਕਮਿਸਨਰ
ਪਠਾਨਕੋਟ 11 ਅਪ੍ਰੈਲ (ਸੋਨੂੰ ਸਮਿਆਲ) ਮਾਨਯੋਗ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਜੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿੰਨੀਆ ਵੀ ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਹਨ ਉਨਾਂ ਦੀ ਰਜਿਸਟੇ੍ਰਸਨ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਕੀਤੀ ਜਾਣੀ ਹੈ। ਇਹ ਜਾਣਕਾਰੀ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਦਿੱਤੀ ਗਈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਡਾੱਗ ਨਾਲ ਹੁੰਦੇ ਅਤਿੱਆਚਾਰ ਅਤੇ ਕਈ ਤਰ੍ਹਾਂ ਦੇ ਹੋ ਰਹੇ ਜੁਲਮਾਂ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਇੰਨ੍ਹਾ ਦੀ ਰਜਿਸਟੇ੍ਰਸਨ ਕਰਵਾਉਣਾ ਲਾਜਮੀ ਕਰ ਦਿੱਤਾ ਗਿਆ ਹੈ ਇਹ ਰਜਿਸਟੇ੍ਰਸਨ ਪਸ਼ੂ ਭਲਾਈ ਬੋਰਡ ਪੰਜਾਬ ਦੇ ਵਲੋਂ ਵੱਖ ਵੱਖ ਹਦਾਇਤਾ ਅਤੇ ਠੋਸ ਨਿਯਮਾਂ ਅਧੀਨ ਹੋਵੇਗੀ । ਇੰਨ੍ਹਾ ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਦੀ ਰਜਿਸਟੇ੍ਰਸਨ ਕਰਵਾਉਣ ਲਈ ਇੱਕ ਕਮੇਟੀ ਦਾ ਗਠਣ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਤੇ ਕੀਤਾ ਜਾਵੇਗਾ। ਜਿਸ ਦੇ ਨੁਮਾਇਦੇ ਪਸ਼ੂ ਪਾਲਣ ਵਿਭਾਗ ਦਾ ਇੱਕ ਵੈਟਨਰੀ ਅਫਸਰ, ਵਣ ਅਤੇ ਜੰਗਲਾਤ ਵਿਭਾਗ ਸਥਾਨਿਕ ਵਿਭਾਗ (Local bodies) , ਪੁਲਿਸ ਵਿਭਾਗ ਅਤੇ ਐਸ.ਪੀ.ਸੀ.ਏ. ਦਾ ਗ਼ੈਰ ਸਰਕਾਰੀ ਨੁਮਾਇਦੇ ਹੋਣਗੇ ਇਸ ਕਮੇਟੀ ਦੇ ਸਹਿਯੋਗ ਨਾਲ ਹੀ ਸਾਰਾ ਰਜਿਸਟੇ੍ਰਸਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਅਗਰ ਕੋਈ ਵੀ ਮਨੁੱਖ ਇੰਨਾ ਪੈੱਟ ਅਤੇ ਡਾੱਗ ਨਾਲ ਕੋਈ ਅਤਿੱਆਚਾਰ ਕਰਦਾ ਹੈ ਤਾਂ ਇਹ ਕਮੇਟੀ ਇਨ੍ਹਾਂ ਤੇ ਕਾੰਨੂਨ ਮੁਤਾਬਿਕ ਕਾਰਵਾਈ ਕਰ ਸਕਦੀ ਹੈ। ਇਸ ਲਈ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਨੂੰ ਮੇਰੇ ਵੱਲੋਂ ਅਪੀਲ ਕੀਤੀ ਜਾਦੀ ਹੈ ਕਿ ਤੁਸੀਂ ਸਾਰੇ ਆਪਣੀ ਆਪਣੀ ਸਾਪਸ ਦੀ ਰਜਿਸਟੇ੍ਰਸਨ ਕਰਵਾਉਣਾ ਲਾਜਮੀ ਸਮਝੋਗੇ।
ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲਾ ਪਠਾਨਕੋਟ ਵਿਖੇ 16 ਪੈੱਟ ਸਾਪਸ ਅਤੇ 11 ਡਾੱਗ ਬਰੀਡਰਜ਼ ਦੀ ਰਜਿਸਟੇ੍ਰਸਨ ਦੇ ਕੰਮ ਦੀ ਸੁਰੂਆਤ ਹੋ ਚੁੱਕੀ ਹੈ ,ਇਸ ਵਿੱਚ 27 ਪੈੱਟ ਸਾਪਸ ਅਤੇ ਡਾੱਗ ਬਰੀਡਰਜ਼ ਨੇ ਆਪਣੀ ਸਾਪਸ ਦੀ ਰਜਿਸਟੇ੍ਰਸਨ ਲਈ ਫਾਰਮ ਅਤੇ ਕਾਗਜੀ ਕਾਰਵਾਈ ਵੀ ਪੂਰੀ ਕਰ ਲਈ ਹੈ।
—