ਐਸ.ਸੀ.ਕਾਰਪੋਰੇਸ਼ਨ ਵਲੋਂ ਸਵੈ –ਰੁਜਗਾਰ ਲਈ ਦਿੱਤੇ ਜਾਂਦੇ ਕਰਜਿਆਂ ਲਈ ਮੀਟਿੰਗ ਹੋਈ

देश

Aaj tak aamne saamne

ਫ਼ਿਰੋਜ਼ਪੁਰ, 07 ਜੁਲਾਈ:

ਐਸ.ਸੀ.ਕਾਰਪੋਰੇਸ਼ਨ ਵਲੋਂ ਸਵੈ- ਰੁਜਗਾਰ ਲਈ ਦਿੱਤੇ ਜਾਂਦੇ ਕਰਜਿਆਂ ਸਬੰਧੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸ. ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ-ਕਮ-ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਸ੍ਰੀ ਹੁਕਮ ਚੰਦ ਜ਼ਿਲ੍ਹਾ ਮੈਨੇਜਰ ਪੰਜਾਬ ਐਸ.ਸੀ.ਕਾਰਪੋਰੇਸ਼ਨ, ਫਿਰੋਜ਼ਪੁਰ ਵੱਲੋਂ ਮੀਟਿੰਗ ਦਾ ਏਜੰਡਾ ਕਰਜਾ ਕੇਸਾਂ ਦੀ ਮਨੰਜੂਰੀ ਹਿੱਤ ਪੇਸ਼ ਕਿੱਤਾ ਗਿਆ। ਮੀਟਿੰਗ ਵਿੱਚ ਸਵੈ -ਰੁਜਗਾਰ ਚਲਾਉਂਣ ਲਈ ਐਸ. ਭਾਈ ਚਾਰੇ ਦੇ ਬਿਨੈਕਾਰਾਂ ਨੂੰ ਵੱਖ ਕਿੱਤਿਆਂ ਜਿਵੇਂ ਕਿ ਡੇਅਰੀ ਫਾਰਮਿੰਗ,ਬੁਟੀਕ, ਟਰੰਕ ਪੇਟੀਆਂ ਬਣਾਉਣ, ਕਰਿਆਨਾ ਦੁਕਾਨ, ਕੰਪਿਊਟਰ ਕੈਫੇ, ਵੈਲਡਿੰਗ ਵਰਕਸ਼ਾਪ, ਢਾਬੇ ਦੇ ਕੰਮ ਆਦਿ ਲਈ 27 ਬਿਨੈਕਾਰ ਨੂੰ (89.75) ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਗਏ ਅਤੇ ਬੈਕ ਟਾਈਅੱਪ ਸਕੀਮ ਅਧੀਨ 08 ਬਿਨੈਕਾਰਾਂ ਨੂੰ 13 ਲੱਖ ਰੁਪਏ ਬੈਂਕ ਕਰਜਾ ਅਤੇ 4 ਲੱਖ ਰੁਪਏ ਦੀ ਸਬਸਿਡੀ ਜੋ ਕਿ ਕਾਰਪੋਰੇਸ਼ਨ ਵੱਲੋਂ ਦਿੱਤੀ ਜਾਣੀ ਹੈ, ਲਈ ਮੰਨਜੂਰੀ ਦਿੱਤੀ ਗਈ।

ਸ਼੍ਰੀ ਹੁਕਮ ਚੰਦ ਅੱਗਰਵਾਲ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਐਸ.ਸੀ ਜਾਤੀ ਨਾਲ ਸਬੰਧਤ ਕੋਈ ਵੀ ਵਿਅਕਤੀ ਆਪਣਾ ਸਵੈ- ਰੁਜਗਾਰ ਚਲਾਉਂਣ ਲਈ ਐਸ.ਸੀ.ਕਾਰਪੋਰੇਸ਼ਨ ਦੇ ਦਫਤਰ ਨਾਲ ਜੋ ਕਿ ਡਾ.ਬੀ.ਆਰ.ਅੰਬੇਦਕਰ ਭਵਨ ਮੱਲਵਾਲ ਰੋਡ ਫਿਰੋਜਪੁਰ ਵਿਖੇ ਸਥਿਤ ਹੈ, ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਅੰਗਹੀਨ ਜੋ 40 ਪ੍ਰਤੀਸ਼ਤ ਤੋ ਉੱਪਰ ਹੋਵੇ ਅਤੇ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ ਉਸ ਪਾਸ ਜਮਾਨਤ ਵਜੋ ਆਡ ਰਹਿਣ ਕਰਨ ਲਈ ਖਸਰਾ ਨੰਬਰ ਵਾਲੀ ਜਾਇਦਾਦ ਹੋਵੇ ਕਾਰਪੋਰੇਸ਼ਨ ਤੋਂ ਬਹੁਤ ਹੀ ਘੱਟ ਵਿਆਜ ‘ਤੇ ਕਰਜਾ ਲੈ ਸਕਦਾ ਹੈ। ਵਿਦੇਸ਼ ਵਿੱਚ ਉਚੇਰੀ ਸਿੱਖਿਆ ਲਈ ਵੀ ਕਰਜਾ ਦਿੱਤਾ ਜਾਂਦਾ ਹੈ। ਦਰਜਾ ਚਾਰ ਸਫਾਈ ਕਰਮਚਾਰੀਆਂ ਤੇ ਨਿਰਭਰ ਵਿਅਕਤੀਆਂ ਨੂੰ ਸਵੈ-ਰੁਜਗਾਰ ਸਥਾਪਿਤ ਕਰਨ ਲਈ ਵੀ ਕਰਜਾ ਦਿੱਤਾ ਜਾਂਦਾ ਹੈ।

ਇਸ ਮੀਟਿੰਗ ਵਿੱਚ ਜ਼ਿਲ੍ਹਾ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਸ. ਕੁਲਵੰਤ ਸਿੰਘ ਸੰਧੂ, ਸ਼੍ਰੀ ਹੁਕਮ ਚੰਦ ਅੱਗਰਵਾਲ ਡੀ.ਐਮ.ਐਸ.ਸੀ. ਕਾਰਪੋਰੇਸ਼ਨ, ਸ਼੍ਰੀ ਉਪਮੰਨਿਊ ਸੂਦ ਜ਼ਿਲ੍ਹਾ ਲੀਡ ਬੈਂਕ ਅਫਸਰੇ, ਸ਼੍ਰੀ ਸੁਖਰਾਜ ਸਿੰਘ ਵਿਰਕ (ਜ਼ਿਲ੍ਹਾ ਉਦਯੋਗ ਕੇਂਦਰ) ਅਤੇ ਸ਼੍ਰੀ ਹਰਜਿੰਦਰ ਧਵਨ ਉਪ-ਅਰਥ ਅਤੇ ਅੰਕੜਾ ਸਲਾਹਕਾਰ ਅਫਸਰ ਅਤੇ ਸ਼੍ਰੀ ਜਰਨੈਲ ਸਿੰਘ , ਸ਼੍ਰੀ ਵੀਰ ਸਿੰਘ, ਸ਼੍ਰੀ ਪ੍ਰਦੀਪ ਕੁਮਾਰ ਕਲਰਕ ਹਾਜ਼ਰ ਰਹੇ।

Leave a Reply

Your email address will not be published. Required fields are marked *