ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ ਵਿੱਚ ਵਿੱਦਿਅਕ ਸੈਸ਼ਨ 2027-28 ਲਈ ਜਮਾਤ ਛੇਵੀਂ ਵਿੱਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਆਖਰੀ ਮਿਤੀ 31 ਜੁਲਾਈ 2026 ਹੈ।

पंजाब

ਗੁਰਦਾਸਪੁਰ, 10 ਜੁਲਾਈ Sonu, Ravinder

ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ, ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿੱਦਿਅਕ ਸੈਸ਼ਨ 2027-28 ਲਈ ਜਮਾਤ ਛੇਵੀਂ ਵਿੱਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2026 ਹੈ।

ਪਿਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਖਲੇ ਲਈ ਉਮੀਦਵਾਰ ਦਾ ਜਨਮ 01 ਮਈ 2015 ਤੋਂ 31 ਜੁਲਾਈ 2017 (ਦੋਵੇਂ ਮਿਤੀਆਂ ਸ਼ਾਮਲ) ਦੇ ਵਿਚਕਾਰ ਹੋਣਾ ਚਾਹੀਦਾ ਹੈ।ਉਮੀਦਵਾਰ ਨੇ ਵਿੱਦਿਅਕ ਸੈਸ਼ਨ 2024-25 ਅਤੇ 2025-26 ਵਿੱਚ ਤੀਜੀ ਅਤੇ ਚੌਥੀ ਜਮਾਤ ਕਿਸੇ ਵੀ ਸਰਕਾਰੀ ਜਾਂ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ। ਉਮੀਦਵਾਰ ਵਿੱਦਿਅਕ ਸੈਸ਼ਨ 2026-27 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਸਰਕਾਰੀ ਜਾਂ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹ ਰਿਹਾ/ਰਹੀ ਹੋਵੇ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੋਣਾ ਚਾਹੀਦਾ ਹੈ। ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (JNVST-2027) ਦੀ ਮਿਤੀ: 28.11.2026 (ਸ਼ਨੀਵਾਰ) ਜਮਾਤ ਛੇਵੀਂ ਦਾ ਦਾਖਲਾ ਫਾਰਮ ਅਤੇ ਵਿਸਥਾਰਤ ਹਦਾਇਤਾਂ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਿਕ ਵੈੱਬਸਾਈਟ https://navodaya.gov.in/ ਤੋਂ ਮੁਫ਼ਤ ਡਾਊਨਲੋਡ ਕਰਕੇ ਆਨਲਾਈਨ ਭਰਿਆ ਜਾ ਸਕਦਾ ਹੈ। ਜਮਾਤ ਛੇਵੀਂ ਦੇ ਦਾਖਲਾ ਫਾਰਮ ਦੀ ਆਨਲਾਈਨ ਜਮ੍ਹਾਂ ਕਰਨ ਲਈ ਵੈਬਸਾਈਟ https://cbseitms.rcil. gov.in/nvs/ ਹੈ।

Leave a Reply

Your email address will not be published. Required fields are marked *