ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਆਯੁਰਵੈਦਿਕ ਕੈਂਪ ਲਗਾਇਆ

पंजाब

ਫ਼ਿਰੋਜ਼ਪੁਰ, 24 ਸਤੰਬਰ:ਮਨਦੀਪ ਕੌਰ

ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਿਰੋਜ਼ਪੁਰ ਡਾਕਟਰ ਰੁਪਿੰਦਰਦੀਪ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 11ਵਾਂ ਆਯੂਰਵੈਦਿਕ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਆਯੁਰਵੈਦਿਕ ਕੈਂਪ ਲਗਾਇਆ ਗਿਆ ਜੋ ‘ਸਿਹਤਮੰਦ ਕੱਲ ਲਈ ਆਯੁਰਵੈਦ’ ਥੀਮ ਅਨੁਸਾਰ ਮਨਾਇਆ ਗਿਆ।
ਇਸ ਕੈਂਪ ਵਿੱਚ 279 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੀ ਸ਼ੂਗਰ ਵੀ ਚੈੱਕ ਕੀਤੀ ਗਈ।
ਕੈਂਪ ਵਿੱਚ ਡਾਕਟਰ ਰਾਕੇਸ਼ ਗਰੋਵਰ ਆਯੁਰਵੈਦਿਕ ਮੈਡੀਕਲ ਅਫਸਰ ਮਲਵਾਲ ਅਤੇ ਡਾਕਟਰ ਸੁਮਿਤ ਮੋਂਗਾ ਆਯੂਰਵੈਦਿਕ ਮੈਡੀਕਲ ਅਫ਼ਸਰ, ਯਾਰੇ ਸ਼ਾਹ ਵਾਲਾ ਵੱਲੋਂ ਡਿਊਟੀ ਨਿਭਾਈ ਗਈ ਅਤੇ ਲੋਕਾਂ ਨੂੰ ਆਯੁਰਵੇਦਾ ਅਤੇ ਯੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਡਾਕਟਰ ਲਵਦੀਪ ਮੱਕੜ, ਰੂਬੀਨਾ, ਬੇਅੰਤ ਕੌਰ, ਅਮਨਦੀਪ ਕੌਰ ਉਪਵੈਦ ਅਤੇ ਰਾਜਿੰਦਰ ਗਿੱਲ ਅਤੇ ਤਰਸੇਮ ਸਿੰਘ ਨੇ ਆਪਣੀ ਡਿਊਟੀ ਨਿਭਾਈ ਅਤੇ ਕੈਂਪ ਨੂੰ ਕਾਮਯਾਬ ਕਰਨ ਵਿੱਚ ਸਹਿਯੋਗ ਦਿੱਤਾ।

Leave a Reply

Your email address will not be published. Required fields are marked *