ਪਹਿਲਗਾਮ ਵਿੱਚ ਨਿਹੱਥੇ ਲੋਕਾ ਦਾ ਕਤਲੇਆਮ ਕੋਈ ਬਹਾਦਰੀ ਨਹੀਂ ਧਰਮ ਦੇ ਨਾਂ ਤੇ ਪਾਗਲ ਹੋਏ ਲੋਕਾ ਨੂੰ ਭਾਰਤ ਢੁੱਕਵਾਂ ਜਵਾਬ ਦੇਵੇ ਭਰਾ ਨਾਲ ਭਰਾ ਨੂੰ ਲੜਾਉਣ ਦੀ ਇਹ ਵੱਡੀ ਸਾਜਿਸ਼ – ਸੈਨਿਕ ਵਿੰਗ
ਬਰਨਾਲਾ 26 ਅਪ੍ਰੈਲ ( ਮਨਦੀਪ ਕੌਰ) : ਜੇਕਰ ਇਹਨਾਂ ਜਿਹਾਦ ਦੇ ਨਾ ਤੇ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਵਿੱਚ ਦਮ ਹੈ ਤਾਂ ਭਾਰਤੀ ਫੌਜ ਨਾਲ ਪੰਗਾ ਲੈਕੇ ਦੇਖਣ ਧਰਮ ਦੇ ਨਾਂ ਤੇ ਪਾਗਲ ਹੋਏ ਲੋਕਾ ਵੱਲੋ ਨਿਹੱਥੇ ਲੋਕਾ ਦਾ ਕਤਲ ਅਤੀ ਮੰਦਭਾਗਾ ਦੇਸ ਦੇ ਪ੍ਰਧਾਨ ਮੰਤਰੀ ਇੰਟ ਦਾ ਜਬਾਵ ਸਰਜਿਕਲ ਸਟਰਾਇਕ ਵਾਗ ਪੱਥਰ ਨਾਲ ਦੇਣ ਇਹ ਵਿਚਾਰ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਨੇਤਾ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਸਾਬਕਾ ਸੈਨਿਕਾਂ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਕਰਨ ਉਪਰੰਤ ਪ੍ਰਗਟ ਕੀਤੇ।
ਸੱਭ ਤੋਂ ਪਹਿਲਾਂ ਇਸ ਹਮਲੇ ਵਿੱਚ ਸ਼ਹੀਦ ਹੋਏ ਨੌਜਵਾਨ ਨੇਵਲ ਅਫ਼ਸਰ ਲੈਫਟੀਨੈਂਟ ਵਿਨੈ ਨਰਵਾਲ ਨੂੰ ਦੋ ਮਿੰਟ ਖੜ੍ਹੇ ਹੋਕੇ ਸਰਧਾਂਜਲੀ ਦਿੱਤੀ ਗਈ ਮੀਟਿੰਗ ਨੂੰ ਸਬੋਧਨ ਕਰਦਿਆਂ ਸਿੱਧੂ ਨੇ ਕਿਹਾ ਅੱਤਵਾਦ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਇਹਨਾਂ ਦਾ ਸਿਰਫ ਇਹੀ ਮਤਲਬ ਹੈ ਕੇ ਲੋਕਾਂ ਦੇ ਮਨਾਂ ਵਿੱਚ ਦਰਾੜ ਪਾਈ ਜਾਵੇ ਇਸੇ ਕਰਕੇ ਪਹਿਲਗਾਮ ਵਿੱਚ ਇੱਕੋ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਕਿਉਕਿ ਇਹਨਾਂ ਤੋ ਜਰ ਨਹੀਂ ਹੋ ਰਿਹਾ ਕੇ ਸਾਡੇ ਮਹਾਨ ਦੇਸ਼ ਵਿੱਚ ਸਾਰੇ ਧਰਮਾ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ ਉਸ ਸਾਂਝ ਨੂੰ ਤੋੜਨ ਦੀਆ ਇਹ ਕੋਝੀਆਂ ਸਾਜਸਾ ਹਨ ਉਹਨਾਂ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਪਾਕਿਸਤਾਨ ਪਹਿਲਾ ਭੀ ਤਿੰਨ ਵਾਰ ਮੂੰਹ ਦੀ ਖਾ ਚੁੱਕਾ ਹੈ ਅਤੇ ਉਸ ਨੂੰ ਪਤਾ ਹੈ ਕੇ ਭਾਰਤ ਵਰਗੇ ਮਹਾਨ ਦੇਸ਼ ਦਾ ਉਹ ਕੁੱਝ ਨਹੀਂ ਵਿਗਾੜ ਸਕਦਾ ਕਿਉਕਿ ਭਾਰਤ ਦੀਆਂ ਸਰਹੱਦਾਂ ਦੀ ਰਾਖੀ 15 ਲੱਖ ਤੋਂ ਵੱਧ ਤਾਕਤਵਰ ਆਰਮੀ ਨੇਵੀ ਅਤੇ ਏਅਰ ਫੋਰਸ ਕਰ ਰਹੀਆਂ ਹਨ ਮੀਟਿੰਗ ਨੂੰ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਕਮਲ ਸ਼ਰਮਾ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਨੇ ਬੀ ਸੰਬੋਧਨ ਕੀਤਾ ਅਤੇ ਇਸ ਘਟਨਾ।ਇਸ ਮੌਕੇ ਕੈਪਟਨ ਵਿਕਰਮ ਸਿੰਘ ਕੈਪਟਨ ਬਿੱਕਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ ਸੂਬੇਦਾਰ ਜਗਸੀਰ ਸਿੰਘ ਸੂਬੇਦਾਰ ਗੁਰਮੇਲ ਸਿੰਘ ਝਲੂਰ ਹੌਲਦਾਰ ਜਰਨੈਲ ਸਿੰਘ ਸਰਪੰਚ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਉੱਤਮ ਸਿੰਘ ਹੌਲਦਾਰ ਜੰਗੀਰ ਸਿੰਘ ਹੌਲਦਾਰ ਕੁਲਦੀਪ ਸਿੰਘ ਗੁਰਦੇਵ ਸਿੰਘ ਮਕੜਾ ਆਦਿ ਸਾਬਕਾ ਸੈਨਿਕ ਹਾਜਰ ਸਨ
ਫੋਟੋ – ਇੰਜ ਗੁਰਜਿੰਦਰ ਸਿੰਘ ਸਿੱਧੂ ਮੀਟਿੰਗ ਤੋ ਬਾਦ ਸਾਬਕਾ ਸੈਨਿਕਾ ਨਾਲ