ਹਰਿਆਣਾ ‘ਚ ਭਾਜਪਾ ਨੇ ਕੀਤਾ ਵਾਅਦਾ ਪੂਰਾ, ਪੰਜਾਬ ‘ਚ ਮਾਨ ਸਰਕਾਰ ਦਾ ਵਾਅਦਾ ਬਣਿਆ ਧੋਖਾ : ਡਾ. ਸੁਭਾਸ਼ ਸ਼ਰਮਾ
ਪੰਜਾਬ ਦੀਆਂ ਮਾਵਾਂ–ਭੈਣਾਂ ਨੂੰ ਅਪੀਲ – ਹੁਣ ਚੁੱਪ ਨਾ ਰਹੋ, ਸੁੱਤੀ ਸਰਕਾਰ ਨੂੰ ਜਗਾਓ
ਚੰਡੀਗੜ੍ਹ, 25 ਸਤੰਬਰ –(ਮਨਦੀਪਕੌਰ )ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ‘ਤੇ ਸਿੱਧਾ ਵਾਰ ਕਰਦਿਆਂ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ‘ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਭਾਜਪਾ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਉਂਦੀ ਹੈ, ਜਦਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਸਿਰਫ਼ ਝੂਠੇ ਸੁਪਨਿਆਂ ਅਤੇ ਫਰੇਬ ਦੇ ਜਾਲ ਵਿੱਚ ਫਸਾਂਦੀ ਹੈ।
ਉਹਨਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕੇਵਲ ਇਕ ਸਾਲ ਦੇ ਅੰਦਰ ਮਹਿਲਾਵਾਂ ਨੂੰ ₹2100 ਪ੍ਰਤੀ ਮਹੀਨਾ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਨੇ ਇਹ ਰਕਮ ਸਿੱਧੀ ਮਹਿਲਾਵਾਂ ਦੇ ਖਾਤਿਆਂ ਵਿੱਚ ਪਾ ਕੇ ਸਾਬਤ ਕਰ ਦਿੱਤਾ ਕਿ ਭਾਜਪਾ ਸਰਕਾਰ ਸਿਰਫ਼ ਵਾਅਦਿਆਂ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਲੋਕਾਂ ਦੀ ਜ਼ਿੰਦਗੀ ‘ਚ ਬਦਲਾਅ ਲਿਆਂਦੇ ਢੁਕਵੇਂ ਕਦਮ ਚੁੱਕਦੀ ਹੈ।
ਡਾ. ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਪ੍ਰਹਾਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਵੱਡਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਦੇ ਸਾਢੇ ਤਿੰਨ ਸਾਲ ਬਾਅਦ ਵੀ ਮਹਿਲਾਵਾਂ ਦੇ ਖਾਤੇ ਖਾਲੀ ਪਏ ਹਨ। ਉਹਨਾਂ ਕਿਹਾ ਕਿ ਇਹ ਸਾਫ਼ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਿਰਫ਼ ਐਲਾਨਾਂ, ਭਾਸ਼ਣਾਂ ਅਤੇ ਪ੍ਰਚਾਰ ਦੀ ਰਾਜਨੀਤੀ ਹੈ, ਕੰਮ ਦੀ ਨਹੀਂ।
ਉਹਨਾਂ ਤੰਜ਼ ਕਰਦਿਆਂ ਕਿਹਾ, “ਮਾਨ ਸਰਕਾਰ ਦੇ ਮੁੱਖ ਮੰਤਰੀ ਮੰਚ ਤੋਂ ਵੱਡੀਆਂ–ਵੱਡੀਆਂ ਗੱਲਾਂ ਕਰਦੇ ਹਨ, ਪਰ ਹਕੀਕਤ ਇਹ ਹੈ ਕਿ ਮਹਿਲਾਵਾਂ ਨੂੰ ਅਜੇ ਤੱਕ ਇਕ ਰੁਪਇਆ ਵੀ ਨਹੀਂ ਮਿਲਿਆ। ਵਾਅਦਾਖਿਲਾਫ਼ੀ ਅਤੇ ਝੂਠ ਬੋਲਣਾ ਜੇ ਕੋਈ ਸਿੱਖਣਾ ਚਾਹੇ ਤਾਂ ਆਮ ਆਦਮੀ ਪਾਰਟੀ ਤੋਂ ਸਿੱਖੇ।”
ਡਾ. ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਚਾਹੇ ਕੇਂਦਰ ਵਿੱਚ ਹੋਵੇ ਜਾਂ ਰਾਜਾਂ ਵਿੱਚ, ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਦੀ ਹੈ। ਹਰਿਆਣਾ ਵਿੱਚ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚਾਉਣਾ ਇਸਦਾ ਸਭ ਤੋਂ ਤਾਜ਼ਾ ਉਦਾਹਰਣ ਹੈ। ਇਸਦੇ ਉਲਟ ਪੰਜਾਬ ਦੀ ਮਾਨ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਮਹਿਲਾਵਾਂ ਨਾਲ ਖੁੱਲ੍ਹੀ ਧੋਖਾਧੜੀ ਕੀਤੀ ਹੈ।
ਉਹਨਾਂ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ, “ਹੁਣ ਹੋਰ ਚੁੱਪ ਨਾ ਰਹੋ। ਆਪਣੀ ਆਵਾਜ਼ ਬੁਲੰਦ ਕਰੋ। ਮਾਨ ਸਰਕਾਰ ਨੂੰ ਇਸਦੇ ਝੂਠ ਅਤੇ ਵਾਅਦਾਖਿਲਾਫ਼ੀ ਲਈ ਜ਼ਿੰਮੇਵਾਰ ਠਹਿਰਾਓ। ਜੇ ਤੁਸੀਂ ਆਪਣੇ ਹੱਕ ਦੀ ਲੜਾਈ ਨਹੀਂ ਲੜੋਗੀਆਂ ਤਾਂ ਇਹ ਸਰਕਾਰ ਇਸੇ ਤਰਾ ਹੀ ਝੂਠੇ ਵਾਅਦੇ ਕਰਦੀ ਰਹੇਗੀ ਅਤੇ ਮਾਵਾਂ–ਭੈਣਾਂ ਨਾਲ ਕੋਝਾ ਮਜਾਕ ਕਰਦੀ ਰਹੇਗੀ।”
*हरियाणा में भाजपा ने वादा निभाया, पंजाब में मान सरकार का वादा बना छलावा: डॉ. सुभाष शर्मा*
*पंजाब की माताओं-बहनों से अपील – अब चुप न रहें, सोई हुई सरकार को जगाएं*
चंडीगढ़, 25 सितम्बर – पंजाब भाजपा के उपाध्यक्ष डॉ. सुभाष शर्मा ने आज आम आदमी पार्टी सरकार पर सीधा वार करते हुए कहा कि भाजपा और आप की राजनीति में सबसे बड़ा फर्क यही है कि भाजपा जनता से किया हर वादा निभाती है, जबकि आम आदमी पार्टी जनता को केवल झूठे सपनों और फरेब के जाल में उलझाती है।
उन्होंने कहा कि हरियाणा की भाजपा सरकार ने सिर्फ़ एक साल के भीतर महिलाओं को ₹2100 प्रति माह देने का अपना वादा पूरा कर दिया। मुख्यमंत्री नायब सैनी ने यह राशि सीधे महिलाओं के खातों में डालकर दिखा दिया कि भाजपा सरकार केवल वादों तक सीमित नहीं रहती, बल्कि जनता के जीवन में बदलाव लाने वाले ठोस कदम उठाती है।
डॉ. शर्मा ने पंजाब सरकार पर प्रहार करते हुए कहा कि मान सरकार ने चुनाव से पहले महिलाओं को आर्थिक सहयोग देने का बड़ा वादा किया था, लेकिन सत्ता में आने के साढ़े तीन साल बाद भी महिलाओं के खाते खाली पड़े हैं। उन्होंने कहा कि यह साफ़ साबित करता है कि आम आदमी पार्टी की राजनीति सिर्फ़ घोषणाओं, भाषणों और प्रचार की राजनीति है, काम की नहीं।
उन्होंने तंज कसते हुए कहा, “मान सरकार के मुख्यमंत्री मंच से बड़ी-बड़ी बातें करते हैं, लेकिन हकीकत यह है कि महिलाओं को अब तक एक रुपया भी नहीं मिला। वादाख़िलाफी और झूठ बोलना अगर कोई सीखना चाहे, तो आम आदमी पार्टी से सीखे।”
डॉ. शर्मा ने जोर देकर कहा कि भाजपा चाहे केंद्र में हो या राज्यों में, जनता से किया गया हर वादा पूरा करती है। हरियाणा में महिलाओं के खातों में पैसे पहुंचाना इसका सबसे ताज़ा उदाहरण है। इसके विपरीत पंजाब की मान सरकार ने जनता से विश्वासघात किया है और महिलाओं के साथ खुली धोखाधड़ी की है।
उन्होंने पंजाब की माताओं और बहनों से सीधी अपील करते हुए कहा,“अब और चुप मत रहिए। अपनी आवाज़ बुलंद कीजिए। मान सरकार को उसके झूठ और वादाख़िलाफी के लिए जवाबदेह ठहराइए। अगर आप अपनी हक़ की लड़ाई नहीं लड़ेंगी, तो यह सरकार यूं ही वादे करती रहेगी और माताओं-बहनों को ठगती रहेगी।”