*ਪੰਜਾਬ ਪ੍ਰੈੱਸ ਕਲੱਬ ਦੀ ਚੋਣ 15 ਦਸੰਬਰ ਨੂੰ*
ਛੇ ਅਹੁਦਿਆਂ ਲਈ ਕੁੱਲ 12 ਉਮੀਦਵਾਰ ਮੈਦਾਨ ਵਿੱਚ*
ਜਲੰਧਰ, 10 ਦਸੰਬਰ( Mandeep Kaur):
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਵਾਸਤੇ ਉਮੀਦਵਾਰਾਂ ਆਏ
ਛੇ ਅਹੁਦਿਆਂ ਪ੍ਰਧਾਨ, ਜਨਰਲ ਸਕੱਤਰ, ਦੋ ਮੀਤ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਚੋਣ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਵੱਲੋਂ ਦੱਸਿਆ ਗਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ। ਛੇ ਅਹੁਦਿਆਂ ਲਈ 12 ਉਮੀਦਵਾਰ ਮੈਦਾਨ ਵਿੱਚ ਬਚੇ ਹਨ, ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ:-
*ਪ੍ਰਧਾਨ*
1.ਜਸਪ੍ਰੀਤ ਸਿੰਘ ਸੈਣੀ
2.ਜਤਿੰਦਰ ਕੁਮਾਰ ਸ਼ਰਮਾ
3.ਐਸ.ਕੇ.ਸਕਸੈਨਾ
*ਜਨਰਲ ਸਕੱਤਰ*
1.ਪੁਨੀਤ ਸਹਿਗਲ
2.ਜਤਿੰਦਰ ਕੁਮਾਰ ਸ਼ਰਮਾ
*ਉਪ-ਪ੍ਰਧਾਨ(2)*
1.ਮਨਦੀਪ ਸ਼ਰਮਾ
2.ਪਰਮਜੀਤ ਸਿੰਘ
3.ਜਤਿੰਦਰ ਕੁਮਾਰ ਸ਼ਰਮਾ
*ਸਕੱਤਰ*
1.ਰਾਜੇਸ਼ ਸ਼ਰਮਾ ਯੋਗੀ
2.ਅਮਰਜੀਤ ਸਿੰਘ
*ਸੰਯੁਕਤ ਸਕੱਤਰ*
1.ਸੁਕਰਾਂਤ
2.ਨਰਿੰਦਰ ਗੁਪਤਾ
ਚੋਣ ਅਧਿਕਾਰੀਆਂ ਨੇ ਪੰਜਾਬ ਪ੍ਰੈੱਸ ਕਲੱਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ।

