ਖੇਲੋ ਇੰਡੀਆ ਯੂਥ ਗੇਮਜ਼-2026: ਪੰਜਾਬ ਦੀਆਂ ਸਾਫ਼ਟਬਾਲ ਅਤੇ ਹਾਕੀ (ਅੰਡਰ-18) ਟੀਮਾਂ ਦੇ ਚੋਣ ਟ੍ਰਾਇਲ 1 ਦਸੰਬਰ ਨੂੰ ਹੋਣਗੇ*

पंजाब

ਚੰਡੀਗੜ੍ਹ, 26 ਨਵੰਬਰ:*ਸੋਨੂੰ

ਪੰਜਾਬ ਦੇ ਖੇਡ ਵਿਭਾਗ ਵੱਲੋਂ ਤੇਲੰਗਾਨਾ ਵਿਖੇ ਦਸੰਬਰ 2026 ਦੌਰਾਨ ਕਰਵਾਈਆਂ ਜਾ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼-2026’ ਵਿੱਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਫ਼ਟਬਾਲ ਅਤੇ ਹਾਕੀ ਦੀਆਂ ਅੰਡਰ-18 ਉਮਰ ਵਰਗ ਦੀਆਂ ਟੀਮਾਂ ਦੇ ਚੋਣ ਟ੍ਰਾਇਲਾਂ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 27 ਨਵੰਬਰ, 2026 ਨੂੰ ਲਏ ਜਾਣ ਵਾਲੇ ਇਹ ਚੋਣ ਟ੍ਰਾਇਲ ਹੁਣ 1 ਦਸੰਬਰ, 2026 ਨੂੰ ਕਰਵਾਏ ਜਾਣਗੇ।

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਟ੍ਰਾਇਲਾਂ ਦੇ ਸਥਾਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਹ ਪਹਿਲਾਂ ਨਿਰਧਾਰਤ ਸਥਾਨਾਂ ‘ਤੇ ਹੀ ਹੋਣਗੇ, ਜਿਸ ਤਹਿਤ ਸਾਫ਼ਟਬਾਲ (ਅੰਡਰ-18) ਦੇ ਟ੍ਰਾਇਲ ਪੋਲੋ ਗਰਾਊਂਂਡ, ਪਟਿਆਲਾ ਅਤੇ ਹਾਕੀ (ਅੰਡਰ-18) ਦੇ ਟ੍ਰਾਇਲ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਨਿਰਧਾਰਤ ਮਿਤੀ ਅਤੇ ਸਥਾਨ ‘ਤੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ।

Leave a Reply

Your email address will not be published. Required fields are marked *