ਮੰਜੂ ਧੀਰ ਨੇ ਇਨਰ ਵ੍ਹੀਲ ਕਲੱਬ ਆਫ ਧੂਰੀ ਸਿਟੀ ਦੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

देश पंजाब

ਧੂਰੀ, 6 ਜੁਲਾਈ ( ਵਰਿੰਦਰ ਕੁਮਾਰ ਬਿਊਰੋ ਚੀਫ ): ਇਨਰ ਵ੍ਹੀਲ ਕਲੱਬ ਆਫ ਧੂਰੀ ਸਿਟੀ ਵੱਲੋਂ ਨਵੇਂ ਸੈਸ਼ਨ ਲਈ ਅਹੁਦਾ ਸੰਭਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੀ ਨਵੀਂ ਪ੍ਰਧਾਨ ਸ਼੍ਰੀਮਤੀ ਮੰਜੂ ਧੀਰ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ, ਮਹਿਲਾ ਸਸ਼ਕਤੀਕਰਨ, ਸਿੱਖਿਆ ਅਤੇ ਲੋਕ ਭਲਾਈ ਦੇ ਕਾਰਜ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਨਾਲ ਜਾਰੀ ਰੱਖੇ ਜਾਣਗੇ। ਸਮਾਰੋਹ ਦੌਰਾਨ ਸ਼੍ਰੀਮਤੀ ਨੇਹਾ ਜੈਨ ਨੇ ਪਾਸਟ ਪ੍ਰਧਾਨ ਵਜੋਂ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਕਲੱਬ ਦੀ ਨਵੀਂ ਕਾਰਜਕਾਰਨੀ ਵਿੱਚ ਵੀਨਾ ਭੱਲਾ ਨੂੰ ਸਕੱਤਰ, ਸੁਮੀਰਾ ਜਿੰਦਲ ਨੂੰ ਖਜ਼ਾਨਚੀ, ਬਬੀਤਾ ਸਿੰਗਲਾ ਨੂੰ ਐਡੀਟਰ, ਮਨੂ ਗੋਇਲ ਨੂੰ ਵਾਈਸ ਪ੍ਰਧਾਨ ਅਤੇ ਗਲੋਰੀ ਬਾਂਸਲ ਨੂੰ ਆਈ.ਐਸ.ਓ. ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਆਸ਼ਾ ਗਰਗ ਅਤੇ ਆਂਚਲ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨਰ ਵ੍ਹੀਲ ਕਲੱਬ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਮਿਲੇਗੀ।
ਸਮਾਰੋਹ ਦੇ ਅੰਤ ਵਿੱਚ ਨਵੀਂ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਕਲੱਬ ਦੇ ਮੈਂਬਰਾਂ ਨੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਿਆਪਕ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਸ਼ੀਲਾ, ਸੁਰੇਸ਼, ਰਾਜੂ, ਬਲਵਿੰਦਰ, ਰਾਜ, ਮੀਨਾ, ਪ੍ਰਵੀਨ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *