ਦਿਵਿਆਂਗਜਨਾਂ ਦੀ ਮਰਨ ਵਰਤ ਦਾ 6 ਦਿਨ

पंजाब

ਧੂਰੀ, 26 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਸਾਂਝਾ ਦਵਿਆਂਗ ਮੋਰਚਾ ਧੂਰੀ ਪੰਜਾਬ ਵੱਲੋਂ
ਸੀਐਮ ਸਹਾਇਤਾ ਕੇਂਦਰ ਦੇ ਗੇਟ ਅੱਗੇ ਦਿਵਿਆਂਗਜਨਾਂ ਦੀ ਮਰਨ ਵਰਤ ਦਾ 6 ਦਿਨ, ਸਰਕਾਰ ਦੀ ਚੁੱਪੀ ਤੇ ਉੱਠੇ ਗੰਭੀਰ ਸਵਾਲ।
ਬਿਲਕੁਲ ਸਾਹਮਣੇ ਬੈਠੇ ਦਿਵਿਆਂਗਜਨ, ਫਿਰ ਵੀ ਮੁੱਖ ਮੰਤਰੀ ਦੇ ਓਐੱਸਡੀ ਤੱਕ ਕਿਉਂ ਨਹੀਂ ਪਹੁੰਚ ਰਹੀ ਆਵਾਜ਼। ਕੀ ਸਰਕਾਰ ਨੂੰ ਕਿਸੇ ਵੱਡੇ ਸੰਘਰਸ਼ ਦੀ ਉਡੀਕ ਹੈ। ਸੀਐਮ ਸਹਾਇਤਾ ਕੇਂਦਰ ਦੇ ਗੇਟ ਦੇ ਬਿਲਕੁਲ ਸਾਹਮਣੇ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਬੈਠੇ ਦਿਵਿਆਂਗਜਨਾਂ ਦੀ ਮਰਨ ਵਰਤ ਅੱਜ 6 ਦਿਨਾ ਵਿੱਚ ਦਾਖ਼ਲ ਹੋ ਗਈ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਪੀੜਤ ਆਪਣੀਆਂ ਮੰਗਾਂ ਲੈ ਕੇ ਸਰਕਾਰ ਦੇ ਦਰਵਾਜ਼ੇ ਤੇ ਬੈਠੇ ਹਨ, ਤਾਂ ਫਿਰ ਉਨ੍ਹਾਂ ਦੀ ਸੁਣਵਾਈ ਕਰਨ ਲਈ ਜ਼ਿੰਮੇਵਾਰ ਅਧਿਕਾਰੀ ਅੱਗੇ ਕਿਉਂ ਨਹੀਂ ਆ ਰਹੇ। ਦਿਵਿਆਂਗਜਨ ਕੋਈ ਖੈਰਾਤ ਨਹੀਂ ਮੰਗ ਰਹੇ, ਉਹ ਆਪਣੇ ਹੱਕਾਂ ਅਤੇ ਮੰਗਾਂ ਦੀ ਸੁਣਵਾਈ ਚਾਹੁੰਦੇ ਹਨ। 6 ਦਿਨਾਂ ਤੋਂ ਜਾਰੀ ਮਰਨ ਵਰਤ ਸਰਕਾਰੀ ਪ੍ਰਬੰਧਾਂ ਅਤੇ ਜਵਾਬਦੇਹੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜੇਕਰ ਸੀਐਮ ਸਹਾਇਤਾ ਕੇਂਦਰ ਦੇ ਬਿਲਕੁਲ ਸਾਹਮਣੇ ਬੈਠੇ ਲੋਕਾਂ ਦੀ ਆਵਾਜ਼ ਵੀ ਸਬੰਧਤ ਅਧਿਕਾਰੀਆਂ ਤੱਕ ਨਹੀਂ ਪਹੁੰਚ ਰਹੀ, ਤਾਂ ਆਮ ਲੋਕ ਇਨਸਾਫ਼ ਦੀ ਉਮੀਦ ਕਿਸ ਤੋਂ ਰੱਖਣ।
ਮੁੱਖ ਮੰਤਰੀ ਦੇ ਓਐੱਸਡੀ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਿਵਿਆਂਗਜਨਾਂ ਦੀਆਂ ਮੰਗਾਂ ‘ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਸਿਰਫ਼ ਦਫ਼ਤਰਾਂ ਵਿੱਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੇ ਦਾਅਵੇ ਕਰਨ ਨਾਲ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ। ਲੋਕਾਂ ਦੇ ਦੁੱਖ ਸੁਣਨਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੇ ਕਾਰਵਾਈ ਕਰਨਾ ਵੀ ਪ੍ਰਸ਼ਾਸਨ ਦਾ ਫ਼ਰਜ਼ ਹੈ। ਹੁਣ ਸਵਾਲ ਸਿੱਧਾ ਹੈ ਕੀ ਸਰਕਾਰ ਇਨ੍ਹਾਂ ਦਿਵਿਆਂਗਜਨਾਂ ਦੀ ਗੱਲ ਸੁਣ ਕੇ ਮਸਲੇ ਦਾ ਹੱਲ ਕਰੇਗੀ ਜਾਂ ਫਿਰ ਉਨ੍ਹਾਂ ਨੂੰ ਇਸੇ ਤਰ੍ਹਾਂ ਸੰਘਰਸ਼ ਕਰਨ ਲਈ ਮਜਬੂਰ ਰਹਿਣਾ ਪਵੇਗਾ।
6 ਦਿਨਾਂ ਦੇ ਮਰਨ ਵਰਤ ਤੋਂ ਬਾਅਦ ਵੀ ਜੇਕਰ ਸੁਣਵਾਈ ਨਹੀਂ ਹੁੰਦੀ, ਤਾਂ ਇਹ ਸਿਰਫ਼ ਦਿਵਿਆਂਗਜਨਾਂ ਦੀ ਸਮੱਸਿਆ ਨਹੀਂ, ਸਗੋਂ ਸਰਕਾਰੀ ਜਵਾਬਦੇਹੀ ਤੇ ਵੀ ਵੱਡਾ ਸਵਾਲ ਹੈ।
ਦਿਵਿਆਂਗਜਨਾਂ ਦੀ ਮੰਗ ਹੈ।ਸੁਣਵਾਈ ਕਰੋ, ਮਸਲਾ ਹੱਲ ਕਰੋ ਅਤੇ ਉਨ੍ਹਾਂ ਨੂੰ ਇਨਸਾਫ਼ ਦਿਓ।

Leave a Reply

Your email address will not be published. Required fields are marked *