ਫ਼ਿਰੋਜ਼ਪੁਰ, 06 ਜੁਲਾਈ:
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਿਖੇ ਉਰਦੂ ਆਮੋਜ਼ ਸਿਖ਼ਲਾਈ ਕੋਰਸ ਸੈਸ਼ਨ ਜੁਲਾਈ 2026 ਤੋਂ ਦਸੰਬਰ 2026 ਲਈ ਦਾਖ਼ਲਾ ਆਰੰਭ ਹੋ ਚੁੱਕਿਆ ਹੈ, ਇਹ ਕੋਰਸ 6 ਮਹੀਨੇ ਦਾ ਹੈ। ਜਮਾਤ ਦਾ ਸਮਾਂ ਸ਼ਾਮ 05:15 ਵਜੇ ਤੋਂ 06:15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲੇ ਲਈ ਯਕਮੁਸ਼ਤ ਫ਼ੀਸ 500/- ਦੇਣ ਯੋਗ ਹੈ।
ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੋਰਸ ਪੰਜਾਬੀ ਮਾਧਿਅਮ ਨਾਲ ਸਿਖਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ। ਇਸ ਸਿਖ਼ਲਾਈ ਕੋਰਸ ਲਈ ਕੋਈ ਵੀ ਉਮਰ, ਵਰਗ ਦਾ ਵਿਅਕਤੀ ਅਪਲਾਈ ਕਰ ਸਕਦੇ ਹਨ। ਇਸ ਕੋਰਸ ਨੂੰ ਕਰਨ ਦੇ ਚਾਹਵਾਨ ਵਿਅਕਤੀ ਆਪਣਾ ਫ਼ਾਰਮ ਦਫ਼ਤਰ ਦੇ ਪਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ, ਬਲਾਕ-ਬੀ, ਕਮਰਾ ਨੰ. 208-210 ਫ਼ਿਰੋਜ਼ਪੁਰ ਛਾਉਣੀ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਫ਼ਾਰਮ ਭਰਨ ਸਮੇਂ ਸਿੱਖਿਆਰਥੀ ਆਪਣਾ ਆਧਾਰ ਕਾਰਡ, ਯੋਗਤਾ ਸਰਟੀਫ਼ਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਭਰ ਸਕਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਅਦਾਰਿਆਂ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਕੋਰਸ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਗਈ। ਇਸ ਕੋਰਸ ਦੇ ਪੂਰੇ ਹੋਣ ਉਪਰੰਤ ਵਿਭਾਗੀ ਪ੍ਰੀਖਿਆ ਪਾਸ ਕਰਨ ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਦਿੱਤਾ ਜਾਂਦਾ ਹੈ। ਫਾਰਮ ਜ਼ਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਪਹਿਲਾਂ 30 ਜੂਨ, 2026 ਨਿਰਧਾਰਿਤ ਕੀਤੀ ਗਈ ਸੀ ਪਰ ਹੁਣ ਦਾਖ਼ਲਾ ਫ਼ਾਰਮ ਜ਼ਮ੍ਹਾਂ ਕਰਵਾਉਣ ਦੀ ਮਿਤੀ 15 ਜੁਲਾਈ 2026 ਤੱਕ ਦਾ ਵਾਧਾ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਇਸ ਦਫ਼ਤਰ ਦੇ ਸ਼੍ਰੀ ਚੇਤਨ ਕੁਮਾਰ (ਕਲਰਕ) ਦੇ ਮੋਬਾਈਲ ਨੰਬਰ 90411-10786 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

