ਆਮ ਆਦਮੀ ਪਾਰਟੀ ਵੱਲੋਂ ਡਾਕਟਰ ਸਵਰਨ ਸਿੰਘ ਸਲਾਰੀਆ ਨੂੰ ਹਲਕਾ ਸੁਜਾਨਪੁਰ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ

पंजाब

30 ਜੂਨ ਪੰਜਾਬ ਰਾਜਪੂਤ ਕਲਿਆਣ ਬੋਰਡ ਪੰਜਾਬ ਸਰਕਾਰ ਅਤੇ ਉਪ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦਿਆਂ ਤੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਹਲਕਾ ਸੁਜਾਨਪੁਰ ਤੋਂ ਡਾਕਟਰ ਸਵਰਨ ਸਿੰਘ ਸਲਾਰੀਆ ਨੂੰ ਇੱਕ ਹੋਰ ਵੱਡੀ ਜਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਹਲਕਾ ਸਜਾਨਪੁਰ ਤੋਂ ਇੰਚਾਰਜ ਲਗਾਇਆ ਗਿਆ ਹੈ ਇਸ ਨਾਲ ਆਮ ਆਦਮੀ ਪਾਰਟੀ ਦੀ ਸੁਜਾਨਪੁਰ ਸ਼ੀਟ ਜਿੱਤਣੀ ਲਗਭਗ ਤੈਅ ਹੈ ਕਿਉਂਕਿ ਡਾਕਟਰ ਸਵਰਨ ਸਿੰਘ ਸਲਾਰੀਆ ਜੋ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਰਾਹੀਂ ਜਾਂ ਆਮ ਜਨਤਾ ਦੇ ਨਾਲ ਚੰਗੇ ਸੰਬੰਧ ਰਾਹੀਂ ਲੋਕ ਸੇਵਾ ਕਰ ਰਹੇ ਹਨ ਅਤੇ ਇੱਕ ਇਮਾਨਦਾਰ ਤੇ ਨਿਰਪੱਖ ਨਿਡਰ ਲੀਡਰ ਹਨ। ਉਹਨਾਂ ਦਾ ਰਾਜਨੀਤਿਕ ਅਨੁਭਵ ਆਮ ਆਦਮੀ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਜਾਵੇਗਾ। ਡਾਕਟਰ ਸਲਾਰੀਆ ਦੀ ਇਸ ਨਿਯੁਕਤੀ ਨਾਲ ਹਲਕੇ ਅੰਦਰ ਖੁਸ਼ੀ ਦੀ ਲਹਿਰ ਹੈ ਅਤੇ ਮੁਬਾਰਕਬਾਦ ਦੇਣ ਵਾਲਿਆਂ ਦਾ ਉਤਸ਼ਾਹ ਦੇਖਣ ਯੋਗ ਹੈ ਚੁਣਾਵੀ ਸਾਲ 2027 ਹੈ ਅਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜਾਂ ਨੂੰ ਹੀ ਉਮੀਦਵਾਰ ਬਣਾਉਂਦੀ ਹੈ।

Leave a Reply

Your email address will not be published. Required fields are marked *