ਗੁਰਦਾਸਪੁਰ, 24 ਜੁਲਾਈ (ਸੋਨੂੰ ਸਮਯਾਲ)
ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੇ ਆਉਣ ਵਾਲੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗੁਰਦਾਸਪੁਰ ਦੀ ਬੇਲਰ ਐਸੋਸੀਏਸ਼ਨ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰਧਾਨ ਸਤਨਾਮ ਸਿੰਘ ਦੁਨੀਆ ਸੰਧੂ ਆਪਣੇ ਸਾਥੀਆਂ ਨਾਲ ਮੌਜੂਦ ਸਨ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਲਰ ਯੂਨੀਅਨ ਦੇ ਕੰਮ ਸਦਕਾ ਅਤੇ ਵਿਭਾਗ ਵਲੋ ਸਬਸੀਡੀ ‘ਤੇ ਮੁਹੱਈਆ ਕਰਵਾਈ ਮਸ਼ੀਨਰੀ ਸਦਕਾ ਜ਼ਿਲ੍ਹੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਹਰ ਸਾਲ 50 ਫੀਸਦ ਦੀ ਗਿਰਾਵਟ ਨਜ਼ਰ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪ੍ਰਦੂਸ਼ਣ ਵੀ ਘਟਿਆ ਹੈ ਤੇ ਮਿੱਟੀ ਦੀ ਸਿਹਤ ਵੀ ਸੁਧਰੀ ਹੈ ।
ਮੀਟਿੰਗ ਵਿੱਚ ਪਰਾਲੀ ਖਰੀਦ ਕਰਨ ਵਾਲੀਆਂ ਫੈਕਟਰੀਆਂ ਨਾਲ ਆਉਂਦੇ ਸੀਜ਼ਨ ਸੰਬੰਧੀ ਮੀਟਿੰਗ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਖੇਤੀਬਾੜੀ ਇੰਜੀਨੀਅਰ ਦੀਪਕ , ਡਿਪਟੀ ਪੀਡੀ ਆਤਮਾ ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।

