ਪੰਜਾਬ ਪ੍ਰੈੱਸ ਕਲੱਬ ਜਲੰਧਰ ਚੋਣ ਅਖਾੜੇ ‘ਚ ਇੱਕੋ ਖਾਸ ਮੀਡੀਆ ਗਰੁੱਪ ਦਾ ਕਬਜਾ
ਚੋਣ ਮੈਦਾਨ ‘ਚ ਇੱਕੋ ਗਰੁੱਪ ਦੇ ਮੈਂਬਰਾਂਨ ਹਰ ਆਹੁਦੇ ਲਈ ਉਤਰੇ ਵਿੱਚ ਮੈਦਾਨ
ਚੋਣ ਤਾਂ ਕੇਵਲ ਮੈਂਬਰਾਂਨ ਦੀਆਂ ਅੱਖੀਂ ਘੱਟਾ : ਕੈਪਟਨ
ਜਲੰਧਰ : ਦਸੰਬਰ 13 [ ਬਿਉਰੋ ਚੀਫ ਪੰਜਾਬ ] := ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਚੋਣ ਪ੍ਰਕਿਰਿਆ ਕਾਰਨ ਮਾਹੌਲ ਖਰਾਬ ਹੋਣ ਦੀਆਂ ਖਬਰਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਚੋਣ ਮੈਦਾਨ ‘ਚ ਉਤਰੇ ਕੁਝ ਖਾਸ ਉਮੀਦਵਾਰ ਉਕਤ ਚੋਣ ਤੋਂ ਖਫ਼ਾ ਹੋ ਕੇ ਪ੍ਰਸ਼ਾਸਨ ਕੋਲੋ ਵੀ ਮੀਡੀਆ ਦੀ ਆਜਾਦੀ ਲਈ ਸਹਾਇਤਾ ਦੀ ਗੁਹਾਰ ਲਗਾ ਰਹੇ ਹਨ। ਆਮ ਮੀਡੀਆ ਵੋਟਰ ਵੀ ਉਕਤ ਚੋਣ ਬਾਰੇ ਦੱਬੀ ਜੁਬਾਨ ਨਾਲ ਸ਼ਰੇਆਮ ਧੱਕਾ ਹੋਣ ਬਾਰੇ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ ਤੇ ਚੋਣ ਵਾਲੇ ਦਿਨ ਦੰਗਾ ਫਸਾਦ ਹੋਣ ਦੀ ਵੀ ਅਸ਼ੰਕਾ ਜਿਤਾ ਰਹੇ ਹਨ। ਰਾਜਨੀਤਕ ਮਾਹਿਰਾਂ ਅਨੁਸਾਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੇ ਇੱਕੋ ਮੀਡੀਆ ਗਰੁੱਪ ਦਾ ਲਗਾਤਾਰ ਕਬਜਾ ਰਿਹਾ ਤੇ ਉਸਦੇ ਹੀ ਗਰੁੱਪ ਦੇ ਮੈਂਬਰ ਹਰ ਆਹੁਦੇ ਲਈ ਵਿਰਾਜਮਾਨ ਸਨ। ਇਸ ਵਾਰ ਫੇਰ ਹਰ ਆਹੁਦੇ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸੰਵਿਧਾਨ ਦੀ ਉਲੰਘਣਾ ਸ਼ਰੇਆਮ ਕੀਤੀ ਗਈ ਤੇ ਹੁਣ ਵੀ ਚੋਣ ਜਿੱਤਣ ਲਈ ਕੀਤੀ ਜਾ ਰਹੀ ਹੈ। ਉਕਤ ਮੀਡੀਆ ਗਰੁੱਪ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੈਰ-ਸੰਵਿਧਾਨਿਕ ਤਰੀਕੇ ਨਾਲ ਵੋਟ ਬੈਂਕ ਆਪਣੇ ਹੱਕ ‘ਚ ਤਿਆਰ ਕੀਤਾ ਤਾਂ ਕਿ ਹੋਰ ਕੋਈ ਉਮੀਦਵਾਰ ਸਫਲ ਹੋ ਕੇ ਉਹਨਾਂ ਦੇ ਕਾਲੇ ਚਿੱਠੇ ਜਨਤਕ ਨਾ ਕਰ ਸਕੇ। ਉਕਤ ਚੋਣ ਕਰਵਾਉਣ ਲਈ ਵੀ ਫੈਂਸਲਾ ਆਪ ਹੀ ਲੈਣਾ, ਮੀਟਿੰਗਾਂ ਵਿੱਚ ਆਪਣੇ ਚਹੇਤੇ ਮੈਂਬਰਾਂਨ ਨੂੰ ਹੀ ਸੱਦ ਕੇ ਚੋਣ ਜਿੱਤਣ ਲਈ ਰਣ ਨਿਤੀ ਤੈਅ ਕਰਨ ਆਪਣੇ ਆਪ ਵਿੱਚ ਸਵਾਲ ਹੈ? ਜਦੋਂ ਕਿ ਚੋਣ ਸੰਬੰਧਿਤ ਮੀਟਿੰਗ ਵਿੱਚ ਵੱਖ ਵੱਖ ਮੀਡੀਆ ਗਰੁੱਪਾਂ ਦੇ ਪ੍ਰਤੀਨਿਧੀ ਕਲੱਬ ਮੈਂਬਰਾਂਨ ਨੂੰ ਨਾ ਸੂਚਿਤ ਕਰਨਾ ਤੇ ਸਰਵਸੰਮਤੀ ਨਾਲ ਚੁਣ ਕੇ ਚੋਣ ਦਸਤਾ ਜਨਤਕ ਨਾ ਕਰਨਾ ਜਿਵੇਂ ਕਿ ਪੋਲਿੰਗ ਪ੍ਰੋਜਾਈਡਿੰਗ ਅਫਸਰ, ਪੋਲਿੰਗ ਅਫਸਰ, ਚੋਣ ਸਹਾਇਕ, ਵੋਟਰ ਪੜਤਾਲ ਸਟਾਫ ,ਚੋਣ ਨਿਗਰਾਨ ਅਫਸਰ ਆਦ। ਮੀਡੀਆ ਵੋਟਰ ਸਹਿਮ ਤੇ ਧੱਕੇ ਸ਼ਾਹੀ ਦੇ ਮਹੌਲ ਵਿੱਚ ਚੋਣਾਂ ਤੋਂ ਕਿਨਾਰਾਂ ਕਰਨ ਲਈ ਕਾਨਾਂ ਫੂਸੀ ਕਰਦੇ ਨਜ਼ਰ ਆ ਰਹੇ ਹਨ। ਚੋਣ ਉਮੀਦਵਾਰਾਂ ਨੇ ਪ੍ਰਸ਼ਾਸਨ ਜਲੰਧਰ ਨੂੰ ਬੇਨਤੀ ਕਰਦਿਆਂ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਦੋਰਾਨ ਅਣਸੁਖਾਵੀਂ ਘਟਣਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਦੀ ਸੰਪੂਰਨ ਜਿੰਮੇਦਾਰੀ ਹੋਵੇਗੀ। ਇਸ ਤਰਾਂ ਉਕਤ ਚੋਣ ਤਰੀਖ ਅੱਗੇ [ਪੋਸਟਪੋਨ] ਕਰਕੇ, ਪ੍ਰਸ਼ਾਸਨ ਦੀ ਨਿਗਰਾਨ ਹੇਠ ਕਰਵਾਉਣ ਲਈ ਵੀ ਉਹ ਗੁਹਾਰ ਲਗਾ ਰਹੇ ਹਨ! ਆਸ ਹੀ ਨਹੀਂ ਬਲ ਕਿ ਪੂਰਨ ਵਿਸ਼ਵਾਸ ਹੈ ਕਿ ਜਲੰਧਰ ਪ੍ਰਸ਼ਾਸਨ ਉਕਤ ਚੋਣਾਂ ਆਪਣੀ ਨਿਗਰਾਨੀ ਹੇਠ ਕਲੱਬ ਦੇ ਸੰਵਿਧਾਨ ਮੁਤਾਬਿਕ ਕਰਵਾ ਕੇ ਮੀਡੀਆ ਦੀ ਆਜਾਦੀ ਦੀ ਰਖਿਆ ਕਰੇਗਾ।

